ਹੁਸ਼ਿਆਰਪੁਰ (ਅਮਰਿੰਦਰ) — ਹੁਸ਼ਿਆਰਪੁਰ ਜ਼ਿਲੇ ਦੇ ਕਸਬੇ ਉੜਮੁੜ ਦਾ ਰਹਿਣ ਵਾਲਾ 32 ਸਾਲਾ ਦੀਪਕ ਕੁਮਾਰ ਪੁੱਤਰ ਚਮਨਲਾਲ ਪਿਛਲੇ 4 ਸਾਲਾ ਤੋਂ ਤੁਰਕੀ ਦੀ ਜੇਲ 'ਚ ਕੈਦ ਹੈ। ਦੀਪਕ ਨੂੰ ਇਸਤਾਂਬੁਲ ਜੇਲ ਤੋਂ ਰਿਹਾ ਕਰਵਾਉਣ ਲਈ ਬੁੱਧਵਾਰ ਨੂੰ ਦੀਪਕ ਦੇ ਭਰਾ ਸੋਹਨਲਾਲ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਭਾਜਪਾ ਦੇ ਰਾਸ਼ਟੀਰ ਉਪ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਇ ਖੰਨਾ ਤੋਂ ਮਦਦ ਦੀ ਮੰਗ ਕੀਤੀ ਹੈ।
ਇਸਤਾਂਬੁਲ ਜੇਲ 'ਚ ਬੰਦ ਦੀਪਕ ਦੇ ਛੋਟੇ ਭਰਾ ਸੋਹਨਲਾਲ ਨੇ ਦੱਸਿਆ ਕਿ ਲੱਖਾਂ ਰੁਪਿਆ ਖਰਚ ਕਰ ਕੇ ਪਰਿਵਾਰ ਨੇ ਦੀਪਕ ਨੂੰ ਸਾਲ 2010 'ਚ ਦੁਬਈ ਭੇਜਿਆ ਸੀ। ਦੁਬਈ ਤੋਂ ਬੇਹਤਰ ਜ਼ਿੰਦਗੀ ਦੀ ਤਲਾਸ਼ ਕਰਨ ਲਈ ਦੀਪਕ ਧੋਖੇਬਾਜ਼ ਟ੍ਰੈਵਲ ਏਜੰਟਾਂ ਦੇ ਚੱਕਰ 'ਚ ਫੱਸ ਕੇ ਸਾਲ 2012 'ਚ ਤੁਰਕੀ ਜਾਣ ਦੌਰਾਨ ਗ੍ਰੀਸ ਬਾਰਡਰ 'ਤੇ ਪੁਲਸ ਦੇ ਹੱਥੇ ਚੜ੍ਹ ਗਿਆ। ਕੋਈ ਫੋਨ ਨਾ ਆਉਣ 'ਤੇ ਪਰਿਵਾਰ ਦੇ ਸਾਰੇ ਲੋਕ ਕਾਫੀ ਸਾਲਾ ਤੋਂ ਪਰੇਸ਼ਾਨ ਸਨ ਕਿ ਇਸੇ ਦੌਰਾਨ ਦੀਪਕ ਦੇ ਨਾਲ ਗ੍ਰਿਫਤਾਰ ਇਕ ਬੰਗਲਾਦੇਸ਼ੀ ਨੇ ਦੱਸਿਆ ਕਿ ਉਸ ਨੂੰ ਵੀ ਦੀਪਕ ਦੇ ਨਾਲ ਹੀ ਗ੍ਰਿਫਤਾਰ ਕੀਤਾ ਗਿਆ ਸੀ। ਦੀਪਕ ਨੂੰ ਤੁਰਕੀ ਦੀ ਅਦਾਲਤ ਵਲੋਂ ਪੰਜ ਸਾਲ ਦੀ ਸਜ਼ਾ ਮਿਲੀ ਹੋਈ ਹੈ।
ਦੀਪਕ ਦੀ ਜ਼ਲਦ ਹੋਵੇਗੀ ਘਰ ਵਾਪਸੀ : ਖੰਨਾ
ਪਰਿਵਾਰ ਨੂੰ ਭਰੋਸਾ ਦਿਵਾਉਂਦੇ ਹੋਏ ਸਾਬਕਾ ਸੰਸਦ ਅਵਿਨਾਸ਼ ਰਾਇ ਖੰਨਾ ਨੇ ਕਿਹਾ ਕਿ ਉਹ ਅੱਜ ਹੀ ਦੀਪਕ ਨਾਲ ਜੁੜੇ ਸਾਰੇ ਕਾਗਜ਼ਾਤ ਵਿਦੇਸ਼ ਮੰਤਰਾਲੇ ਤੇ ਤੁਰਕੀ ਸਥਿਤ ਭਾਰਤ ਦੂਤਾਵਾਸ ਨੂੰ ਭੇਜ ਰਹੇ ਹਨ। ਉਨ੍ਹਾਂ ਭਰੋਸਾ ਦਵਾਇਆ ਕਿ ਦੀਪਕ ਨੂੰ ਜਲਦ ਹੀ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਹਰ ਸਭੰਵ ਕੋਸ਼ਿਸ਼ ਕੀਤੀ ਜਾਵੇਗੀ।
ਟ੍ਰੈਫਿਕ ਪੁਲਸ ਓਵਰਲੋਡ ਆਟੋ ਵਾਲਿਆਂ 'ਤੇ 'ਮਿਹਰਬਾਨ'
NEXT STORY