ਜਲੰਧਰ (ਵੈਬ ਡੈਸਕ)—ਲੋਕਾਂ ਨੂੰ ਵਿਦੇਸ਼ ਭੇਜਣ ਅਤੇ ਸਸਤੇ ਪੈਕੇਜ 'ਚ ਟੂਰ-ਟਰੈਵਲ ਦਾ ਲਾਲਚ ਦੇ ਕੇ ਆਮ ਜਨਤਾ ਤੋਂ ਲੁੱਟ ਖੋਹ ਕਰਨ ਵਾਲੇ ਫਰਜ਼ੀ ਏਜੰਟ ਤੁਹਾਡੇ ਪ੍ਰਦੇਸ਼ 'ਚ ਜ਼ਰੂਰ ਦੇਖਣ ਨੂੰ ਮਿਲ ਜਾਣਗੇ, ਪਰ ਜਦੋਂ ਤੱਕ ਤੁਸੀਂ ਉਸ ਨੂੰ ਸਮਝਣਾ ਅਤੇ ਉਸ ਤੋਂ ਬਚਣ ਦੀ ਕੋਸ਼ਿਸ਼ ਕਰਨੀ ਹੈ ਤਾਂ ਉਸ ਸਮੇਂ ਤੱਕ ਤੁਸੀਂ ਲੁੱਟ ਚੁੱਕੇ ਹੁੰਦੇ ਹੋ। ਕਬੂਤਰਬਾਜ਼ੀ ਅਤੇ ਟੂਰ ਪੈਕੇਜ ਦੇ ਨਾਂ ਲੋਕਾਂ ਨੂੰ ਚੂਨਾ ਲਗਾ ਰਹੇ ਇਨ੍ਹਾਂ ਫਰਾਡ ਏਜੰਟਾਂ 'ਤੇ ਹੁਣ ਵਿਦੇਸ਼ ਮੰਤਰਾਲੇ ਨੇ ਲਗਾਮ ਲਗਾਈ ਹੈ।
ਵਿਦੇਸ਼ ਮੰਤਰਾਲੇ ਨੇ ਇਕ ਲਿਸਟ ਜਾਰੀ ਕੀਤੀ ਹੈ, ਜਿਸ 'ਚ ਦੇਸ਼ ਭਰ ਦੇ ਕਈ ਸੂਬਿਆਂ 'ਚ ਮੌਜੂਦ ਫਰਜ਼ੀ ਟਰੈਵਲ ਏਜੰਟਾਂ ਦਾ ਡਾਟਾ ਦਿੱਤਾ ਗਿਆ ਹੈ। ਇਨ੍ਹਾਂ 'ਚੋਂ ਇਨ੍ਹਾਂ ਫਰਜ਼ੀ ਏਜੰਟਾਂ ਦੇ ਨਾਂ ਤੋਂ ਲੈ ਕੇ ਉਨ੍ਹਾਂ ਦਾ ਪਤਾ ਅਤੇ ਫੋਨ ਨੰਬਰ ਤੱਕ ਦਿੱਤੇ ਗਏ ਹਨ, ਤਾਂਕਿ ਕਿਸੇ ਦੀ ਜੇਬ ਕੱਟਣ ਤੋਂ ਉਸ ਨੂੰ ਬਚਾਇਆ ਜਾਵੇ। ਇਸ ਲਿਸਟ 'ਚ ਉਤਰ ਭਾਰਤ ਦੇ ਸੂਬਿਆਂ ਦਿੱਲੀ 'ਚ 85 ਹਰਿਆਣਾ 'ਚ 13, ਪੰਜਾਬ 'ਚ 76, ਚੰਡੀਗੜ੍ਹ 'ਚ 22, ਹਿਮਾਚਲ ਪ੍ਰਦੇਸ਼ 'ਚ 1, ਰਾਜਸਥਾਨ 'ਚ 12, ਉੱਤਰ ਪ੍ਰਦੇਸ਼ 'ਚ 73, ਉਤਰਾਖੰਡ 'ਚ 4 ਅਤੇ ਜੰਮੂ-ਕਸ਼ਮੀਰ 'ਚ ਫਰਜ਼ੀ ਟਰੈਵਲ ਏਜੰਟ ਦੱਸੇ ਗਏ ਹਨ।
ਪੰਜਾਬ ਦੇ ਫਰਜ਼ੀ ਟਰੈਵਲ ਏਜੰਟਾਂ ਦੀ ਲਿਸਟ-


ਫਰੀਦਕੋਟ : ਬਿਜਲੀ ਵਿਭਾਗ ਨੇ ਪਿੰਡ ਕੋਟਸੁਖਿਆ ਨੂੰ ਦਿੱਤਾ 440 ਵਾਟ ਦਾ ਝਟਕਾ
NEXT STORY