ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ,ਜਸਵਿੰਦਰ, ਵਰਿੰਦਰ ਪੰਡਿਤ ) : ਨੇੜਲੇ ਪਿੰਡ ਬੋਲੇਵਾਲ ਨਾਲ ਸੰਬੰਧਤ ਨੌਜਵਾਨ ਮਿਹਨਤੀ ਅਧਿਆਪਕਾ ਸੁਰਿੰਦਰ ਕੌਰ ਪੁੱਤਰੀ ਚੰਨਣ ਸਿੰਘ ਦੀ ਬੀਤੀ ਰਾਤ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੁਖਦਾਈ ਮੌਤ ਹੋ ਗਈ। ਲਗਭਗ 37 ਵਰ੍ਹਿਆਂ ਦੀ ਅਧਿਆਪਕਾ ਸੁਰਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਮੂਨਕ ਖੁਰਦ ਵਿਚ ਡਿਊਟੀ ’ਤੇ ਤਾਇਨਾਤ ਸੀ।
ਇਹ ਵੀ ਪੜ੍ਹੋ : ਤਲਵੰਡੀ ਸਾਬੋ ’ਚ ਅਤਿ-ਦੁਖਦਾਈ ਘਟਨਾ, ਇਕੋ ਦਿਨ ਉੱਠੀ ਪਿਉ-ਪੁੱਤ ਦੀ ਅਰਥੀ
ਮਿਲੀ ਜਾਣਕਾਰੀ ਮੁਤਬਾਕ ਸੁਰਿੰਦਰ ਕੌਰ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਪਿੰਡ ਦੌਲੋਵਾਲ ਵਿਚ ਜਤਿੰਦਰ ਸਿੰਘ ਨਾਲ ਹੋਇਆ ਸੀ। ਜਾਣਕਾਰੀ ਅਨੁਸਾਰ ਬੀਤੀ ਰਾਤ ਸੁਰਿੰਦਰ ਕੌਰ ਦੀ ਅਚਾਨਕ ਸੁਰਿੰਦਰ ਕੌਰ ਦੀ ਤਬੀਅਤ ਖ਼ਰਾਬ ਹੋਣ ਉਪਰੰਤ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ। ਨੌਜਵਾਨ ਅਧਿਆਪਕ ਦੀ ਹੋਈ ਬੇਵਕਤੀ ਹੋਈ ਮੌਤ ’ਤੇ ਇਲਾਕੇ ਅਤੇ ਸਮੂਹ ਅਧਿਆਪਕ ਵਰਗ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਮਲੇਰਕੋਟਲਾ : ਇਕੋ ਦਿਨ ਸਕਿਆਂ ਭਰਾਵਾਂ ਨਾਲ ਵਿਆਹੀਆਂ ਸਕੀਆਂ ਭੈਣਾਂ ਨੇ ਇਕੱਠਿਆਂ ਤੋੜਿਆ ਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪਿਮਸ ਹਸਪਤਾਲ ’ਚ 24 ਸਾਲਾ ਕੋਰੋਨਾ ਪੀੜਤ ਨੌਜਵਾਨ ਦੀ ਮੌਤ, ਮਰਨ ਤੋਂ ਪਹਿਲਾਂ ਮਾਂ ਨੂੰ ਭੇਜਿਆ ਭਾਵੁਕ ਮੈਸੇਜ
NEXT STORY