ਲੁਧਿਆਣਾ (ਸੇਠੀ)-ਆਬਕਾਰੀ ਟੈਕਸ ਵਿਭਾਗ ਦੇ ਮੋਬਾਇਲ ਵਿੰਗ ਨੇ ਦਿੱਲੀ ਦੇ ਰਸਤੇ ਲੁਧਿਆਣਾ ਆ ਰਹੇ 1 ਕਿਲੋ ਦੇ ਲਗਭਗ ਸੋਨੇ ਨੂੰ ਫੜਿਆ ਹੈ, ਜਿਸ ਦੀ ਕੀਮਤ 30 ਲੱਖ ਦੇ ਲਗਭਗ ਹੈ।
ਇਹ ਸੋਨਾ ਸਮਰਾਲਾ ਪੁਲਸ ਨੇ ਬੱਸ ਵਿਚ ਸਵਾਰ ਸ਼੍ਰੀ ਰਾਮ ਨਾਮੀ ਵਿਅਕਤੀ ਤੋਂ ਫੜਿਆ, ਜੋ ਇਸ ਨੂੰ ਲੁਧਿਆਣਾ ਵਿਚ ਮਾਲ ਰੋਡ 'ਤੇ ਸਥਿਤ ਜਿਊਲਰ ਨੂੰ ਦੇਣ ਆ ਰਿਹਾ ਸੀ। ਪੁਲਸ ਨੇ ਇਹ ਮਾਲ ਲੁਧਿਆਣਾ ਮੋਬਾਇਲ ਵਿੰਗ ਦੇ ਈ. ਟੀ. ਓ. ਮੇਜਰ ਮਨਮੋਹਨ ਸਿੰਘ ਤੇ ਇੰਸਪੈਕਟਰ ਧਰਮਿੰਦਰ ਦੇ ਹਵਾਲੇ ਕੀਤਾ। ਜਿਨ੍ਹਾਂ ਨੇ ਦੱਸਿਆ ਕਿ ਇਸ 1 ਕਿਲੋ ਸੋਨੇ ਦੇ ਗਹਿਣੇ ਬਣੇ ਹੋਏ ਸਨ। ਜੋ ਮੁੰਬਈ ਤੋਂ ਤਿਆਰ ਹੋ ਕੇ ਦਿੱਲੀ ਆਏ ਸਨ, ਜਿਥੋਂ ਕੋਰੀਅਰ ਬੁਆਏ ਲੁਧਿਆਣਾ ਦੇ ਮਾਲ ਰੋਡ 'ਤੇ ਦੇਣ ਆ ਰਿਹਾ ਸੀ। ਇਸ ਲੜਕੇ ਕੋਲ ਕਿਸੇ ਤਰ੍ਹਾਂ ਦਾ ਬਿੱਲ ਨਹੀਂ ਮਿਲਿਆ ਪਰ ਜੋ ਪਰਚੀ ਮਿਲੀ ਹੈ ਉਸ 'ਤੇ ਧੀਰ ਜਿਊਲਰ, ਐੱਮ. ਜੀ. ਵੀ. ਜਿਊਲਰ ਮਾਲ ਰੋਡ ਲਿਖਿਆ ਹੈ। ਵਿਭਾਗ ਇਨ੍ਹਾਂ ਤੋਂ 51 ਫੀਸਦੀ ਪੈਨਲਟੀ 'ਤੇ ਟੈਕਸ ਵਸੂਲੇਗਾ।
ਯੂ.ਕੇ. ਦੇ ਪਹਿਲੇ ਦਸਤਾਰਧਾਰੀ ਐੱਮ.ਪੀ. ਆਉਣਗੇ ਪੰਜਾਬ, ਇਹ ਹੈ ਉਨ੍ਹਾਂ ਦੀ ਜਿੱਤ ਦਾ ਵੱਡਾ ਕਾਰਨ
NEXT STORY