ਫਤਹਿਗੜ੍ਹ ਸਾਹਿਬ (ਜਗਦੇਵ) : ਫਤਹਿਗੜ੍ਹ ਸਾਹਿਬ ਵਿਖੇ ਤੈਨਾਤ ਆਬਕਾਰੀ ਇੰਸਪੈਕਟਰ ਹਰਸਿਮਰਨ ਸਿੰਘ 'ਤੇ ਚੰਡੀਗੜ੍ਹ ਵਿਚ ਸ਼ਰਾਬ ਮਾਫੀਆ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਇੰਸਪੈਕਟਰ ਅਨੁਸਾਰ ਉਹ ਪਿਛਲੇ ਕੁਝ ਸਮੇਂ ਤੋਂ ਆਬਕਾਰੀ ਪੁਲਸ ਨਾਲ ਮਿਲ ਕੇ ਫਤਹਿਗੜ੍ਹ ਸਾਹਿਬ ਵਿਖੇ ਪਿਛਲੇ ਦੋ ਮਹੀਨਿਆਂ ਦੌਰਾਨ ਉਨ੍ਹਾਂ ਦੀ ਟੀਮ ਨੇ 7-8 ਐਫ.ਆਈ.ਆਰ. ਦਰਜ ਕਰਵਾ ਕੇ 250 ਤੋਂ 300 ਪੇਟੀਆਂ ਸ਼ਰਾਬ ਬਰਾਮਦ ਕੀਤੀ ਸੀ। ਇਸ ਕਾਰਵਾਈ ਤੋਂ ਬੌਖਲਾਏ ਚੰਡੀਗੜ੍ਹ ਦੇ ਸ਼ਰਾਬ ਮਾਫੀਆ ਨੇ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਗੱਡੀ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਘੇਰ ਲਿਆ। ਹਮਲਾਵਰਾਂ ਨੇ ਗੱਡੀ ਦੀ ਚਾਬੀ ਕੱਢ ਲਈ, ਮੋਬਾਈਲ ਖੋਹ ਲਿਆ। ਇਸ ਉਪਰੰਤ ਵਿਚ ਪੁਲਸ ਨੂੰ ਸੂਚਿਤ ਕੀਤਾ ਗਿਆ।
ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਯੂਨੀਅਨ ਦੇ ਪ੍ਰਧਾਨ ਅਮਨਲਵਿੰਦਰ ਰਾਏ ਨਾਲ ਗੱਲਬਾਤ ਤੋਂ ਬਾਅਦ ਫੈਸਲਾ ਕੀਤਾ ਕਿ ਡਿਊਟੀ 'ਤੇ ਤੈਨਾਤ ਅਧਿਕਾਰੀਆਂ ਦੀ ਸੁਰੱਖਿਆ ਲਈ ਸੋਮਵਾਰ ਨੂੰ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।
ਬੇਕਰੀ ਦੇ ਬਾਹਰ ਪੈਟੀਜ਼ ਖਾ ਰਹੇ ਮੁੰਡੇ ਤੋਂ ਐਕਟਿਵਾ ਖੋਹ ਕੇ ਲੈ ਗਈਆਂ ਕੁੜੀਆਂ
NEXT STORY