ਝਬਾਲ/ਬੀੜ ਸਾਹਿਬ(ਲਾਲੂਘੁੰਮਣ,ਬਖਤਾਵਰ)ਇੱਥੋਂ ਦੀ ਰਹਿਣ ਵਾਲੀਭੁਪਿੰਦਰ ਕੌਰ ਪਤਨੀ ਸਵ. ਬਲਵਿੰਦਰ ਸਿੰਘ ਨੇ ਬੀਤੇ ਦਿਨੀਂ ਉਸ ਦੇ ਇਕਲੌਤੇ ਲੜਕੇ ਬਿਕਰਮਜੀਤ ਸਿੰਘ ਦੀ ਹੋਈ ਮੌਤ 'ਤੇ ਸਵਾਲ ਖੜੇ ਕਰਦਿਆਂ ਪੁਲਸ ਨੂੰ ਕਟਹਿਰੇ 'ਚ ਖੜ੍ਹਾ ਕੀਤਾ ਹੈ। ਝਬਾਲ ਵਿਖੇ ਆਪਣੇ ਰਿਸਤੇਦਾਰਾਂ ਦੇ ਘਰ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭੁਪਿੰਦਰ ਕੌਰ ਨੇ ਭਰੇ ਮਨ ਨਾਲ ਆਪਣੀ ਵਿੱਥਿਆ ਬਿਆਨ ਕਰਦਿਆਂ ਦੱਸਿਆ ਕਿ ਉਸਦਾ ਲੜਕਾ ਬਿਕਰਮਜੀਤ ਸਿੰਘ ਆਪਣੇ ਦੋਸਤ ਰੁਪਿੰਦਰ ਸਿੰਘ ਅਤੇ ਗਗਨਦੀਪ ਸਿੰਘ ਨਾਲ ਫੇਰੀ ਲਾ ਕੇ ਰੈਡੀਮੇਡ ਕੱਪੜੇ ਵੇਚਣ ਦਾ ਕੰਮ ਕਰਦਾ ਸੀ। ਉਸਨੇ ਦੱਸਿਆ ਕਿ 14 ਅਪ੍ਰੈਲ 2013 ਨੂੰ ਜਦੋਂ ਉਕਤ ਤਿੰਨੇ ਜਾਣੇ ਲੁਧਿਆਣਾ ਤੋਂ ਰੈਡੀਮੇਡ ਕੱਪੜੇ ਖਰੀਦ ਕੇ ਵਾਪਸ ਘਰ ਆਉਣ ਲਈ ਅੰਮ੍ਰਿਤਸਰ ਬੱਸ ਤੋਂ ਉਤਰ ਕੇ ਨਜਦੀਕ ਇਕ ਸਿਨਮਾ ਦੇ ਕੋਲ ਖੜੇ ਸਨ ਤਾਂ ਐਨੇ ਚਿਰ ਨੂੰ ਸਿਵਲ ਕੱਪੜਿਆਂ 'ਚ ਆਏ 5-6 ਲੋਕਾਂ ਨੇ ਆਪਣੇ ਆਪ ਨੂੰ ਪ੍ਰਸ਼ਾਸਨਿਕ ਅਧਿਕਾਰੀ ਦੱਸਦਿਆਂ ਕੱਪੜਿਆਂ ਦਾ ਬਿੱਲ ਵਿਖਾਉਣ ਲਈ ਕਿਹਾ, ਜਦੋਂ ਉਹ ਬਿੱਲ ਨਹੀਂ ਦਿਖਾ ਸਕੇ ਤਾਂ ਉਕਤ ਲੋਕਾਂ ਨੇ ਉਨ੍ਹਾਂ ਦੇ ਲੜਕਿਆਂ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੇ ਚੱਲਦਿਆਂ ਉਕਤ ਲੋਕਾਂ ਅਤੇ ਉਨ੍ਹਾਂ ਦੇ ਲੜਕਿਆਂ ਵਿਚਾਲੇ ਥੋੜੀ ਖਹਿਬਾਜ਼ੀ ਵੀ ਹੋਈ। ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਤੋਂ ਬਾਅਦ ਉਕਤ ਲੋਕ ਉਨ੍ਹਾਂ ਦੇ ਲੜਕਿਆਂ ਨੂੰ ਥਾਣਾ ਜੰਡਿਆਲਾ ਲੈ ਗਏ 'ਤੇ ਇਨ੍ਹਾਂ ਕੋਲੋਂ 900 ਗ੍ਰਾਮ ਹੈਰੋਇਨ ਦੀ ਬਰਾਮਦੀ ਵਿਖਾ ਕੇ ਝੂਠਾ ਕੇਸ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ। ਉਸਨੇ ਦੱਸਿਆ ਕਿ 6 ਮਹੀਨੇ ਜੇਲ ਕੱਟਣ ਉਪਰੰਤ ਆਪਣੇ ਸਾਥੀ ਨੌਜਵਾਨਾਂ ਸਮੇਤ ਬਿਕਰਮਜੀਤ ਸਿੰਘ ਜਦੋਂ ਜ਼ਮਾਨਤ 'ਤੇ ਘਰ ਵਾਪਸ ਆਇਆ ਤਾਂ ਉਹ ਇਸ ਕਰਕੇ ਸਦਮੇਂ 'ਚ ਚਲਾ ਗਿਆ ਕਿ ਪੁਲਸ ਨੇ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ। ਭੁਪਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਦਰਜ ਕੀਤੇ ਗਏ ਉਕਤ ਝੂਠੇ ਕੇਸ ਨੂੰ ਰੱਦ ਕਰਾਉਣ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਸਮੇਤ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ, ਚੀਫ ਜਸਟਿਸ ਪੰਜਾਬ ਹਰਿਆਣਾ, ਚੰਡੀਗੜ• ਅਤੇ ਮੁੱਖ ਮੰਤਰੀ ਪੰਜਾਬ ਨੂੰ ਦੁਰਖਾਸਤਾਂ ਵੀ ਲਿਖੀਆਂ ਗਈਆਂ ਪਰ ਕੀਤੇ ਵੀ ਇੰਨਸਾਫ ਨਹੀਂ ਮਿਲਿਆ। ਮ੍ਰਿਤਕ ਬਿਕਰਮਜੀਤ ਸਿੰਘ ਦੀ ਪਤਨੀ ਵੀਰਪਾਲ ਕੌਰ ਨੇ ਦੱਸਿਆ ਕਿ ਉਸਦਾ ਪਤੀ ਅਤੇ ਦੂਜੇ ਨੌਜਵਾਨ ਸਿੱਧੇ ਸਾਦੇ ਇਨਸਾਨ 'ਤੇ ਬਿਲਕੁਲ ਨਿਰਦੋਸ਼ ਸਨ ਪਰ ਉਨ੍ਹਾਂ ਨੂੰ ਪੁਲਿਸ ਵੱਲੋਂ ਉਨ੍ਹਾਂ ਦੇ ਮੱਥੇ 'ਤੇ ਜਾਣਬੁੱਝ ਕੇ ਨਸ਼ਾ ਸਮਗਲਰ ਹੋਣ ਦਾ ਕਲੰਕ ਜੜ•ਦਿੱਤਾ ਗਿਆ। ਉਸਨੇ ਦੱਸਿਆ ਕਿ ਭਾਂਵੇ ਉਸਦਾ ਪਤੀ ਹੁਣ ਘਰ ਦੇ ਨਜਦੀਕ ਕੁਲਚੇ-ਛੋਲੇ ਵੇਚਣ ਦੀ ਦੁਕਾਨ ਕਰ ਰਿਹਾ ਸੀ, ਪਰ ਪੁਲਸ ਉਸ ਨੂੰ ਅਜੇ ਵੀ ਪ੍ਰੇਸ਼ਾਨ ਕਰਦੀ ਸੀ ਜਿਸ ਕਰਕੇ ਉਹ ਹਮੇਸ਼ਾਂ ਸ਼ਹਿਮਿਆਂ ਅਤੇ ਪ੍ਰੇਸ਼ਾਨੀ ਦੀ ਹਾਲਤ 'ਚ ਹੀ ਰਹਿੰਦਾ ਸੀ। ਉਸਨੇ ਦੱਸਿਆ ਕਿ ਉੱਪਰੋਂ ਅਦਾਲਤ 'ਚ ਚੱਲ ਰਹੇ ਝੂਠੇ ਕੇਸ ਦੀਆਂ ਤਰੀਕਾਂ ਦੇ ਚੱਕਰ, ਮੁਕੱਦਮੇ 'ਤੇ ਹੋ ਰਹੇ ਖਰਚ ਅਤੇ 7 ਸਾਲ ਬੱਚੇ ਅਵਨੀਤ ਸਿੰਘ ਦੀ ਪੜਾਈ ਦੇ ਖਰਚ ਦੀ ਪ੍ਰੇਸ਼ਾਨੀ ਹੀ ਲੈ ਬੈਠੀ 'ਤੇ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਰਕੇ ਉਸਦੀ ਭਰ ਜਵਾਨੀ 'ਚ ਮੌਤ ਹੋ ਗਈ। ਵੀਰਪਾਲ ਕੌਰ ਨੇ ਦੱਸਿਆ ਕਿ ਉਹ 6 ਮਹੀਨਿਆਂ ਦੀ ਗਰਭਵਤੀ ਹੈ 'ਤੇ ਸਿਰ ਦਾ ਸਾਂਈ ਸਿਰ 'ਤੇ ਨਹੀਂ ਰਿਹਾ ਹੈ। ਹੁਣ ਉਨ੍ਹਾਂ ਨੂੰ ਜਿੰਦਗੀ 'ਚ ਚਾਰੇ ਪਾਸੇ ਹਨੇਰਾ ਹੀ ਦਿਸ ਰਿਹਾ ਹੈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਉਨ੍ਹਾਂ ਦੀ ਬਾਂਹ ਫੜਣ ਦੀ ਮੰ1ਗ ਕਰਦਿਆਂ ਬਿਕਰਮਜੀਤ ਸਿੰਘ ਦੀ ਵਿਧਵਾ ਨੂੰ ਘਰ ਦਾ ਗੁਜਾਰਾ ਚਲਾਉਣ ਲਈ ਕੋਈ ਸਰਕਾਰੀ ਨੌਕਰੀ ਦੇਣ ਦੀ ਗੁਹਾਰ ਲਾਈ ਹੈ। ਇੱਧਰ ਬਿਕਰਮਜੀਤ ਸਿੰਘ ਨਾਲ ਪੁਲਿਸ ਕੇਸ 'ਚ ਨਾਮਜ਼ਦ ਰੁਪਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੇ ਵਾਰਸਾਂ ਗੁਰਨਾਮ ਕੌਰ, ਜੋਗਿੰਦਰ ਸਿੰਘ, ਕੁਲਵੰਤ ਸਿੰਘ ਅਤੇ ਹਰਮੀਤ ਕੌਰ ਨੇ ਵੀ ਖਦਸਾ ਪ੍ਰਗਟ ਕੀਤਾ ਹੈ ਕਿ ਉਨ੍ਹਾਂ ਦੇ ਬੱਚੇ ਵੀ ਬਿਕਰਮਜੀਤ ਵਾਂਗ ਪ੍ਰੇਸ਼ਾਨੀ ਅਤੇ ਸ਼ਦਮੇਂ 'ਚ ਹਨ ਅਤੇ ਜੇਕਰ ਉਨ੍ਹਾਂ ਨਾਲ ਕੋਈ ਅਣਹੋਣੀ ਹੁੰਦੀ ਹੈ ਤਾਂ ਇਸ ਲਈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਜਿੰਮੇਵਾਰ ਹੋਣਗੇ।
ਕੀ ਕਹਿਣੈ ਆਈ.ਜੀ. ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਪਰਮਾਰ ਦਾ
ਇਸ ਸਬੰਧੀ ਆਈ.ਜੀ. ਬਾਰਡਰ ਰੇਂਜ ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਪਰਮਾਰ ਦਾ ਕਹਿਣਾ ਹੈ ਕਿ ਜੇਕਰ ਪੀੜਤ ਧਿਰ ਨਾਲ ਕੋਈ ਬੇਇੰਨਸਾਫੀ ਹੋਈ ਹੈ ਤਾਂ ਉਹ ਉਨ੍ਹਾਂ ਤੱਕ ਪਹੁੰਚ ਕਰਕੇ ਲਿਖਤੀ ਦੁਰਖਾਸਤ ਦੇਣ। ਦੁਰਖਾਸਤ ਮਿਲਣ 'ਤੇ ਮਾਮਲੇ ਦੀ ਨਿਰਪੱਖ ਤੌਰ 'ਤੇ ਪੜਤਾਲ ਕਰਾਈ ਜਾਵੇਗੀ 'ਤੇ ਜੇਕਰ ਸਬੰਧਤ ਲੋਕਾਂ ਨਾਲ ਕੁਝ ਗਲਤ ਹੋਇਆ ਹੋਵੇਗਾ ਤਾਂ ਉਨ੍ਹਾਂ ਨੂੰ ਇੰਨਸਾਫ ਦਿੱਤਾ ਜਾਵੇਗਾ।
ਹੁਣ ਐੱਸ. ਜੀ. ਪੀ. ਸੀ. ਕਰਵਾਏਗੀ ਤਖਤ ਸਾਹਿਬਾਨਾਂ ਦੇ ਫਰੀ ਦਰਸ਼ਨ! (ਵੀਡੀਓ)
NEXT STORY