ਟਾਂਡਾ-ਉੜਮੁੜ(ਪੰਡਿਤ)— ਫੇਸਬੁੱਕ ਫਰੈਂਡ ਬਣ ਕੇ ਨੌਜਵਾਨ ਦੇ ਨਾਲ ਘਰੋਂ ਭੱਜੀ ਪਿੰਡ ਦਬੁਰਜੀ ਦੀ 2 ਬੱਚਿਆਂ ਦੀ ਮਾਂ ਨੂੰ ਆਖਿਰ ਧੋਖਾ ਮਿਲਿਆ। 2 ਮਹੀਨੇ ਨੌਜਵਾਨ ਦੇ ਨਾਲ ਬਿਤਾਉਣ ਤੋਂ ਬਾਅਦ ਵਿਆਹ ਤੋਂ ਮੁਕਰੇ ਨੌਜਵਾਨ ਖਿਲਾਫ ਹੁਣ 2 ਬੱਚਿਆਂ ਦੀ ਮਾਂ ਨੇ ਸਰੀਰਕ ਸਬੰਧ ਬਣਾਉਣ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਇਹ ਮਾਮਲਾ ਪੀੜਤ ਕੁਲਵਿੰਦਰ ਕੌਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਦਬੁਰਜੀ ਦੇ ਬਿਆਨ ਦੇ ਆਧਾਰ 'ਤੇ ਅਵਤਾਰ ਸਿੰਘ ਪੁੱਤਰ ਮਾਨ ਸਿੰਘ ਵਾਸੀ ਲਾਹੌਰੀ ਗੇਟ ਕਪਰੂਥਲਾ ਖਿਲਾਫ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਬਲੜਾ ਵਾਸੀ ਸੁਖਵਿੰਦਰ ਦੇ ਨਾਲ 2005 'ਚ ਹੋਇਆ ਸੀ। ਉਸ ਦੇ 2 ਬੱਚੇ ਹਨ। ਉਸ ਦਾ ਪਤੀ 2016 'ਚ ਸਪੇਨ ਚਲਾ ਗਿਆ ਸੀ। ਇਸ ਦੇ ਬਾਅਦ ਉਸ ਦੀ ਦੁਬਈ 'ਚ ਰਹਿਣ ਵਾਲੇ ਅਵਤਾਰ ਦੇ ਨਾਲ ਫੇਸਬੁੱਕ 'ਤੇ ਦੋਸਤੀ ਹੋਈ, ਜਿਸ ਨਾਲ ਲਗਾਤਾਰ ਉਸ ਦੀ ਗੱਲ ਹੁੰਦੀ ਰਹੀ। ਸਤੰਬਰ 2017 ਨੂੰ ਅਵਤਾਰ ਨੇ ਵਾਪਸ ਇੰਡੀਆ ਆਉਣ 'ਤੇ ਉਸ ਦੇ ਸਹੁਰੇ ਆ ਕੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁਝ ਕਰ ਲੈਣ ਦੀ ਧਮਕੀ ਦਿੰਦੇ ਹੋਏ ਉਸ ਨੂੰ ਮਿਲਣ ਲਈ ਮਜਬੂਰ ਕੀਤਾ। 19 ਨਵੰਬਰ ਨੂੰ ਜਦੋਂ ਉਹ ਟਾਂਡਾ 'ਚ ਆਪਣੀ ਮਾਂ ਨਿਰਮਲ ਕੌਰ ਨੂੰ ਮਿਲਣ ਆਈ ਤਾਂ ਅਵਤਾਰ ਨੇ ਉਸ ਨੂੰ ਜਬਰੀ ਰੋਕ ਲਿਆ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨੂੰ ਮਿਹਰਬਾਨ ਬਸਤੀ ਲੁਧਿਆਣਾ ਲੈ ਗਿਆ। ਉਥੇ ਉਹ ਉਸ ਦੇ ਨਾਲ 2 ਮਹੀਨੇ ਸਰੀਰਿਕ ਸੰਬੰਧ ਬਣਾਉਂਦਾ ਰਿਹਾ।
13 ਜਨਵਰੀ ਨੂੰ ਉਹ ਉਸ ਨੂੰ ਲੈ ਕੇ ਆਪਣੇ ਮਾਮੇ ਦੇ ਪਿੰਡ ਜਲਾਲਪੁਰ ਆਇਆ ਅਤੇ ਅਗਲੇ ਦਿਨ ਉਸ ਨੂੰ ਟਾਂਡਾ ਛੱਡ ਕੇ ਕਿਤੇ ਚਲਾ ਗਿਆ। ਕੁਲਵਿੰਦਰ ਨੇ ਹੁਣ ਪੁਲਸ ਦੇ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਗਾਇਆ ਹੈ ਕਿ ਵਿਆਹ ਦਾ ਝਾਂਸਾ ਦੇ ਕੇ ਅਵਤਾਰ ਉਸ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੇ ਬਾਅਦ ਹੁਣ ਵਿਆਹ ਕਰਵਾਉਣ ਤੋਂ ਮੁਕਰ ਰਿਹਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੋ ਬੱਚਿਆਂ ਦੀ ਮਾਂ ਨੇ ਫਾਹਾ ਲੈ ਕੇ ਕੀਤੀ ਆਤਮਹੱਤਿਆ
NEXT STORY