ਹੁਸ਼ਿਆਰਪੁਰ— ਸੂਬੇ 'ਚ ਅੱਜ ਤੋਂ ਯਾਨੀ 28 ਫਰਵਰੀ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਸ਼ੁਰੂ ਹੋ ਗਈ ਹੈ। 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਰੀਬ 7 ਲੱਖ 52 ਹਜ਼ਾਰ ਵਿਦਿਆਰਥੀ 2756 ਕੇਂਦਰਾਂ 'ਚ ਪੇਪਰ ਦੇਣ ਲਈ ਪਹੁੰਚਣਗੇ। ਇਸ ਵਿਚਕਾਰ ਬੋਰਡ ਨੇ ਉਨ੍ਹਾਂ ਸਕੂਲਾਂ ਦੀ ਲਿਸਟ ਜਾਰੀ ਕੀਤੀ ਹੈ, ਜਿੱਥੇ ਸਭ ਤੋਂ ਵੱਧ ਨਕਲ ਹੁੰਦੀ ਹੈ। ਇਸ ਲਿਸਟ 'ਚ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਇਸ 'ਚ ਜ਼ਿਆਦਾਤਰ ਪ੍ਰਾਈਵੇਟ ਸਕੂਲ ਹਨ। ਹਾਲਾਂਕਿ ਅਜੇ ਤੱਕ ਇਹੀ ਮੰਨਿਆ ਜਾਂਦਾ ਹੈ ਕਿ ਸਰਕਾਰੀ ਸਕੂਲਾਂ 'ਚ ਵੀ ਸਭ ਤੋਂ ਵੱਧ ਜ਼ਿਆਦਾ ਨਕਲ ਹੁੰਦੀ ਹੈ। ਇਹ ਹੀ ਨਹੀਂ ਜਿਹੜੇ ਸਕੂਲਾਂ ਨੂੰ ਸਭ ਤੋਂ ਵੱਧ ਨਕਲ ਵਾਲੇ ਸਕੂਲ ਮੰਨਿਆ ਜਾਂਦਾ ਸੀ, ਉਹ ਇਸ ਸੂਚੀ 'ਚ ਨਹੀਂ ਹਨ। ਇਸ ਨਾਲ ਉਕਤ ਸਕੂਲਾਂ 'ਤੇ ਲੱਗਾ ਬਦਨਾਮੀ ਦਾ ਦਾਗ ਧੁੱਲ ਗਿਆ ਹੈ। ਬੋਰਡ ਵੱਲੋਂ ਜਿਹੜੇ 19 ਸਕੂਲਾਂ ਦੀ ਲਿਸਟ ਜਾਰੀ ਕੀਤੀ ਹੈ, ਉਸ 'ਚ ਸਿਰਫ ਚਾਰ ਸਰਕਾਰੀ ਸਕੂਲ ਹਨ ਜਦਕਿ ਨਿੱਜੀ 15 ਸਕੂਲਾਂ ਹਨ। ਸੂਚੀ 'ਚ ਇਕੱਲੇ ਲੁਧਿਆਣਾ ਜ਼ਿਲੇ ਦੇ ਹੀ 12 ਸਕੂਲ ਹਨ।
ਇਹ ਲਿਸਟ ਕੀਤੀ ਗਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ
1) ਜੀ. ਐੱਸ. ਐੱਸ. ਐੱਸ. ਫਤਿਹਪੁਰ ਭਾਟਲਾ ਬਲਾਕ ਭੁੰਗਾ-2 ਜ਼ਿਲਾ ਹੁਸ਼ਿਆਰਪੁਰ
2) ਜੀ. ਐੱਸ. ਐੱਸ. ਐੱਸ. ਵਲਟੋਹਾ ਜ਼ਿਲਾ ਤਰਨਤਾਰਨ ਪੱਟੀ
3) ਸ਼ਹੀਦ ਉਧਮ ਸਿੰਘ ਐੱਸ. ਐੱਸ. ਐੱਸ. ਵਾਸਲ ਮੋਹਨਕੇ ਫਿਰੋਜ਼ਪੁਰ
4) ਜੀ. ਐੱਸ. ਐੱਸ. ਐੱਸ. ਨੁਕੇਰੀਆਂ ਜ਼ਿਲਾ ਫਾਜ਼ਿਲਕਾ ਬਲਾਕ ਜਲਾਲਾਬਾਦ (ਵੈਸਟ)
5) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ
6) ਸ਼ਹੀਦ ਗੁਰਿੰਦਰ ਸਿੰਘ ਜੀ. ਐੱਸ. ਐੱਸ. ਐੱਸ. ਬਸੀਆਂ ਘਨੂੰਪੁਰ ਜ਼ਿਲਾ ਅੰਮ੍ਰਿਤਸਰ
7) ਸ਼ਹੀਦ ਉਧਮ ਸਿੰਘ ਐੱਸ. ਐੱਸ. ਸਕੂਲ ਗੋਲੂ ਦਾ ਮੰਡ ਜ਼ਿਲਾ ਫਿਰੋਜ਼ਪੁਰ
8) ਜੀ. ਏ. ਡੀ. ਪਬਲਿਕ ਐੱਸ. ਐੱਸ. ਐੱਸ. ਟੇਡੀ ਰੋਡ ਸ਼ਿਮਲਾਪੁਰੀ ਲੁਧਿਆਣਾ
9) ਸੈਂਟ ਮੈਰੀ ਪਬਲਿਕ ਸਕੂਲ ਨਿਊ ਅਮਰ ਨਗਰ ਲੁਧਿਆਣਾ
10) ਸਤਿਗੁਰੂ ਨਾਨਕ ਪਬਲਿਕ ਐੱਸ. ਐੱਸ. ਐੱਸ. ਨਿਊ ਜਨਤਾ ਨਗਰ ਡਾਬਾ ਰੋਡ ਲੁਧਿਆਣਾ
11) ਸਾਈਂ ਪਬਲਿਕ ਐੱਸ. ਐੱਸ. ਐੱਸ. ਸ਼ਿਮਲਾਪੁਰੀ ਲੁਧਿਆਣਾ
12) ਸ਼ਾਲੀਮਾਰ ਐੱਸ.ਐੱਸ.ਐੱਸ. ਗੁਰੂ ਅੰਗਦਦੇਵ ਕਾਲੋਨੀ ਲੁਧਿਆਣਾ
13) ਹਰਗੋਬਿੰਦ ਐੱਸ. ਐੱਸ. ਐੱਸ. ਸੁਰਜੀਤ ਨਗਰ ਗਿਆਸਪੁਰਾ ਲੁਧਿਆਣਾ
14) ਇੰਡੀਅਨ ਪਬਲਿਕ ਐੱਸ. ਐੱਸ. ਐੱਸ. ਲੋਹਾਨ ਰੋਡ ਲੁਧਿਆਣਾ
15) ਗੁਰੂ ਗੋਬਿੰਦ ਐੱਸ.ਐੱਸ.ਐੱਸ. ਰਾਹੋਂ ਲੁਧਿਆਣਾ
16) ਤੇਜਾ ਸਿੰਘ ਸੁਤੰਤਰ ਐੱਸ. ਐੱਸ. ਐੱਸ. ਸਿਣਲਾਪੁਰੀ ਲੁਧਿਆਣਾ
17) ਕੇ. ਵੀ. ਐੱਮ. ਨੂਰਵਾਲਾ ਰੋਡ ਲੁਧਿਆਣਾ
18) ਦਸ਼ਮੇਸ਼ ਐੱਸ. ਐੱਸ. ਐੱਸ. ਕੋਹਾੜਾ ਲੁਧਿਆਣਾ
19) ਸ਼ਕਤੀ ਐੱਸ. ਐੱਸ. ਐੱਸ. ਦੋਰਾਹਾ ਲੁਧਿਆਣਾ
ਦੱਸਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਸੂਚੀ 'ਤੇ ਸਵਾਲ ਉੱਠਣ ਲੱਗੇ ਹਨ। ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਇਸ ਸੂਚੀ ਦੇ ਬਾਅਦ ਬੋਰਡ ਦਾ ਜ਼ਿਆਦਾਤਰ ਧਿਆਨ ਉਕਤ ਕੇਂਦਰਾਂ 'ਤੇ ਹੀ ਕੇਂਦਰਤ ਹੋ ਜਾਵੇਗਾ। ਇਸ ਦਾ ਫਾਇਦਾ ਦੂਜੇ ਸਕੂਲ ਚੁੱਕ ਸਕਦੇ ਹਨ। ਇਸ ਦੇ ਨਾਲ ਹੀ ਕਿਹਾ ਹੈ ਕਿ ਇਸ ਤਰ੍ਹਾਂ ਕਿਵੇਂ ਕਿਹਾ ਜਾ ਸਕਦਾ ਹੈ ਬਾਕੀ ਦੇ ਸਾਰੇ ਕੇਂਦਰ ਪਾਕ ਸਾਫ ਹੋਣ।
ਗੁਰਦਾਸਪੁਰ : ਵਿਜੀਲੈਂਸ ਵਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਕਾਬੂ
NEXT STORY