ਅੰਮ੍ਰਿਤਸਰ, (ਵਾਲੀਆ)- ਮਹਿਤਾ ਖਲ ਬਿਨੋਲਾ ਦਾ ਜਾਅਲੀ ਟ੍ਰੇਡ ਮਾਰਕਾ ਲਾ ਕੇ ਦੁਕਾਨਦਾਰਾਂ ਨੂੰ ਵੇਚਣ ਦੇ ਦੋਸ਼ ’ਚ ਪਿਛਲੇ ਦਿਨੀਂ ਜਿਹਡ਼ਾ ਪੁਲਸ ਵੱਲੋਂ ਪਰਚਾ ਦਰਜ ਕੀਤਾ ਗਿਆ ਸੀ, ਉਸੇ ਕਡ਼ੀ ਅਧੀਨ ਅੱਜ ਡੀ. ਐੱਸ. ਪੀ. ਮਨਜੀਤ ਸਿੰਘ, ਇੰਸਪੈਕਟਰ ਰਵੀਸ਼ੇਰ ਸਿੰਘ ਐੱਸ. ਐੱਚ. ਓ. ਸੀ-ਡਵੀਜ਼ਨ, ਚੌਕੀ ਇੰਚਾਰਜ ਗੁਰਵਿੰਦਰ ਸਿੰਘ ਤੇ ਹੋਰ ਪੁਲਸ ਸਟਾਫ ਵੱਲੋਂ ਪਿੰਡ ਇੰਬਣ ਕਲਾਂ ਵਿਖੇ ਮਹਿਤਾ ਖਲ ਬਿਨੋਲਾ ਦਾ ਟ੍ਰੇਡ ਮਾਰਕਾ ਵਰਤ ਕੇ ਖਲ ਬਣਾਉਣ ਵਾਲੀ ਫੈਕਟਰੀ ਸੀਲ ਕੀਤੀ ਗਈ। ਬਲਦੇਵ ਸਿੰਘ ਦੀ ਸ਼ਿਕਾਇਤ ’ਤੇ ਡੀ. ਏ. ਲੀਗਲ ਦੀ ਰਾਇ ਨਾਲ ਕੀਤੇ ਗਏ ਪਰਚੇ ਦੌਰਾਨ ਭਾਵੇਂ ਕਥਿਤ ਦੋਸ਼ੀਆਂ ਨੂੰ ਜ਼ਮਾਨਤਾਂ ਮਿਲ ਗਈਆਂ ਸਨ ਪਰ ਫੈਕਟਰੀ ਵਿਚ ਉਸੇ ਤਰ੍ਹਾਂ ਹੀ ਮਹਿਤਾ ਖਲ ਬਿਨੋਲਾ ਦਾ ਟ੍ਰੇਡ ਮਾਰਕਾ ਲਾ ਕੇ ਖਲ ਤਿਆਰ ਕੀਤੀ ਜਾ ਰਹੀ ਸੀ।
ਇਸ ਮੌਕੇ ਡੀ. ਐੱਸ. ਪੀ. ਮਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ’ਤੇ ਮਾਣਯੋਗ ਕੋਰਟ ਦੇ ਆਦੇਸ਼ਾਂ ’ਤੇ ਪਰਚਾ ਦਰਜ ਕੀਤਾ ਗਿਆ ਸੀ ਪਰ ਉਹ ਆਪਣੀ ਫੈਕਟਰੀ ਵਿਚ ਮਹਿਤਾ ਖਲ ਬਿਨੋਲਾ ਦਾ ਮਾਰਕਾ ਲਾ ਕੇ ਖਲ ਲਗਾਤਾਰ ਵੇਚ ਰਹੇ ਸਨ। ਅੱਜ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਕਿਉਂਕਿ ਦੋਸ਼ੀ ਪਰਚਾ ਹੋਣ ਦੇ ਬਾਵਜੂਦ ਲਗਾਤਾਰ ਟ੍ਰੇਡ ਮਾਰਕਾ ਦੀ ਵਰਤੋਂ ਕਰਦਿਆਂ ਬਣਾ ਤੇ ਵੇਚ ਰਹੇ ਸਨ। ਉਨ੍ਹਾਂ ਦੱਸਿਆ ਕਿ ਇਹ ਸਾਰੀ ਕਾਰਵਾਈ ਕਾਨੂੰਨ ਮੁਤਾਬਿਕ ਕੀਤੀ ਗਈ ਹੈ ਅਤੇ ਇਸ ਦੀ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਭਰਾਵਾਂ ਦਾ ਆਪਸੀ ਝਗਡ਼ਾ ਹੈ, ਦੂਸਰਾ ਭਰਾ ਬਲਦੇਵ ਸਿੰਘ ਦਾ ਮਹਿਤਾ ਖਲ ਬਿਨੋਲਾ ਮਾਰਕਾ ਵਰਤ ਕੇ ਦੁਕਾਨਦਾਰਾਂ ਨੂੰ ਖਲ ਵੇਚ ਰਿਹਾ ਹੈ।
ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ ’ਤੇ ਛਾਪੇਮਾਰੀ
NEXT STORY