ਫ਼ਰੀਦਕੋਟ (ਰਾਜਨ) - ਫਰੀਦਕੋਟ ਜ਼ਿਲੇ ਦੇ ਨਾਲ ਲੱਗਦੇ ਪਿੰਡ ਡੱਲੇਵਾਲਾ ਤੋਂ ਦੋ ਨਾਬਾਲਗ ਬੱਚਿਆਂ ਦੇ ਭੇਤਭਰੀ ਹਾਲਾਤ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੱਚਾ ਸਾਜਨ (11) ਅਤੇ ਹਰਭਗਵਾਨ (13) ਸਵੇਰ ਦੇ ਸਮੇਂ ਖੇਤਾਂ 'ਚ ਗਏ ਸਨ, ਜਿੱਥੋਂ ਦੋਨੋਂ ਅਚਾਨਕ ਗਾਇਬ ਹੋ ਗਏ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਥਾਨਕ ਥਾਣਾ ਸਦਰ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਨੋਂ ਭਰਾ ਆਪਣੇ ਤੀਸਰੇ ਭਰਾ ਗੁਰਵਿੰਦਰ (7) ਨਾਲ ਖੇਤਾਂ 'ਚ ਗਏ ਸਨ। ਖੇਤਾਂ 'ਚ ਖੇਡਦੇ ਸਮੇਂ ਇਨ੍ਹਾਂ ਦੇ ਪਿੱਛੇ ਕੁੱਤੇ ਪੈ ਗਏ ਸਨ, ਜਿਸ ਦੇ ਬਾਰੇ ਗੁਰਵਿੰਦਰ ਨੇ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ।
ਪਰਿਵਾਰ ਨੇ ਦੱਸਿਆ ਕਿ ਕੁਝ ਸਮਾਂ ਉਡੀਕਣ ਬਾਅਦ ਜਦੋਂ ਉਕਤ ਦੋਨੋਂ ਬੱਚੇ ਘਰ ਨਾ ਆਏ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਦਿਲਬਾਗ ਸਿੰਘ ਗੋਲੇਵਾਲਾ ਚੌਕੀ ਇੰਚਾਰਜ਼ ਨੂੰ ਦਿੱਤੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਲਾਕੇ 'ਚ ਲੱਗੇ ਗਏ ਸੀ. ਸੀ. ਟੀ. ਵੀ ਕੈਮਰਿਆਂ ਦੀ ਫ਼ੁਟੇਜ ਅਤੇ ਹੋਰ ਸਾਧਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੇ ਆਧਾਰ 'ਤੇ ਬੱਚਿਆਂ ਦੀ ਭਾਲ ਕੀਤੀ ਜਾਵੇਗੀ।
ਰਿਸ਼ਵਤ ਲੈਣ ਦੇ ਦੋਸ਼ 'ਚ ASI ਸਮੇਤ 3 ਪੁਲਸ ਮੁਲਾਜ਼ਮ ਸਸਪੈਂਡ
NEXT STORY