ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - 40 ਮੁਕਤਿਆਂ ਦੀ ਯਾਦ 'ਚ ਸ਼ੁਰੂ ਹੋਏ ਇਤਿਹਾਸਕ ਜੋੜ ਮੇਲਾ ਤਖਤੂਪੁਰਾ ਵਿਖੇ ਮੇਲੇ ਤੋਂ ਇਕ ਦਿਨ ਪਹਿਲਾਂ ਹੀ ਪ੍ਰਸ਼ਾਸਨ ਨੇ ਗੁਰਦੁਆਰਾ ਕਮੇਟੀ 'ਤੇ ਮੇਲੇ ਦੀ ਮਨਜ਼ੂਰੀ ਨਾ ਲੈਣ ਦਾ ਦੋਸ਼ ਲਾ ਦਿੱਤਾ ਅਤੇ ਤੁਰੰਤ ਮਨਜ਼ੂਰੀ ਲੈਣ ਲਈ ਇਕ ਲੱਖ ਰੁਪਏ ਦੀ ਫੀਸ ਤੁਰੰਤ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ, ਜਿਸ ਤੋਂ ਬਾਅਦ ਸਮੂਹ ਲੋਕਲ ਗੁਰਦੁਆਰਾ ਕਮੇਟੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਹਮੋ-ਸਾਹਮਣੇ ਹੋ ਗਏ ਅਤੇ ਹਾਲਤ ਫਿਸਫੋਟਕ ਬਣਦੇ ਨਜ਼ਰ ਆਏ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨਿਕ ਅਧਿਕਾਰੀ ਅੱਜ ਐੱਸ. ਡੀ. ਐੱਮ. ਸਾਹਿਬ ਦੀ ਅਗਵਾਈ 'ਚ ਤਖਤੂਪੁਰਾ ਸਾਹਿਬ ਮੇਲੇ 'ਚ ਬਣੇ ਪ੍ਰਸ਼ਾਸਨ ਦੇ ਹੈੱਡ ਕੁਆਰਟਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਅਤੇ ਗੁਰਦੁਆਰਾ ਕਮੇਟੀ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਉਹ ਮੇਲੇ ਦੀ ਮਨਜ਼ੂਰੀ ਲਈ ਇਕ ਲੱਖ ਰੁਪਏ ਦੀ ਰੈੱਡ ਕਰਾਸ ਦੀ ਫੀਸ ਦੀ ਪਰਚੀ ਕਟਵਾਉਣ, ਜਿਸ 'ਤੇ ਉਨ੍ਹਾਂ ਵੱਲੋਂ ਇਹ ਕਹਿ ਕੇ ਇਸ ਦਾ ਵਿਰੋਧ ਕੀਤਾ ਗਿਆ ਕਿ ਮੇਲੇ ਦੀ ਜਗ੍ਹਾ ਗੁਰਦੁਆਰਾ ਸਾਹਿਬ ਦੀ ਨਿੱਜੀ ਜਗ੍ਹਾ ਹੈ ਅਤੇ ਇਹ ਮੇਲਾ ਧਾਰਮਿਕ ਹੈ ਜੋ ਕਿ 40 ਮੁਕਤਿਆਂ ਦੀ ਯਾਦ 'ਚ ਹਰ ਸਾਲ ਲੱਗਦਾ ਹੈ।
ਗੁਰਦੁਆਰਾ ਕਮੇਟੀ ਵੱਲੋਂ ਜੁਆਬ ਮਿਲਣ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧੱਕੇ ਨਾਲ ਦੁਕਾਨਦਾਰਾਂ ਦੀਆਂ ਰੈੱਡ ਕਰਾਸ ਦੀਆਂ ਪਰਚੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਕੁਝ ਦੁਕਾਨਾਂ ਨੂੰ ਅੱਗੇ ਪਰਦੇ ਪਾ ਕੇ ਬੰਦ ਵੀ ਕਰ ਦਿੱਤਾ ਗਿਆ, ਜਿਸ ਦਾ ਗੁਰਦੁਆਰਾ ਕਮੇਟੀ ਵੱਲੋਂ ਭਾਈ ਰਜਿੰਦਰ ਸਿੰਘ ਅਤੇ ਹੋਰ ਸੇਵਾਦਾਰਾਂ ਵੱਲੋਂ ਵਿਰੋਧ ਕੀਤਾ। ਇਸ ਮੌਕੇ ਭਾਈ ਮੈਨੇਜਰ ਰਜਿੰਦਰ ਸਿੰਘ, ਪ੍ਰਧਾਨ ਕਰਨੈਲ ਸਿੰਘ, ਮੀਤ ਪ੍ਰਧਾਨ ਹਰਨੇਕ ਸਿੰਘ, ਪ੍ਰਧਾਨ ਹਰਮੇਲ ਸਿੰਘ ਬੁੱਟਰ, ਹਰਦੇਵ ਸਿੰਘ, ਰਣਧੀਰ ਸਿੰਘ, ਸਰਬਜੀਤ ਸਿੰਘ, ਜਸਵੀਰ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਲਈ ਗੁਰਦੁਆਰਾ ਸਾਹਿਬ ਵੱਲੋਂ ਪਿਛਲੇ ਚਾਰ ਸਾਲ ਤੋਂ ਹਰ ਰੋਜ਼ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਤਖਤੂਪੁਰਾ ਸਾਹਿਬ ਸਿੱਖ ਧਰਮ ਦਾ ਇਤਿਹਾਸਕ ਤੀਰਥ ਅਸਥਾਨ ਹੈ ਅਤੇ ਜੋੜ ਮੇਲਾ ਸਿੱਖ ਧਰਮ ਨਾਲ ਜੁੜਿਆ ਹੋਇਆ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਮੇਲੇ ਲਈ ਸਹਾਇਤਾ ਕਰਨ ਦੀ ਬਜਾਏ ਇਕ ਲੱਖ ਦੀ ਰਿਸ਼ਵਤ ਦੀ ਮੰਗ ਕਰਨਾ ਸਰਾਸਰ ਧੱਕਾ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੂਸਰੇ ਪਾਸੇ ਦੁਖੀ ਦੁਕਾਨਦਾਰਾਂ ਨੇ ਵੀ ਦੋਸ਼ ਲਾਏ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਨ੍ਹਾਂ ਦੀਆਂ ਧੱਕੇ ਨਾਲ ਰੈੱਡ ਕਰਾਸ ਦੀਆਂ ਪਰਚੀਆਂ ਕੱਟੀਆਂ।
ਫਤਿਹਗੜ੍ਹ ਸਾਹਿਬ ਨੈਸ਼ਨਲ ਹਾਈਵੇਅ 'ਤੇ ਚਾਰ ਵਾਹਨਾਂ ਦੀ ਭਿਆਨਕ ਟੱਕਰ, ਚਾਰ ਜ਼ਖਮੀ
NEXT STORY