ਪਟਿਆਲਾ (ਬਲਜਿੰਦਰ)—ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਲੜਕੀ ਦੀ ਫੋਟੋ ਲਾ ਕੇ ਅਸ਼ਲੀਲ ਸ਼ਬਦਾਵਲੀ ਲਿਖਣ ਦੇ ਮਾਮਲੇ ਵਿਚ ਥਾਣਾ ਪਸਿਆਣਾ ਦੀ ਪੁਲਸ ਨੇ ਸਤਨਾਮ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਕਰਹਾਲੀ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਲੜਕੀ ਦੇ ਭਰਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਤਨਾਮ ਸਿੰਘ ਨੇ ਇਕ ਜਾਅਲੀ ਫੇਸਬੁੱਕ ਆਈ. ਡੀ. ਬਣਾ ਕੇ ਉਸ ਦੀ ਭੈਣ ਦੀ ਫੋਟੋ ਲਾ ਕੇ ਉਸ 'ਤੇ ਅਸ਼ਲੀਲ ਸ਼ਬਦਾਵਲੀ ਲਿਖ ਦਿੱਤੀ। ਪੁਲਸ ਨੇ ਲੰਬੀ ਜਾਂਚ ਤੋਂ ਬਾਅਦ ਆਖਰ ਹੁਣ ਸਤਨਾਮ ਸਿੰਘ ਖਿਲਾਫ ਇਨਫਰਮੇਸ਼ਨ ਟੈਕਨਾਲੋਜੀ ਐਕਟ 2000 ਦੀ ਧਾਰਾ 66-ਈ, 67 ਤਹਿਤ ਕੇਸ ਦਰਜ ਕਰ ਲਿਆ ਹੈ।
ਪੰਜਾਬ ਦੇ ਅਮੀਰ ਸਭਿਆਚਾਰਕ ਵਿਰਾਸਤ ਨੂੰ ਪੇਸ਼ ਕਰੇਗੀ ਖੰਡੇ ਦੇ ਥੀਮ 'ਤੇ ਬਣਿਆ ਕਰਤਾਰਪੁਰ ਸਾਹਿਬ ਕੋਰੀਡੋਰ
NEXT STORY