ਲੁਧਿਆਣਾ (ਸਲੂਜਾ)— ਲੁਧਿਆਣਾ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਦੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਨ ਦੌਰਾਨ ਇਕ ਸਾਬਕਾ ਫ਼ੌਜੀ ਅੱਗ ਦੀ ਲਪੇਟ ’ਚ ਆ ਗਿਆ। ਇਸ ਦੌਰਾਨ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ ਪਰ ਸਮੇਂ ’ਤੇ ਹੀ ਉਸ ਦੇ ਸਾਥੀਆਂ ਨੇ ਉਸ ਦੇ ਕੱਪੜਿਆਂ ਨੂੰ ਲੱਗੀ ਅੱਗ ਨੂੰ ਬੁਝਾ ਕੇ ਉਸ ਨੂੰ ਬਚਾ ਲਿਆ, ਜਿਸ ਨਾਲ ਪ੍ਰਦਰਸ਼ਨ ਕਰ ਰਹੇ ਫ਼ੌਜੀਆਂ ਨੇ ਸੁੱਖ ਦਾ ਸਾਹ ਲਿਆ।
ਦਰਅਸਲ ਭਗਵੰਤ ਮਾਨ ਦੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਵੱਲੋਂ ਫ਼ੌਜੀਆਂ ਦੇ ਚਰਿੱਤਰ ’ਤੇ ਉਂਗਲੀ ਚੁੱਕਣ ਨੂੰ ਲੈ ਕੇ ਅੱਜ ਸਾਬਕਾ ਫ਼ੌਜੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ। ਸੇਵਾ ਮੁਕਤ ਕਰਨਲ ਹਰਬੰਤ ਸਿੰਘ ਕਾਹਲੋਂ ਨੇ ਦੱਸਿਆ ਕਿ ਪੰਜਾਬ ਅਤੇ ਪੰਜਾਬੀਆਂ ਦੀ ਖੁਸ਼ਹਾਲੀ ਦੀ ਬਰਕਰਾਰੀ ਲਈ ਪੰਜਾਬ ’ਚ ਗਾਰਡੀਅਨ ਆਫ਼ ਗਵਰਨੈੱਸ (ਜੀ. ਓ. ਜੀ) ਦੀ ਸਥਾਪਨਾ ਹੋਈ ਸੀ। ਇਹ ਜੀ. ਓ. ਜੀ. ਬਿਨਾਂ ਤਨਖ਼ਾਹ ’ਤੇ ਆਪਣੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਇਨ੍ਹਾਂ ਵੱਲੋਂ ਸਰਕਾਰ ਵੱਲੋਂ ਭੱਤੇ ਦੇ ਰੂਪ ’ਚ 11 ਹਜ਼ਾਰ ਮਹੀਨੇ ਦੇ ਮਿਲਦੇ ਹਨ। ਇਕ ਜੀ.ਓ.ਸੀ. ਕੋਲ ਚਾਰ ਪਿੰਡਾਂ ਦਾ ਕੰਮ ਹੈ। ਪੂਰੀ ਈਮਾਨਦਾਰੀ ਅਤੇ ਲਗਨ ਦੇ ਨਾਲ ਦੇਸ਼ ਦੀ ਸੇਵਾ ਕਰਨ ਵਾਲੇ ਫ਼ੌਜੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਣ ਵਾਲੀ ਇਸ ਭਗੰਵਤ ਸਰਕਾਰ ਨੂੰ ਪਤਾ ਨਹੀਂ ਕਿ ਜਦੋਂ ਤੱਕ ਵਾਸੀਆਂ ਦੀ ਹਰ ਸੰਕਟ ਦੇ ਸਮੇਂ ਰੱਖਿਆ ਕਰਨਾ ਹੁੰਦਾ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਫ਼ੌਜਾ ਸਿੰਘ ਸਰਾਰੀ ਦਾ ਇਹ ਦੋਸ਼ ਲਗਾਉਣਾ ਕਿ ਜੀ. ਓ. ਜੀ. ਵਾਲੇ ਪੈਸੇ ਲੈਂਦੇ ਹਨ, ਬਿਲਕੁਲ ਗਲਤ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਪੈਂਚਰ ਲਗਵਾਉਣ ਲਈ ਪੈਟਰੋਲ ਪੰਪ ਨੇੜੇ ਰੁਕਿਆ ਵਿਅਕਤੀ, ਗੱਡੀ 'ਚੋਂ ਉੱਡੀ 8 ਲੱਖ ਦੀ ਨਕਦੀ
ਮੰਤਰੀ ਦਾ ਇਹ ਬਿਆਨ ਫ਼ੌਜੀਆਂ ਦਾ ਅਪਮਾਨ ਕਰਵ ਵਾਲਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਸਿਆਸੀ ਹੋਵੇ ਜਾਂ ਕੋਈ ਅਫ਼ਸਰ ਹੋਵੇ, ਜੋ ਗ਼ਲਤ ਕੰਮ ਕਰਨ ਦੀ ਕੋਸ਼ਿਸ਼ ਕਰੇਗਾ, ਜੀ.ਓ.ਜੀ. ਬਾਹਰ ਦਾ ਰਸਤਾ ਵਿਖਾ ਦੇਣਗੇ। ਕਰਨਲ ਕਾਹਲੋਂ ਨੇ ਦੱਸਿਆ ਕਿ ਜੀ. ਓ. ਜੀ. ਇਕ ਸਿਸਟਮ ਦੇ ਤਹਿਤ ਕੰਮ ਕਰਦੇ ਹਨ ਅਤੇ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਸੌਂਪ ਦਿੰਦੇ ਹਨ। ਸੈਂਕੜੇ ਰਿਪੋਰਟਾਂ ਉਨ੍ਹਾਂ ਦੀਆਂ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਕੋਲ ਪੈਂਡਿੰਗ ਪਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਮੀਟਿੰਗ ਨਾ ਬੁਲਾਏ ਜਾਣ ਦੇ ਕਾਰਨ ਕਿਸੇ ਰਿਪੋਰਟ ਦਾ ਨਿਪਟਾਰਾ ਨਹੀਂ ਹੋ ਸਕਿਆ। ਉਲਟਾ ਜੀ. ਓ. ਜੀ. ’ਤੇ ਇਹ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਕੰਮ ਨਹੀਂ ਕਰਦੇ ਜਦਕਿ ਸੱਚਾਈ ਇਹ ਹੈ ਕਿ ਜਦੋਂ ਸੱਤਾਧਾਰੀਆਂ ਨੂੰ ਲੱਗਣ ਲੱਗਾ ਕਿ ਸਾਨੂੰ ਇਹ ਕੋਈ ਗਲਤ ਕੰਮ ਕਰਨ ਨਹੀਂ ਦੇਣਗੇ ਤਾਂ ਉਨ੍ਹਾਂ ਨੇ ਜੀ. ਓ. ਜੀ. ’ਤੇ ਆਧਾਰਹੀਨ ਦੋਸ਼ ਲਗਾ ਕੇ ਇਸ ਸਿਸਟਮ ਨੂੰ ਬੰਦ ਕਰਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਅਸੀਂ ਸਾਰੇ ਫ਼ੌਜੀ ਭਗਵੰਤ ਮਾਨ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਇਕ ਫ਼ੌਜੀ ਆਪਣੇ ਜੀਵਨ ’ਚ ਦੇਸ਼ ਅਤੇ ਦੇਸ਼ ਵਾਸੀਆਂ ਦੀ ਰੱਖਿਆ ਲਈ ਹੀ ਜਿਊਂਦਾ ਹੈ ਅਤੇ ਮਰਦਾ ਹੈ। ਆਪਣਾ ਅਪਮਾਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਾਂਗੇ, ਜੇਕਰ ਲੋੜ ਪਈ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂਕਿ ਗਲਤ ਦੋਸ ਲਗਾਉਣ ਵਾਲੇ ਮੰਤਰੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇ।
ਇਹ ਵੀ ਪੜ੍ਹੋ: ਪੰਜਾਬ ’ਚ ਪਿਛਲੇ ਸਾਲ 9 ਹਜ਼ਾਰ ਲੋਕਾਂ ਨੇ ‘ਚਾਈਲਡ ਪੋਰਨ’ ਬਾਰੇ ਕੀਤਾ ਸਰਚ, ਜਲੰਧਰ ’ਚ ਸਭ ਤੋਂ ਵੱਧ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁੱਖ ਸਕੱਤਰ ਵੱਲੋਂ ਹਜ਼ਾਰਾਂ ਸਰਕਾਰੀ ਨੌਕਰੀਆਂ ਦੀ ਭਰਤੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ
NEXT STORY