ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਠੱਗਾਂ ਵਲੋਂ ਆਏ ਦਿਨ ਨਵੇਂ-ਨਵੇਂ ਢੰਗ ਕੱਢ ਕੇ ਆਨਲਾਈਨ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਹੁਣ ਸ਼ਹਿਰ ਮਾਰਕੀਟ ਦਾ ਧੰਦਾ ਕਰਨ ਦੇ ਨਾਂ ’ਤੇ ਅਕਾਊਂਟ ਖੋਲ੍ਹਣ ਦਾ ਝਾਂਸਾ ਦੇ ਕੇ ਠੱਗਾਂ ਨੇ 5 ਲੱਖ ਰੁਪਏ ਤੋਂ ਵੀ ਵੱਧ ਦੀ ਠੱਗੀ ਮਾਰ ਲਈ। ਪੁਲਸ ਨੇ ਇਸ ਮਾਮਲੇ ਵਿਚ ਅਣਪਛਾਤੇ ਠੱਗਾਂ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇ ਵਿਚ ਦਰਜ ਐੱਫ਼.ਆਈ.ਆਰ ਮੁਤਾਬਕ ਮਹਿੰਦਰਪਾਲ ਵਾਸੀ ਬਰਨਾਲਾ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਮਈ ਮਹੀਨੇ ਵਿਚ ਉਸ ਨੇ ਫੇਸਬੁੱਕ ’ਤੇ ਸਟਾਕ ਮਾਰਕੀਟ ਸਬੰਧੀ ਐਂਡ ਦੇਖੀ, ਜਿਸ ਦੇ ਲਿੰਕ ਰਾਹੀਂ ਮਹਿੰਦਰਪਾਲ ਨੇ ਵਟਸਐੱਪ ਗਰੁੱਪ ਵਿਚ ਜੁਆਇੰਨ ਹੋ ਗਿਆ ਅਤੇ ਦੋਸ਼ੀਆਂ ਨਾਲ ਗੱਲਬਾਤ ਸ਼ੁਰੂ ਹੋ ਗਈ।
ਉਨ੍ਹਾਂ ਨੇ ਉਸ ਨੂੰ ਡੀਮੈਟ ਅਕਾਊਂਟ ਖੋਲ੍ਹਣ ਲਈ ਵੈੱਬਸਾਈਟ ਦਾ ਲਿੰਕ ਦਿੱਤਾ ਅਤੇ ਉਸ ਨੇ ਖਾਤਾ ਖੋਲ੍ਹ ਲਿਆ ਅਤੇ 27 ਮਈ ਨੂੰ ਉਸ ਨੇ 5,25,000 ਹਜ਼ਾਰ ਦੇ ਸ਼ੇਅਰ ਖਰੀਦ ਲਏ। ਸ਼ੇਅਰ ਖਰੀਦਣ ਤੋਂ ਮੁਨਾਫ਼ਾ ਵੱਧ ਕੇ 8,41,500 ਰੁਪਏ ਦਿਖਾਈ ਦੇਣ ਲੱਗਿਆ। ਜਦੋਂ ਉਸ ਨੇ ਪੈਸੇ ਕਢਵਾਉਣ ਲਈ ਉਕਤ ਵਿਅਕਤੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫੋਨ ਬੰਦ ਕਰ ਲਏ ਅਤੇ ਅਣਪਛਾਤੇ ਵਿਅਕਤੀਆਂ ਨੇ ਠੱਗੀ ਮਾਰ ਲਈ। ਪੁਲਸ ਨੇ ਇਹ ਮਾਮਲਾ ਸਾਈਬਰ ਕ੍ਰਾਈਮ ਨੂੰ ਸੌਂਪ ਦਿੱਤਾ। ਸਾਈਬਰ ਕ੍ਰਾਈਮ ਵਲੋਂ ਧੋਖਾਧੜੀ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਮਨੁੱਖੀ ਲਾਪਰਵਾਹੀਆਂ ਕਾਰਨ ਹਰ ਸਾਲ ਡਗਮਗਾ ਰਿਹੈ ਵਾਤਾਵਰਨ, ਅੰਤਰਰਾਸ਼ਟਰੀ ਜਲਵਾਯੂ ਵਲੋਂ ਰਿਪੋਰਟ ਜਾਰੀ
NEXT STORY