ਲੰਡਨ— ਯੂ.ਕੇ ਚੋਣਾਂ 'ਚ ਪਹਿਲੇ ਦਸਤਾਰਧਾਰੀ ਐੱਮ.ਪੀ.ਬਣਨ ਵਾਲੇ ਤਨਮਨਜੀਤ ਸਿੰਘ ਢੇਸੀ ਦੀ ਜਿੱਤ ਉਨ੍ਹਾਂ ਦੀ ਸਿੱਖਿਆ ਅਤੇ ਕਈ ਭਾਸ਼ਾਵਾਂ 'ਤੇ ਜ਼ਬਰਦਸਤ ਪਕੜ ਹੋਣ ਕਾਰਨ ਸੌਖੀ ਹੋਈ। ਉਹ ਵਧੇਰੇ ਕਰਕੇ ਭਾਸ਼ਣਾਂ 'ਚ ਪੰਜਾਬੀ ਤੇ ਹਿੰਦੀ ਬੋਲਦੇ ਨਜ਼ਰ ਆਏ।
ਤਨਮਨਜੀਤ ਨੂੰ ਉਨ੍ਹਾਂ ਦੇ ਘਰ ਦੇ 'ਚੰਨੀ' ਕਹਿ ਕੇ ਅਤੇ ਸਲੋਹ ਦੇ ਲੋਕ 'ਟੈਨ' ਕਹਿ ਕੇ ਬੁਲਾਉਂਦੇ ਹਨ। ਤਨਮਨਜੀਤ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਆਪਣੇ ਹਲਕੇ ਦਾ ਵਿਕਾਸ ਕਰਨਾ ਤੇ ਭਾਰਤੀ ਮੂਲ ਦੇ ਲੋਕਾਂ ਦਾ ਸਿਰ ਮਾਣ ਨਾਲ ਉੱਚਾ ਕਰਨਾ ਹੀ ਸੀ।
ਉਨ੍ਹਾਂ ਦੇ ਚਾਚਾ ਜੀ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਸਾਰੇ ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦੇ ਫੋਨ ਆ ਚੁੱਕੇ ਹਨ। ਉਨ੍ਹਾਂ ਦਾ ਪਰਿਵਾਰ ਹਰ ਸਾਲ ਜਲੰਧਰ ਵਿਖੇ ਕੀਰਤਨ ਦਰਬਾਰ ਕਰਵਾਉਂਦਾ ਹੈ ਅਤੇ ਇਸ 'ਚ ਸਾਰਾ ਪਰਿਵਾਰ ਸ਼ਾਮਲ ਹੁੰਦਾ ਹੈ। ਇਸ ਵਾਰ 15 ਜੁਲਾਈ ਨੂੰ ਕੀਰਤਨ ਦਰਬਾਰ ਸਜਾਇਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਅਗਲੇ ਮਹੀਨੇ ਦੇ ਪਹਿਲੇ ਹਫਤੇ ਤਕ ਤਨਮਨਜੀਤ ਜਲੰਧਰ ਆ ਜਾਣਗੇ। ਸਾਰਾ ਪਿੰਡ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਸਵਾਗਤ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸੰਬੰਧ 'ਚ ਫਗਵਾੜੇ 'ਚ 'ਜਸਦਿਲ ਮੈਨਸ਼ਨ' ਦੀ ਸਜਾਵਟ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਫਰੀਦਕੋਟ : ਨਹਿਰ 'ਚ ਡੁੱਬਣ ਕਾਰਨ 16 ਸਾਲਾ ਬੱਚੇ ਦੀ ਮੌਤ
NEXT STORY