ਦੋਰਾਹਾ (ਵਿਪਨ) : ਦੋਰਾਹਾ ਪੁਲਸ ਨੇ ਇੱਕ ਫਰਜ਼ੀ ਪਟਵਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀ ਖ਼ੁਦ ਨੂੰ ਕੇਂਦਰ ਸਰਕਾਰ ਦਾ ਪਟਵਾਰੀ ਦੱਸ ਕੇ ਲੋਕਾਂ ਨੂੰ ਗੈਸ ਪਾਈਪ ਲਾਈਨ 'ਚ ਜ਼ਮੀਨ ਐਕਵਾਇਰ ਹੋਣ ਤੋਂ ਬਚਾਉਣ ਦੀ ਗੱਲ ਆਖ ਕੇ ਠੱਗੀਆਂ ਮਾਰਦਾ ਸੀ। ਉਕਤ ਵਿਅਕਤੀ ਹੁਣ ਤੱਕ ਰਾਜਪੁਰਾ ਤੋਂ ਲੈ ਕੇ ਦੋਰਾਹਾ ਤੱਕ ਕਈ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ। ਦੋਰਾਹਾ ਥਾਣਾ ਮੁਖੀ ਨਛੱਤਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਮੱਖਣ ਸਿੰਘ ਵਾਸੀ ਭੈਰੋ ਮੁੰਨਾ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਮਨਜਿੰਦਰ ਸਿੰਘ ਗਰੇਵਾਲ ਵਾਸੀ ਖੰਨਾ ਨੇ ਉਸ ਨੂੰ ਫੋਨ ਕੀਤਾ ਸੀ ਕਿ ਦੋਰਾਹਾ ਵਿਖੇ ਉਨ੍ਹਾਂ ਦੇ ਪਲਾਟ ਦਾ ਕੁੱਝ ਹਿੱਸਾ ਗੈਸ ਪਾਈਪ ਲਾਈਨ ਕਾਰਨ ਐਕਵਾਇਰ ਕੀਤਾ ਜਾਣਾ ਹੈ, ਜ਼ਮੀਨ ਬਚਾਉਣ ਲਈ ਉਸ ਨੂੰ ਮਿਲੋ।
ਜਦੋਂ ਮੱਖਣ ਸਿੰਘ ਉਸ ਨੂੰ ਮਿਲਣ ਆਇਆ ਤਾਂ ਉਸ ਨੇ ਖ਼ੁਦ ਨੂੰ ਪਟਵਾਰੀ ਦੱਸਿਆ ਅਤੇ ਪਲਾਟ ਦੀ ਜਗ੍ਹਾ ਐਕਵਾਇਰ ਹੋਣ ਤੋਂ ਬਚਾਉਣ ਲਈ 1 ਲੱਖ ਰੁਪਏ ਦੀ ਮੰਗ ਕੀਤੀ ਗਈ। ਇਸ ਵਿੱਚੋਂ 10 ਹਜ਼ਾਰ ਰੁਪਏ ਜ਼ਬਰਨ ਵਸੂਲੇ ਗਏ। ਇਸ ਤੋਂ ਬਾਅਦ ਮੱਖਣ ਸਿੰਘ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਤਾਂ ਪੁਲਸ ਵੱਲੋਂ ਉਕਤ ਫਰਜ਼ੀ ਪਟਵਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
‘ਨਵਜੋਤ ਸਿੱਧੂ ਪਾਕਿ ’ਚ ਸ਼ੇਰ-ਏ-ਪੰਜਾਬ ਦੀ ਮੂਰਤੀ ਤੇ ਹਿੰਦੂ ਮੰਦਰ ’ਚ ਤੋੜਭੰਨ ਹੋਣ ’ਤੇ ਚੁੱਪ ਕਿਉਂ’
NEXT STORY