ਲੁਧਿਆਣਾ (ਵਿੱਕੀ)-ਪੰਜਾਬ ਦੇ ਉੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਭਰ ’ਚ ਬਾਰਿਸ਼ ਕਾਰਨ ਪੈਦਾ ਹੋਏ ਹੜ੍ਹ ਵਰਗੇ ਹਾਲਾਤ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਕਾਲਜਾਂ ’ਚ ਸੈਂਟਰਲਾਈਜ਼ਡ ਐਡਮਿਸ਼ਨ ਪੋਰਟਲ ’ਤੇ ਅੰਡਰ ਗ੍ਰੈਜੂਏਟ ਕਲਾਸਾਂ ’ਚ ਦਾਖਲਾ ਫੀਸ ਭਰਨ ਦੀ ਆਖਰੀ ਤਾਰੀਖ਼ 10 ਜੁਲਾਈ ’ਚ ਵਾਧਾ ਕਰਦੇ ਹੋਏ ਇਸ ਨੂੰ ਇਕ ਹਫ਼ਤੇ ਲਈ ਅੱਗੇ ਵਧਾਉਂਦੇ ਹੋਏ 17 ਜੁਲਾਈ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਆਂਗਣਵਾੜੀ ਕੇਂਦਰਾਂ ’ਚ ਵੀ 13 ਤੱਕ ਛੁੱਟੀਆਂ ਦਾ ਹੋਇਆ ਐਲਾਨ
ਇਸ ਦੌਰਾਨ ਸਾਰੇ ਕਾਲਜ ਸਾਧਾਰਨ ਤਰੀਕੇ ਨਾਲ ਪੋਰਟਲ ’ਤੇ ਦਾਖ਼ਲਾ ਕਰ ਸਕਣਗੇ ਅਤੇ ਵਿਦਿਆਰਥੀਆਂ ਨੂੰ ਵੀ 17 ਜੁਲਾਈ ਤੱਕ ਦਾਖ਼ਲਾ ਫੀਸ ਭਰਨ ਦੀ ਮਨਜ਼ੂਰੀ ਹੋਵੇਗੀ।ਅੰਡਰ ਗ੍ਰੈਜੂਏਟ ਕਲਾਸਾਂ ਦੀ ਓਪਨ ਕੌਂਸਿਲਗ ਪ੍ਰੀਕਿਰਿਆ ਹੁਣ 18 ਜੁਲਾਈ 2023 ਤੋਂ 24 ਜੁਲਾਈ 2023 ਤੱਕ ਹੋਵੇਗੀ। ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਕਲਾਸਾਂ ਦੀ ਪੜ੍ਹਾਈ ਦਾ ਕੰਮ ਹੁਣ 15 ਜੁਲਾਈ 2023 ਦੀ ਬਜਾਏ ਹੁਣ 25 ਜੁਲਾਈ 2023 ਤੋਂ ਸ਼ੁਰੂ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਰਾਹਤ ਭਰੀ ਖ਼ਬਰ : ਭਾਖੜਾ ਤੇ ਪੌਂਗ ਡੈਮ ਤੋਂ ਨਹੀਂ ਛੱਡਿਆ ਜਾਵੇਗਾ ਪਾਣੀ, ਸਮਰੱਥਾ ਤੋਂ ਬਹੁਤ ਹੇਠਾਂ ਹੈ ਪਾਣੀ ਦਾ ਪੱਧਰ
MP ਰਿੰਕੂ ਤੇ DC ਸਾਰੰਗਲ ਨੇ ਦੇਰ ਰਾਤ ਤਕ ਸੰਭਾਲਿਆ ਮੋਰਚਾ, ਭਰਵਾਈਆਂ ਮਿੱਟੀ ਦੀਆਂ ਬੋਰੀਆਂ
NEXT STORY