ਜ਼ੀਰਕਪੁਰ (ਮੇਸ਼ੀ) : ਦਿੱਲੀ ਦੇ ਇੱਕ ਹੋਟਲ ਤੋਂ ਜ਼ੀਰਕਪੁਰ ਦੇ ਫਰਜੀ ਬਿਲਡਰ ਸੁਭਾਸ਼ ਬਾਂਸਲ ਤੇ ਉਸ ਦੇ ਪੁੱਤਰ ਸੁਮਹਿਕ ਨੂੰ ਵੱਡੇ ਧੋਖਾਧੜੀ ਦੇ ਦੋਸ਼ਾਂ 'ਚ ਦਰਜ ਕੀਤੇ ਮੁਕੱਦਮੇ 'ਚ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਦੋਹਾਂ ਨੂੰ ਅਦਾਲਤ ਵੱਲੋਂ ਨੂੰ ਤਿਹਾੜ ਜੇਲ੍ਹ ਭੇਜਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਵਾਸੀ ਸੁਭਾਸ਼ ਬਾਂਸਲ ਆਪਣਾ ਫਰਜ਼ੀ ਵਪਾਰ ਜ਼ੀਰਕਪੁਰ ਵਿਖੇ ਚਲਾਉਂਦਾ ਹੈ, ਜਿਸ ਦਾ ਦਫ਼ਤਰ ਕਿ ਜ਼ੀਰਕਪੁਰ-ਅੰਬਾਲਾ ਹਾਈਵੇ 'ਤੇ ਸਥਿਤ ਹੈ।
ਇਸ 'ਤੇ ਜ਼ੀਰਕਪੁਰ ਪੁਲਸ ਥਾਣਾ ਵਿਖੇ ਪਹਿਲਾਂ ਤੋਂ ਐਫ. ਆਈ. ਆਰ 'ਚ ਧੋਖਾਧੜੀ ਦਾ ਮਾਮਲਾ ਦਰਜ ਸੀ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਦਿੱਲੀ ਦੇ ਸ਼ਿਕਾਇਤ ਕਰਤਾਵਾਂ ਨੇ ਦਿੱਲੀ ਪੁਲਸ ਨੂੰ ਮਾਮਲੇ ਦੀ ਜਾਂਚ ਅਤੇ ਦੋਸ਼ੀ ਨੂੰ ਸਜ਼ਾ ਦਿਵਾਉਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਤੇ ਪੁਲਸ ਨੇ ਕਾਰਵਾਈ ਕਰਦਿਆਂ ਆਪਣਾ ਵਪਾਰ ਚਲਾਉਣ ਵਾਲੇ ਫ਼ਰਜੀ ਬਿਲਡਰ ਸੁਭਾਸ਼ ਬਾਂਸਲ ਅਤੇ ਇਸ ਦੇ ਪੂਰੇ ਗਿਰੋਹ ਖ਼ਿਲਾਫ਼ ਅਨੇਕਾਂ ਸ਼ਿਕਾਇਤਾਂ ਮਿਲਦੇ ਹੀ ਧੋਖਾਧੜੀ ਦਾ ਪਰਦਾਫਾਸ਼ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜ਼ੀਰਕਪੁਰ ਦੇ ਸੁਭਾਸ਼ ਬਾਂਸਲ ਅਤੇ ਇਸ ਦੇ ਫਰਜ਼ੀਵਾੜੇ 'ਚ ਸ਼ਾਮਲ ਇਸ ਦੇ ਪਰਿਵਾਰ ਅਤੇ ਸਾਥੀਆਂ ਦੀ ਪੋਲ ਖੁੱਲ੍ਹਦਿਆਂ ਹੀ ਦਿੱਲੀ ਪੁਲਸ ਦੇ ਵੀ ਹੋਸ਼ ਉੱਡ ਗਏ ਕਿ ਵਪਾਰ ਅਤੇ ਬੈਂਕ 'ਚ ਇੰਨੇ ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਵੀ ਦੋਸ਼ੀ ਬਾਂਸਲ ਨੇ ਆਪਣੇ ਸ਼ਾਤਰ ਦਿਮਾਗ ਨਾਲ ਕਈ ਲੋਕਾਂ ਨੂੰ ਕਰੋੜਾਂ ਦਾ ਚੂਨਾ ਲਗਾ ਦਿੱਤਾ।
ਕਿਸਾਨਾਂ ਦੇ ਹੱਕ 'ਚ ਆਏ ਕ੍ਰਿਕਟਰ ਮੋਂਟੀ ਪਨੇਸਰ, ਕਿਹਾ-ਮੋਦੀ ਜੀ ਫ਼ੈਸਲਾ ਬਦਲਣ ਦਾ ਸਮਾਂ ਆ ਗਿਆ ਹੈ (ਵੀਡੀਓ)
NEXT STORY