ਲੁਧਿਆਣਾ (ਰਾਜ, ਜ.ਬ.) : ਲੁਧਿਆਣਾ ਦੇ ਸਾਈਬਰ ਥਾਣੇ ਦੀ ਪੁਲਸ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਸਾਈਬਰ ਥਾਣੇ ਦੀ ਟੀਮ ਨੇ ਸੀ. ਆਈ. ਏ. ਦੇ ਨਾਲ ਮਿਲ ਕੇ ਪੱਖੋਵਾਲ ਰੋਡ ’ਤੇ ਇਕ ਫਰਜ਼ੀ ਕਾਲ ਸੈਂਟਰ ’ਤੇ ਛਾਪਾ ਮਾਰਿਆ, ਜਿੱਥੇ ਪੁਲਸ ਨੇ 3 ਨਾਈਜ਼ੀਰੀਅਨਾਂ ਸਮੇਤ 25 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕਾਲ ਸੈਂਟਰ ਦੇ ਦਫ਼ਤਰ ਤੋਂ ਪੁਲਸ ਨੇ ਕਈ ਸਿੰਮ, 14 ਲੱਖ ਰੁਪਏ, ਕਈ ਦਸਤਾਵੇਜ਼, ਕੰਪਿਊਟਰ ਅਤੇ ਹੋਰ ਸਮਾਨ ਬਰਾਮਦ ਕਰ ਕੇ ਕਬਜ਼ੇ ਵਿਚ ਲੈ ਲਿਆ ਹੈ। ਮੁਲਜ਼ਮਾਂ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵੀਰਵਾਰ ਨੂੰ ਪੁਲਸ ਕਮਿਸ਼ਨਰ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਨਗੇ।
ਇਹ ਵੀ ਪੜ੍ਹੋ : ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਲਈ ਖ਼ੁਸ਼ਖ਼ਬਰੀ, ਦੁੱਧ ਦੇ ਖ਼ਰੀਦ ਭਾਅ 'ਚ 20 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ
ਜਾਣਕਾਰੀ ਮੁਤਾਬਕ ਪੱਖੋਵਾਲ ਰੋਡ ਦੀ ਇਕ ਇਮਾਰਤ ’ਚ ਫਰਜ਼ੀ ਕਾਲ ਸੈਂਟਰ ਚੱਲ ਰਿਹਾ ਸੀ। ਉਸ ਦੇ ਬਾਹਰ ਇਕ ਨਿੱਜੀ ਮੋਬਾਇਲ ਕੰਪਨੀ ਦਾ ਬੋਰਡ ਲਾਇਆ ਹੋਇਆ ਸੀ। ਬੀਤੀ ਦੇਰ ਸ਼ਾਮ ਨੂੰ ਡੀ. ਸੀ. ਪੀ. ਸਿਮਰਜੀਤ ਸਿੰਘ ਢੀਂਡਸਾ, ਏ. ਡੀ. ਸੀ. ਪੀ. ਰੁਪਿੰਦਰ ਕੌਰ ਭੱਟੀ, ਸਾਈਬਰ ਸੈੱਲ ਦੀ ਟੀਮ, ਸੀ. ਆਈ. ਏ. ਦੀ ਟੀਮ ਅਤੇ ਭਾਰੀ ਪੁਲਸ ਨਾਲ ਮੌਕੇ ’ਤੇ ਪੁੱਜ ਗਏ। ਮੁਲਜ਼ਮਾਂ ਨੇ ਬਾਹਰ ਨਜ਼ਰ ਰੱਖਣ ਲਈ ਸੀ. ਸੀ. ਟੀ. ਵੀ. ਕੈਮਰੇ ਲਾਏ ਹੋਏ ਸਨ। ਪੁਲਸ ਟੀਮ ਨੇ ਪੁੱਜਦੇ ਹੀ ਬਾਹਰੋਂ ਕੈਮਰਿਆਂ ਦੀ ਵਾਇਰ ਹੀ ਕੱਟ ਦਿੱਤੀ। ਇਸ ਤੋਂ ਬਾਅਦ ਪੁਲਸ ਅੰਦਰ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਰਾਹੁਲ ਨੇ 'ਸਿੱਧੂ' ਨੂੰ ਦਿੱਤਾ ਇਹ ਫ਼ਾਰਮੂਲਾ
ਅੰਦਰ ਕਰੀਬ 20 ਵਿਅਕਤੀਆਂ ਦੀ ਟੀਮ ਆਪਣੇ-ਆਪਣੇ ਕਾਊਂਟਰ ’ਤੇ ਬੈਠੀ ਕਾਲ ਕਰ ਰਹੀ ਸੀ, ਜੋ ਕਿ ਪੁਲਸ ਨੂੰ ਦੇਖ ਕੇ ਇਧਰ-ਉਧਰ ਭੱਜਣ ਲੱਗੀ ਪਰ ਪੁਲਸ ਨੇ ਦਫ਼ਤਰ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਸੀ। ਪੁਲਸ ਨੇ ਸਾਰਿਆਂ ਨੂੰ ਫੜ੍ਹ ਲਿਆ। 25 ਵਿਅਕਤੀਆਂ ਦੀ ਟੀਮ ’ਚ 3 ਨਾਈਜ਼ੀਰੀਅਨ ਵੀ ਸਨ। ਜਦੋਂ ਪੁਲਸ ਨੇ ਤਲਾਸ਼ੀ ਸ਼ੁਰੂ ਕੀਤੀ ਤਾਂ ਉੱਥੋਂ ਕਈ ਮੋਬਾਇਲ, ਸਿੰਮ, ਕੈਸ਼ ਅਤੇ ਹੋਰ ਸਮਾਨ ਮਿਲਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਕੋਵੀਸ਼ੀਲਡ ਟੀਕਿਆਂ' ਦੀ ਘਾਟ, ਕੈਪਟਨ ਨੇ ਕੇਂਦਰ ਤੋਂ ਮੰਗੀ ਹੋਰ ਵੈਕਸੀਨ
ਏ. ਡੀ. ਸੀ. ਪੀ. (ਕ੍ਰਾਈਮ) ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਇਹ ਲੋਕ ਵਿਦੇਸ਼ਾਂ ’ਚ ਬੈਠੇ ਲੋਕਾਂ ਨੂੰ ਧਮਕਾ ਕੇ ਉਨ੍ਹਾਂ ਤੋਂ ਪੈਸੇ ਠੱਗਦੇ ਸਨ। ਇਸ ਤੋਂ ਬਾਅਦ ਕਈ ਪੇਮੈਂਟਾਂ ਟਰਾਂਸਫਰ ਕੀਤੀਆਂ ਅਤੇ ਹਵਾਲਾ ਜ਼ਰੀਏ ਵੀ ਪੈਸੇ ਮੰਗਵਾਉਂਦੇ ਸਨ। ਇਹ ਮੁਲਜ਼ਮ ਜ਼ਿਆਦਾਤਰ ਯੂ. ਕੇ. ਅਤੇ ਯੂ. ਐੱਸ. ਏ. ਵਿਚ ਕਾਲ ਕਰਦੇ ਸਨ। ਮੁਲਜ਼ਮਾਂ ਨੇ ਇਕ ਵਿਅਕਤੀ ਤੋਂ ਇਸੇ ਤਰ੍ਹਾਂ 12 ਲੱਖ ਰੁਪਏ ਹਵਾਲਾ ਜ਼ਰੀਏ ਮੰਗਵਾਏ ਸਨ। ਉਸੇ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਮੁਲਜ਼ਮਾਂ ਤੱਕ ਪੁੱਜ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਰਾਹੁਲ ਨੇ 'ਸਿੱਧੂ' ਨੂੰ ਦਿੱਤਾ ਇਹ ਫ਼ਾਰਮੂਲਾ
NEXT STORY