ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ 23 ਮਾਰਚ ਨੂੰ ਕਰਵਾਈ ਜਾਣ ਵਾਲੀ 5ਵੀਂ ਜਮਾਤ (ਟਰਮ-2) ਪ੍ਰੀਖਿਆ ਅੱਗੇ ਪਾ ਦਿੱਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ’ਤੇ 23 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਸਵਾਲ ਕਾਰਨ 'ਰਾਜਾ ਵੜਿੰਗ' ਦੀ ਵਿਧਾਨ ਸਭਾ 'ਚ ਕਿਰਕਿਰੀ, ਹਾਸੋਹੀਣਾ ਬਣਿਆ ਮਾਹੌਲ
ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਦਿਨ ਕਰਵਾਈ ਜਾਣ ਵਾਲੀ 5ਵੀਂ ਜਮਾਤ (ਟਰਮ-2) ਦੇ ਦੂਜੇ ਵਿਸ਼ੇ (ਪੰਜਾਬੀ, ਹਿੰਦੀ, ਉਰਦੂ) ਦੀ ਪ੍ਰੀਖਿਆ ਹੁਣ 2 ਅਪ੍ਰੈਲ ਸਵੇਰੇ 10:30 ਵਜੇ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ 23 ਮਾਰਚ ਨੂੰ ਛੁੱਟੀ ਦਾ ਐਲਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਇਲਾਜ ਦੌਰਾਨ ਗਰਭਵਤੀ ਔਰਤ ਦੀ ਹੋਈ ਮੌਤ, ਹਸਪਤਾਲ ਦੇ ਬਾਹਰ ਪਰਿਵਾਰਕ ਮੈਂਬਰਾਂ ਨੇ ਲਾਇਆ ਧਰਨਾ
NEXT STORY