ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਸੰਗਰੂਰ ਪੁਲਸ ਨੇ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਐੈੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸੰਦੌੜ ਦੇ ਹੌਲਦਾਰ ਜਗਪਾਲ ਸਿੰਘ ਨੇ ਪਿੰਡ ਜਲਵਾਣਾ ਦੀ ਨਹਿਰ 'ਤੇ ਰੇਡ ਕੀਤੀ, ਜਿੱਥੋਂ ਰਾਜਵਿੰਦਰ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਕਸਬਾ ਭਰਾਲ ਪੁਲਸ ਪਾਰਟੀ ਨੂੰ ਦੇਖ ਕੇ ਭੱਜ ਗਿਆ। ਪੁਲਸ ਨੇ ਮੌਕੇ ਤੋਂ 12 ਬੋਤਲਾਂ ਠੇਕਾ ਸ਼ਰਾਬ ਦੇਸੀ ਚੰਡੀਗੜ੍ਹ ਦੀਆਂ ਬਰਾਮਦ ਕੀਤੀਆਂ।
ਥਾਣਾ ਸਿਟੀ ਸੁਨਾਮ ਦੇ ਥਾਣੇਦਾਰ ਪਰਮਜੀਤ ਕੁਮਾਰ ਨੇ ਇਕ ਔਰਤ ਨੂੰ ਕਾਬੂ ਕਰ ਕੇ ਉਸ ਕੋਲੋਂ ਇਕ ਕਿਲੋ ਭੁੱਕੀ ਬਰਾਮਦ ਕੀਤੀ। ਮੁਲਜ਼ਮਾ ਦੀ ਪਛਾਣ ਹਰਪਾਲ ਕੌਰ ਉਰਫ ਪਾਲੋ ਪਤਨੀ ਭੋਲਾ ਸਿੰਘ ਵਾਸੀ ਵਾਰਡ ਨੰ. 21 ਅੰਦਰਲਾ ਵਿਹੜਾ ਇੰਦਰਾ ਬਸਤੀ ਸੁਨਾਮ ਵਜੋਂ ਹੋਈ, ਜਿਸ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਸੁਨਾਮ ਦੇ ਹੌਲਦਾਰ ਗੁਰਪਿਆਰ ਸਿੰਘ ਨੇ ਪਿੰਡ ਜਵੰਧਾ ਵੱਲੋਂ ਪੱਕੀ ਸੜਕ ਤੋਂ ਆਉਂਦੀ ਇਕ ਔਰਤ ਨੂੰ ਕਾਬੂ ਕਰ ਕੇ ਉਸ ਕੋਲੋਂ 12 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕੀਤੀਆਂ। ਮੁਲਜ਼ਮਾ ਰਾਣੀ ਕੌਰ ਪਤਨੀ ਰਾਜੂ ਸਿੰਘ ਵਾਸੀ ਇੰਦਰਾ ਬਸਤੀ ਸੁਨਾਮ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਥਾਣਾ ਸਿਟੀ ਸੁਨਾਮ ਦੇ ਹੌਲਦਾਰ ਲਖਜੀਤ ਸਿੰਘ ਨੇ ਇਕ ਵਿਅਕਤੀ ਨੂੰ ਕਾਬੂ ਕਰ ਕੇ ਉਸ ਕੋਲੋਂ 7 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕੀਤੀਆਂ। ਮੁਲਜ਼ਮ ਕਾਲਾ ਸਿੰਘ ਪੁੱਤਰ ਜੀਤ ਸਿੰਘ ਵਾਸੀ ਇੰਦਰਾ ਬਸਤੀ ਸੁਨਾਮ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਇਕ ਬਜ਼ੁਰਗ ਔਰਤ ਨੂੰ ਕਾਬੂ ਕਰਦਿਆਂ ਉਸ ਕੋਲੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਮੁਲਜ਼ਮਾ ਮੀਰੋ ਕੌਰ ਪਤਨੀ ਤਾਰੀ ਸਿੰਘ ਵਾਸੀ ਜਖੇਪਲ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਲਹਿਰਾ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਪਿੰਡ ਬਖਸ਼ੀਵਾਲਾ ਵੱਲੋਂ ਆਉਂਦੇ ਸੁਖਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਚੰਗਾਲੀਵਾਲ ਕੋਲੋਂ 12 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕੀਤੀਆਂ।
ਖੁਦ ਨੂੰ ਗੌਂਡਰ ਦੱਸ ਕੇ ਪੁਲਸ ਨੂੰ ਧਮਕਾਉਣ ਵਾਲਾ ਗ੍ਰਿਫਤਾਰ
NEXT STORY