ਫਰੀਦਕੋਟ (ਜਗਤਾਰ) - ਫਰੀਦਕੋਟ ਦੀ ਟੀਚਰ ਕਲੋਨੀ 'ਚ ਬੀਤੇ ਦਿਨੀਂ ਘਰ ਨੂੰ ਅੱਗ ਲੱਗਣ ਕਾਰਨ ਹੋਈ ਬਜ਼ੁਰਗ ਜੋੜੇ ਦੀ ਮੌਤ ਦੇ ਮਾਮਲੇ 'ਚ ਇਕ ਨਵਾਂ ਮੋੜ ਆਇਆ ਹੈ। ਫਰੀਦਕੋਟ ਦੀ ਪੁਲਸ ਨੇ ਇਸ ਮਾਮਲੇ ਨੂੰ ਕਤਲ ਤੇ ਲੁੱਟ ਖੋਹ ਦਾ ਮਾਮਲਾ ਦੱਸਦਿਆਂ ਇਸ ਦੇ 2 ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਵਿਅਕਤੀਆਂ ਤੋਂ ਪੁਲਸ ਨੇ ਘਰ 'ਚੋਂ ਲੁੱਟੇ ਗਏ ਕਰੀਬ 60 ਹਜ਼ਾਰ ਰੁਪਏ 'ਚੋਂ 10 ਹਜ਼ਾਰ, ਲੁੱਟ ਦੇ ਪੈਸੇ ਨਾਲ ਖਰੀਦੇ ਫਰਿੱਜ ਤੇ ਕੂਲਰ, ਬਜ਼ੁਰਗ ਜੋੜੇ ਦਾ ਮੋਬਾਈਲ ਅਤੇ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ।

ਐੱਸ. ਐੱਸ. ਪੀ. ਫਰੀਦਕੋਟ ਰਾਜ ਬਚਨ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਬੱਚੇ ਲਾਪਤਾ ਹੋਣ ਦਾ ਸਿਲਸਿਲਾ ਜਾਰੀ, ਹੁਣ ਸਮਰਾਲਾ 'ਚ 11 ਸਾਲਾ ਬੱਚਾ ਲਾਪਤਾ
NEXT STORY