ਚੰਡੀਗੜ੍ਹ (ਯੂ. ਐੱਨ. ਆਈ.)— ਪੂਰੇ ਉੱਤਰ ਭਾਰਤ ਇਸ ਸਮੇਂ ਅੱਤ ਦੀ ਗਰਮੀ ਤੇ ਲੂ ਦੀ ਚਪੇਟ 'ਚ ਹੈ ਤੇ ਰਾਜਸਥਾਨ ਨਾਲ ਲੱਗਦੇ ਹਿਸਾਰ ਦਾ ਪਾਰਾ 48 ਡਿਗਰੀ ਤੱਕ ਪਹੁੰਚ ਗਿਆ। ਜਿਸ ਨਾਲ ਉੱਤਰ ਪੱਛਮ ਆਮ ਜਨਜੀਵਨ ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਰਾਸ਼ਟਰੀ ਰਾਜਧਾਨੀ ਦਿੱਲੀ ਮੰਗਲਵਾਰ ਨੂੰ ਰਾਜਸਥਾਨ ਦੇ ਚੁਰੂ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਗਰਮ ਸਥਾਨ ਰਿਹਾ ਤੇ ਇੱਥੇ ਗਰਮੀ ਦਾ ਮਈ ਮਹੀਨੇ ਦਾ 18 ਸਾਲ ਦਾ ਰਿਕਾਰਡ ਟੁੱਟ ਗਿਆ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ।
ਮੌਸਮ ਕੇਂਦਰ ਦੇ ਅਨੁਸਾਰ ਖੇਤਰ 'ਚ ਅਗਲੇ 48 ਘੰਟਿਆਂ 'ਚ ਲੂ ਦਾ ਕਹਿਰ ਜਾਰੀ ਰਹਿਣ ਦੇ ਆਸਾਰ ਹਨ। ਪੰਜਾਬ 'ਚ ਅੱਤ ਦੀ ਗਰਮੀ ਤੇ ਲੂ ਦੇ ਚੱਲਣ ਦੀ ਸੰਭਾਵਨਾ ਹੈ ਤੇ ਹਰਿਆਣਾ 'ਚ ਗਰਮੀ ਦਾ ਪ੍ਰਕੋਪ ਜਾਰੀ ਰਹੇਗਾ। 28 ਮਈ ਨੂੰ ਮੌਸਮ ਦੇ ਕਰਵਟ ਲੈਣ ਤੇ ਕਿਤੇ-ਕਿਤੇ ਹਨੇਰੀ ਤੇ ਬੂੰਦਾਬਾਂਦੀ ਦੇ ਆਸਾਰ ਹਨ।
ਪੰਜਾਬ 'ਚ ਬਠਿੰਡਾ ਦਾ ਪਾਰਾ 46 ਡਿਗਰੀ ਤੇ ਅੰਮ੍ਰਿਤਸਰ ਦਾ 43 ਡਿਗਰੀ ਰਿਹਾ। ਚੰਡੀਗੜ੍ਹ 'ਚ ਸਵੇਰ ਤੋਂ ਗਰਮੀ ਪੈਣ ਨਾਲ ਸ਼ਹਿਰ 'ਚ ਇਸ ਮੌਸਮ ਦਾ ਸਭ ਤੋਂ ਗਰਮ ਦਿਨ ਰਿਹਾ। ਸ਼ਹਿਰ ਦਾ ਪਾਰਾ 43 ਡਿਗਰੀ ਰਿਹਾ। ਅੱਤ ਦੀ ਗਰਮੀ ਨਾਲ ਹਰਿਆਣਾ 'ਚ ਵੀ ਹੁਣ ਵਿਆਕੁਲ ਰਹੇ ਤੇ ਹਿਸਾਰ ਦਾ ਪਾਰਾ 48 ਡਿਗਰੀ, ਨਾਰਨੌਲ 46 ਡਿਗਰੀ, ਸਿਰਸਾ 45 ਡਿਗਰੀ, ਅੰਬਾਲਾ ਤੇ ਰੋਹਤਕ ਦਾ 44 ਡਿਗਰੀ ਤੱਕ ਪਹੁੰਚ ਗਿਆ, ਜਿਸ ਨਾਲ ਕਈ ਇਲਾਕਿਆਂ 'ਚ ਪਾਣੀ ਦੀ ਦਿੱਕਤ ਪੈਦਾ ਹੋ ਗਈ ਹੈ।
ਏਅਰ ਇੰਡੀਆ ਦੇ ਕਰਮਚਾਰੀ ਨੂੰ ਹੋਇਆ ਕੋਰੋਨਾ, ਘਰੇਲੂ ਫਲਾਈਟ 'ਚ ਪੁੱਜਿਆ ਸੀ ਸਾਹਨੇਵਾਲ
NEXT STORY