ਮੋਗਾ (ਅਜ਼ਾਦ)- ਪਿੰਡ ਸਮਾਧ ਭਾਈ ਨਿਵਾਸੀ ਵਿਅਕਤੀ ਦੀ ਉਸ ਦੇ ਸਹੁਰੇ ਵੱਲੋਂ ਫੇਸਬੁੱਕ ਆਈ.ਡੀ. ਹੈਕ ਕਰਕੇ ਗਲਤ ਮੈਸੇਜ ਪਾਉਣ ਦੇ ਦੋਸ਼ 'ਚ ਪੁਲਸ ਵੱਲੋਂ ਕਥਿਤ ਦੋਸ਼ੀ ਸਹੁਰੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਬਾਘਾਪੁਰਾਣਾ ਦੇ ਮੁੱਖ ਅਫਸਰ ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਸਮਾਧ ਭਾਈ ਨੇ ਜ਼ਿਲਾ ਪੁਲਸ ਮੁਖੀ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਕਿੱਕਰ ਸਿੰਘ ਵਾਸੀ ਪਿੰਡ ਡੋਡ ਜ਼ਿਲਾ ਫਰੀਦਕੋਟ ਨੇ ਉਸ ਦੀ ਫੇਸਬੁੱਕ ਆਈ.ਡੀ.ਹੈਕ ਕਰਕੇ ਉਸ 'ਤੇ ਗਲਤ ਮੈਸੇਜ ਪਾ ਦਿੱਤੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਸਵਿਦਰ ਸਿੰਘ ਦਾ ਉਕਤ ਕਿੱਕਰ ਸਿੰਘ ਰਿਸ਼ਤੇਦਾਰੀ 'ਚ ਸਹੁਰਾ ਲੱਗਦਾ ਹੈ।
ਜਸਵਿੰਦਰ ਸਿੰਘ ਦਾ ਵਿਆਹ ਮਨਪ੍ਰੀਤ ਕੌਰ ਪੁੱਤਰੀ ਕਿੱਕਰ ਸਿੰਘ ਵਾਸੀ ਡੋਡ ਨਾਲ 4 ਮਾਰਚ 2018 ਨੂੰ ਹੋਇਆ ਸੀ ਅਤੇ ਦੋਵਾਂ ਪਤੀ ਪਤਨੀ ਵਿਚ ਅਣਬਣ ਹੋਣ ਕਾਰਨ ਮਨਪ੍ਰੀਤ ਕੌਰ 7 ਜੁਲਾਈ 2018 ਨੂੰ ਆਪਣੇ ਪੇਕੇ ਘਰ ਚਲੀ ਗਈ ਸੀ ਅਤੇ ਮਨਪ੍ਰੀਤ ਕੌਰ ਵੱਲੋਂ ਆਪਣੇ ਪਤੀ ਜਸਵਿੰਦਰ ਸਿੰਘ ਖਿਲਾਫ ਦਾਜ ਦਹੇਜ ਮੰਗਣ ਸਬੰਧੀ 11 ਅਪ੍ਰੈਲ 2019 ਨੂੰ ਥਾਣਾ ਬਾਜਾਖਾਨਾ ਵਿਚ ਮਾਮਲਾ ਵੀ ਦਰਜ ਕਰਵਾਇਆ ਸੀ। ਦੋਹਾਂ ਪਰਿਵਾਰਾਂ ਵਿਚ ਆਪਸੀ ਰੰਜਿਸ਼ਬਾਜ਼ੀ ਚੱਲਦੀ ਹੋਣ ਕਾਰਨ ਕਿੱਕਰ ਸਿੰਘ ਨੇ ਜਸਵਿੰਦਰਸਿੰਘ ਦੇ ਨਾ ਪਰ ਚੱਲਦੀ ਜਸਵਿੰਦਰ ਫੇਸਬੁੱਕ ਆਈ. ਡੀ. ਨੂੰ ਮਿਤੀ 4 ਨਵੰਬਰ 2018 ਨੂੰ ਹੈਕ ਕਰਕੇ ਉਸ ਦੀ ਆਈ. ਡੀ. ਤੋਂ ਲੜਕੀਆਂ ਨੂੰ ਗਲਤ ਮੈਸੇਜ ਕੀਤੇ। ਜ਼ਿਲਾ ਪੁਲਸ ਮੁਖੀ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਡੀ.ਐਸ.ਪੀ. ਸਾਈਬਰ ਕਰਾਈਮ ਪਾਸੋਂ ਕਰਵਾਉਣ ਉਪਰੰਤ ਉਕਤ ਕਿੱਕਰ ਸਿੰਘ ਖਿਲਾਫ ਥਾਣਾ ਬਾਘਾਪੁਰਾਣਾ ਵਿਚ ਮਾਮਲਾ ਦਰਜ ਕਰ ਲਿਆ ਹੈ।
ਆਦਮਪੁਰ ਹਵਾਈ ਅੱਡੇ ਨੂੰ ਲੈ ਕੇ ਕੈਪਟਨ ਨੇ ਪੁਰੀ ਕੋਲ ਕੀਤੀ ਇਹ ਮੰਗ
NEXT STORY