ਤਰਨਤਾਰਨ (ਮਿਲਾਪ) : ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਵਿਚ ਲਈ ਜਾ ਰਹੀ ਬਾਰਵੀਂ ਬੋਰਡ ਦੀ ਪ੍ਰੀਖਿਆ ਲਈ ਬਣੇ ਸੈਂਟਰ ਵਿਚ ਚੈਕਿੰਗ ਲਈ ਗਏ ਨਿਰਮਲ ਸਿੰਘ ਭੰਗੂ ਜ਼ਿਲਾ ਸਿੱਖਿਆ ਅਫਸਰ ਨੂੰ ਲੋਕਾਂ ਨੇ ਸਕੂਲ ਵਿਚ ਹੀ ਘੇਰ ਲਿਆ। ਜ਼ਿਲਾ ਸਿੱਖਿਆ ਅਫਸਰ ਪ੍ਰੀਖਿਆ ਕੇਂਦਰਾਂ ਦਾ ਜਾਇਜ਼ਾ ਲੈਣ ਖੇਮਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਇਥੇ ਹੀ ਬਸ ਨਹੀਂ ਪ੍ਰੀਖਿਆ ਕੇਂਦਰ ਵਿਚ ਪੇਪਰ ਦੀ ਸਮਾਪਤੀ 5 ਵਜੇ ਸੀ, ਜਦਕਿ ਵਿਦਿਆਰਥੀਆਂ ਵਲੋਂ ਕਾਨੂੰਨ ਛਿੱਕੇ ਟੰਗ ਕੇ ਧੱਕਾ-ਸ਼ਾਹੀ ਨਾਲ 6 ਵਜੇ ਪੇਪਰ ਵਾਪਸ ਦਿੱਤੇ ਗਏ।
ਦੱਸਿਆ ਜਾ ਰਿਹਾ ਹੈ ਕਿ ਪੁਲਸ ਵੀ ਪ੍ਰੀਖਿਆ ਕੇਂਦਰ ਵਿਚ ਮੌਜੂਦ ਸੀ। ਬਾਅਦ ਵਿਚ ਪੁਲਸ ਨੇ ਜ਼ਿਲਾ ਸਿੱਖਿਆ ਅਫਸਰ ਨੂੰ ਸਕੂਲ 'ਚੋਂ ਬਾਹਰ ਕੱਢਦੇ ਹੋਏ ਲੋਕਾਂ ਦੇ ਘੇਰੇ ਵਿਚੋਂ ਛੁਡਵਾ ਲਿਆ।
ਹੋਲਾ-ਮਹੱਲਾ ਖਾਲਸੇ ਦੀ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸ਼ਾਨੋ-ਸ਼ੋਕਤ ਨਾਲ ਹੋਇਆ ਸ਼ੁਰੂ
NEXT STORY