ਚੰਡੀਗੜ੍ਹ (ਰਾਏ) : ਸਾਲ 2022-23 ਦੀ ਆਬਕਾਰੀ ਨੀਤੀ ਅਨੁਸਾਰ ਚੰਡੀਗੜ੍ਹ ਵਿਚ ਪਹਿਲੀ ਅਪ੍ਰੈਲ ਤੋਂ 15-20 ਫ਼ੀਸਦੀ ਸ਼ਰਾਬ ਮਹਿੰਗੀ ਹੋ ਜਾਵੇਗੀ ਕਿਉਂਕਿ ਪ੍ਰਸ਼ਾਸਨ ਨੇ 5.5 ਫ਼ੀਸਦੀ ਐਕਸਾਈਜ਼ ਡਿਊਟੀ ਵਧਾ ਦਿੱਤੀ ਹੈ। ਨਾਲ ਹੀ ਹਰ ਬੋਤਲ ’ਤੇ ਇਕ ਨਵਾਂ ਈ-ਵ੍ਹੀਕਲ (ਈ. ਵੀ.) ਸੈੱਸ ਵੀ ਦੇਣਾ ਹੋਵੇਗਾ। ਇਹ ਪ੍ਰਤੀ ਬੋਤਲ ਵੱਖ-ਵੱਖ 2 ਤੋਂ 40 ਰੁਪਏ ਦੇ ਕਰੀਬ ਹੋਵੇਗਾ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਬੋਰਡ ਦੀ 5ਵੀਂ ਜਮਾਤ ਦੀ ਅੱਜ ਹੋਣ ਵਾਲੀ ਪ੍ਰੀਖਿਆ ਹੁਣ 2 ਅਪ੍ਰੈਲ ਨੂੰ ਹੋਵੇਗੀ
ਇਨਪੁੱਟ ਲਾਗਤ ਅਤੇ ਟੈਕਸਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਿਨੀਮਮ ਰਿਟੇਲ ਸੇਲ ਪ੍ਰਾਈਜ਼ (ਐੱਮ. ਆਰ. ਪੀ.) ਨੂੰ ਵੀ 5 ਤੋਂ 10 ਫ਼ੀਸਦੀ ਤਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਘੱਟ ਐਲਕੋਹਲਿਕ ਡਰਿੰਕਸ ਜਿਵੇਂ ਬੀਅਰ, ਵਾਇਨ ਆਦਿ ਨੂੰ ਪ੍ਰਮੋਟ ਕਰਨ ਅਤੇ ਇੰਡੀਅਨ ਵਾਈਨ ਇੰਡਸਟਰੀ ਨੂੰ ਉਤਸ਼ਾਹ ਦੇਣ ਲਈ ਲਾਇਸੈਂਸ ਫ਼ੀਸ ਅਤੇ ਐਕਸਾਈਜ਼ ਡਿਊਟੀ ਨਹੀਂ ਵਧਾਈ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਚੀਨ ਤੋਂ ਸਾਈਬਰ ਗਰੁੱਪ ਵੱਲੋਂ ਪੰਜਾਬ ਸਣੇ 8 ਸੂਬਿਆਂ 'ਤੇ ਵੱਡਾ ਹਮਲਾ, ਕੇਂਦਰੀ ਅਥਾਰਟੀ ਨੇ ਕੀਤਾ ਸੂਚਿਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੁਲਸ ਮੁਲਾਜ਼ਮ ਵਲੋਂ ਲਿਵ-ਇਨ ’ਚ ਰਹਿਣ ਵਾਲੀ ਜਨਾਨੀ ਦੇ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ
NEXT STORY