ਅੰਮ੍ਰਿਤਸਰ (ਨੀਰਜ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੋਲ੍ਹੇ ਜਾਣ ਦਾ ਪੈਗਾਮ ਲੈ ਕੇ ਆਏ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੱਡੇ-ਵੱਡੇ ਨੇਤਾਵਾਂ ਦੇ ਵਲੋਂ ਭਾਰੀ ਬਿਆਨਬਾਜੀ ਹੋਣ ਦੇ ਬਾਵਜੂਦ ਅੱਜ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਉਸਾਰੀ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਕੇਂਦਰ ਸਰਕਾਰ ਦੇ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਖੰਡੇ ਦੇ ਥੀਮ 'ਤੇ ਬਣਾਇਆ ਗਿਆ ਹੈ ਜੋ ਪੰਜਾਬ ਦੇ ਅਮੀਰ ਸਭਿਆਚਾਰਕ ਵਿਰਾਸਤ ਨੂੰ ਪੂਰੇ ਸੰਸਾਰ ਦੇ ਸਾਹਮਣੇ ਪੇਸ਼ ਕਰੇਗਾ। ਖੰਡਾ ਜੋ ਸਿੱਖ ਧਰਮ ਵਿਚ ਸ਼ਕਤੀ, ਏਕਤਾ ਅਤੇ ਆਖੰਡਤਾ ਦਾ ਪ੍ਰਤੀਕ ਹੈ ਉਸ ਦੇ ਥੀਮ 'ਤੇ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਇਮਾਰਤ ਤਿਆਰ ਹੋਵੇਗੀ ਤਾਂ ਵੇਖਦੇ ਹੀ ਬਣੇਗੀ। ਇਸ ਕੋਰੀਡੋਰ ਦੀ ਉਸਾਰੀ ਕਰਨ ਦੀ ਜਿੰਮੇਵਾਰੀ ਵੀ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਨੂੰ ਦਿੱਤੀ ਗਈ ਹੈ ਜੋ ਅੰਮ੍ਰਿਤਸਰ 'ਚ 200 ਏਕੜ ਜ਼ਮੀਨ 'ਤੇ 500 ਕਰੋੜ ਦੀ ਲਾਗਤ ਨਾਲ ਦੇਸ਼ ਦੀ ਪਹਿਲੀ ਆਈ. ਸੀ. ਪੀ. ਤਿਆਰ ਕਰ ਚੁੱਕੀ ਹੈ। ਭਾਰਤ ਸਰਕਾਰ ਦੇ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ 50 ਏਕੜ ਜ਼ਮੀਨ 'ਤੇ ਤਿਆਰ ਕੀਤਾ ਜਾਵੇਗਾ ਜਿਸ ਦੇ ਪਹਿਲਾਂ ਫੇਸ 'ਚ 15 ਏਕੜ ਤੋਂ ਜ਼ਿਆਦਾ ਜ਼ਮੀਨ ਦਾ ਪ੍ਰਯੋਗ ਕੀਤਾ ਜਾਵੇਗਾ। ਇਸ ਕੋਰੀਡੋਰ ਨੂੰ ਅਤਿਆਧੁਨਿਕ ਸੁਰੱਖਿਆ ਸਮੱਗਰੀਆਂ ਦੇ ਇਲਾਵਾ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਲੈਸ ਕੀਤਾ ਜਾਵੇਗਾ। ਦਿਵਿਆਂਗ ਅਤੇ ਬਜ਼ੁਰਗ ਲੋਕਾਂ ਲਈ ਇਸ ਕੋਰੀਡੋਰ 'ਚ ਵਿਸ਼ੇਸ਼ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਇੱਕ ਦਿਨ ਵਿਚ ਪੰਜ ਹਜਾਰ ਸ਼ਰਧਾਲੁ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ ਅਤੇ ਖਾਸ ਮੌਕੇ 'ਤੇ ਦਸ ਹਜ਼ਾਰ ਤੋਂ ਜ਼ਿਆਦਾ ਸ਼ਰਧਾਲੂਆਂ ਦੇ ਯਾਤਰਾ 'ਤੇ ਜਾਣ ਦੀ ਵੀ ਵਿਵਸਥਾ ਰਹੇਗੀ।
ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਫੇਸ 1 ਦੀ ਵਿਸ਼ੇਸ਼ਤਾਵਾਂ
ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਫੇਸ 1 'ਚ ਮੁੱਖ ਯਾਤਰੀ ਟਰਮੀਨਲ ਕੰਪਲੈਕਸ ਦਾ ਇਹ ਖੇਤਰ 21, 650 ਵਰਗ ਮੀਟਰ ਦਾ ਹੋਵੇਗਾ ਜਿਸ ਵਿਚ ਲੱਗਭੱਗ 16000 ਵਰਗ ਮੀਟਰ ਦੀ ਪੂਰੀ ਵਾਤਾਨੁਕੂਲਿਤ ਟਰਮੀਨਲ ਇਮਾਰਤ ਹੋਵੇਗੀ। ਫੇਸ 1 'ਚ ਜ਼ਮੀਨ ਦੀ ਲਾਗਤ ਨੂੰ ਛੱਡ ਕੇ 140 ਕਰੋੜ ਰੁਪਿਆ ਖਰਚ ਕੀਤਾ ਜਾ ਰਿਹਾ ਹੈ ਜਿਸ ਵਿਚ ਹੇਠ ਲਿਖੇ ਵਿਸ਼ੇਸ਼ਤਾਵਾਂ ਰਹਿਣਗੀਆਂ।
- 2000 ਸ਼ਰਧਾਲੂਆਂ ਦੇ ਬੈਠਣ ਲਈ ਸਥਾਨ ਹੋਵੇਗਾ।
- ਕੇਂਦਰੀ ਅਤੇ ਰਾਜ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਦਫਤਰ ਅਤੇ ਹੋਰ ਕਮਰੇ।
- ਮੁਸਾਫਰਾਂ ਲਈ ਜ਼ਰੂਰੀ ਸੁਵਿਧਾਵਾਂ ਕਿਊਸਿਕ, ਵਾਸ਼ਰੁਮ, ਮੈਡੀਕਲ ਸਹੂਲਤ ਅਤੇ ਖਾਣ ਪੀਣ ਦੇ ਸਟਾਲ।
- ਵੀ. ਆਈ. ਪੀ. ਲੌਂਜਸ ।
- ਸੀ. ਸੀ. ਟੀ. ਵੀ. ਸਰਵੇਲੈਂਸ ਅਤੇ ਸਾਉਂਡ ਸਿਸਟਮ ਦੇ ਨਾਲ ਲੈਸ ਮਜਬੂਤ ਸੁਰੱਖਿਆ ਪ੍ਰਣਾਲੀ।
- ਕੰਪਲੈਕਸ 'ਚ 5000 ਮੁਸਾਫਰਾਂ ਲਈ ਸਥਾਨ।
- ਬੱਸਾਂ ਅਤੇ ਕਾਰਾਂ ਨੂੰ ਪਾਰਕਿੰਗ ਦੀ ਸਹੂਲਤ।
- ਯਾਤਰੀ ਅਸੈਂਬਲੀ ਖੇਤਰ 'ਚ ਜ਼ਰੂਰੀ ਸੁਵਿਧਾਵਾਂ 5400 ਵਰਗ ਮੀਟਰ 'ਚ ਤਿਆਰ ਕੀਤੀ ਜਾਵੇਗੀ ।
- 300 ਲੋਕਾਂ ਦੇ ਬੈਠਣ ਲਈ ਵਾਤਾਨੁਕੂਲਿਤ ਇੰਤਜ਼ਾਰ ਘਰ ਅਤੇ 250 ਲੋਕਾਂ ਦੀ ਸਮਰਥਾ ਵਾਲਾ ਫੂਡ ਕੋਰਟ।
- 8250 ਵਰਗ ਮੀਟਰ ਵਿਚ ਲੈਂਡਸਕੇਪ ਦੇ ਨਾਲ ਲੈਸ 2500 ਲੋਕਾਂ ਦੇ ਬੈਠਣ ਦਾ ਸਥਾਨ।
- ਅੰਤਰਰਾਸ਼ਟਰੀ ਸੀਮਾ ਤੱਕ ਛੱਤ ਵਾਲਾ ਰਸਤਾ।
- ਜੀਰੋ ਪੁਆਇੰਟ 'ਤੇ ਗੇਟ।
- 5000 ਸ਼ਰਧਾਲੂਆਂ ਲਈ 54 ਇੰਮੀਗਰੇਸ਼ਨ ਕਾਊਂਟਰ ।
- 1700 ਵਰਗ ਮੀਟਰ ਵਿਚ ਲਾਈਨ ਵਿਚ ਲੱਗਣ ਲਈ ਸਥਾਨ ।
- ਕਸਟਮ ਵਿਭਾਗ ਦੇ 12 ਕਾਊਂਟਰ।
- 300 ਫੁੱਟ ਉੱਚਾ ਤਿਰੰਗਾ।
- 10 ਬੱਸਾਂ, 250 ਕਾਰਾਂ ਅਤੇ 250 ਦੋ ਪਹਿਆ ਵਾਹਨਾਂ ਦੀ ਪਾਰਕਿੰਗ।
ਕੋਰੀਡੋਰ ਦੇ ਫੇਸ 2 ਦੀਆਂ ਵਿਸ਼ੇਸ਼ਤਾਵਾਂ
ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਫੇਸ 2 ਵਿਚ 30 ਮੀਟਰ ਉਂਚਾ ਵਾਚ ਟਾਵਰ, ਇੱਕ ਦਰਸ਼ਕ ਗੈਲਰੀ ਅਤੇ ਇੱਕ ਰੈਸਟੋਰੈਂਟ ਬਣਾਉਣ ਦੀ ਯੋਜਨਾ ਹੈ। ਇਸ ਦੇ ਇਲਾਵਾ ਪੰਜ ਬਿਸਤਰਾ ਵਾਲਾ ਹਸਪਤਾਲ, 300 ਸ਼ਰਧਾਲੂਆਂ ਲਈ ਰਿਹਾਇਸ਼, ਪੁਲਸ ਸਟੇਸ਼ਨ ਅਤੇ ਫਾਇਰ ਸਟੇਸ਼ਨ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਪੋਸਟਮਾਰਟਮ ਰਿਪੋਰਟ 'ਚ ਖੁਲਾਸਾ, ਮਾਸੂਮ ਬੱਚੀ ਦੇ ਸਿਰ 'ਤੇ ਪਾਏ ਗਏ ਸੱਟ ਦੇ ਨਿਸ਼ਾਨ
NEXT STORY