ਫਰੀਦਕੋਟ (ਜਗਤਾਰ): ਵੈਸੇ ਤਾਂ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਅਤੇ ਕਈ ਡਾਕਟਰ ਆਪਣੇ ਪੈਸੇ ’ਚ ਇੰਨੇ ਪ੍ਰਪੱਕ ਹੁੰਦੇ ਹਨ ਕਿ ਉਹ ਲੋਕਾਂ ਦਾ ਇਲਾਜ ਕਰਨ ਨੂੰ ਆਪਣਾ ਪਹਿਲਾ ਧਰਮ ਮੰਨਦੇ ਹਨ ਪਰ ਕੁਝ ਕੁ ਲੋਕਾਂ ਨੇ ਇਸ ਪੈਸੇ ਨੂੰ ਸਿਰਫ਼ ਪੈਸਾ ਕਮਾਉਣ ਦਾ ਸਾਧਨ ਬਣਾ ਕੇ ਲੋਕਾਂ ਦਾ ਸ਼ੋਸ਼ਣ ਕਰਨ ਦਾ ਕੰਮ ਸੁਰੂ ਕਰ ਰੱਖਿਆ। ਉਨ੍ਹਾਂ ਨੂੰ ਸਿਰਫ਼ ਪੈਸੇ ਨਾਲ ਮਤਲਬ ਹੁੰਦਾ ਹੈ। ਉਨ੍ਹਾਂ ਦੀਆਂ ਨਜ਼ਰਾਂ ’ਚ ਸ਼ਾਇਦ ਇਨਸਾਨੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਫਰੀਦਕੋਟ ਸਹਿਰ ਤੋਂ ਜਿੱਥੇ ਸਿਵਲ ਹਸਪਤਾਲ ’ਚ ਤੈਨਾਤ ਇਕ ਲੇਡੀਜ਼ ਡਾਕਟਰ ਵੱਲੋਂ ਇਕ ਨਿੱਜੀ ਹਸਪਤਾਲ ’ਚ ਇਕ ਔਰਤ ਦਾ ਆਪ੍ਰੇਸ਼ਨ ਕੀਤਾ ਗਿਆ ਅਤੇ ਲਾਪ੍ਰਵਾਹੀ ਇਹ ਵਰਤੀ ਗਈ ਕਿ ਇਕ ਪੱਟੀ ਮਰੀਜ਼ ਦੇ ਜ਼ਖ਼ਮ ਦੇ ਅੰਦਰ ਰਹਿ ਗਈ ਅਤੇ ਉਸ ਦੇ ਜ਼ਖ਼ਮ ਨੂੰ ਸਹੀ ਢੰਗ ਨਾਲ ਟਾਂਕੇ ਵੀ ਨਹੀਂ ਲਗਾਏ ਗਏ। ਜਦ ਮਰੀਜ਼ ਨੂੰ ਇਨਫੈਕਸ਼ਨ ਨਾਲ ਤਕਲੀਫ ਹੋਈ ਤਾਂ ਉਨ੍ਹਾਂ ਕਿਸੇ ਦੂਸਰੇ ਡਾਕਟਰ ਨੂੰ ਚੈੱਕ ਕਰਵਾਇਆ ਤਾਂ ਪਤਾ ਚੱਲਿਆ ਕਿ ਆਪ੍ਰੇਸ਼ਨ ਕਰਨ ਵਾਲੇ ਡਾਕਟਰ ਦੀ ਕਥਿਤ ਲਾਪ੍ਰਵਾਹੀ ਕਾਰਨ ਜ਼ਖ਼ਮ ਵਿਚ ਇਨਫੈਕਸ਼ਨ ਫੈਲ ਗਈ ਹੈ ਅਤੇ ਇਕ ਪੱਟੀ ਵੀ ਜ਼ਖ਼ਮ ਦੇ ਅੰਦਰ ਹੀ ਹੈ। ਜਦ ਪੀੜਤ ਪਰਿਵਾਰ ਨੇ ਇਸ ਸੰਬੰਧੀ ਆਪ੍ਰੇਸ਼ਨ ਕਰਨ ਵਾਲੀ ਲੇਡੀਜ਼ ਡਾਕਟਰ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਅੱਗੋਂ ਪੀੜਤ ਪਰਿਵਾਰ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ ਕੱਪੜੇ ਸੀਣੇ ਆਉਂਦੇ ਹਨ ਤੇ ਇਸ ’ਤੇ ਘੰਦੁਈ ਸੂਈ ਲੈ ਕੇ ਖ਼ੁਦ ਹੀ ਟਾਂਕੇ ਲਗਾ ਲਓ, ਜੋ ਕਿ ਪੀੜਤ ਪਰਿਵਾਰ ਦੇ ਮੋਬਾਇਲ ’ਚ ਰਿਕਾਰਡ ਹੋ ਗਈ।ਹੁਣ ਪੀੜਤ ਪਰਿਵਾਰ ਵੱਲੋਂ ਸਿਵਲ ਸਰਜਨ ਫਰੀਦਕੋਟ ਨੂੰ ਲਿਖ਼ਤ ਦਰਖਾਸਤ ਦੇ ਕੇ ਡਾਕਟਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਹੁਰਿਆਂ ਤੋਂ ਦੁਖੀ 3 ਬੱਚਿਆਂ ਦੇ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ, ਡੇਢ ਮਹੀਨਾ ਪਹਿਲਾਂ ਪਤਨੀ ਨੇ ਕੀਤੀ ਸੀ ਖ਼ੁਦਕੁਸ਼ੀ
ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਔਰਤ ਦੇ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦਾ ਕੁਝ ਦਿਨ ਪਹਿਲਾਂ ਬੱਚੇਦਾਨੀ ਦੀ ਪੱਥਰੀ ਦਾ ਆਪ੍ਰੇਸ਼ਨ ਧਾਲੀਵਾਲ ਹਸਪਤਾਲ ਫਰੀਦਕੋਟ ਵਿਚ ਹੋਇਆ ਸੀ ਜਿੱਥੇ ਲੇਡੀਜ਼ ਡਾਕਟਰ ਜੋ ਖੁਦ ਸਿਵਲ ਹਸਪਤਾਲ ਫਰੀਦਕੋਟ ਵਿਚ ਨੌਕਰੀ ਕਰਦੀ ਹੈ ਨੇ ਉਨ੍ਹਾਂ ਦੀ ਮਾਤਾ ਦਾ ਆਪ੍ਰੇਸ਼ਨ ਕੀਤਾ ਸੀ ਪਰ ਡਾਕਟਰ ਵੱਲੋਂ ਆਪ੍ਰੇਸ਼ਨ ਵਿਚ ਵੱਡੀ ਲਾਪ੍ਰਵਾਹੀ ਵਰਤਦਿਆਂ ਇਕ ਪੱਟੀ ਵੀ ਜ਼ਖ਼ਮ ਦੇ ਅੰਦਰ ਛੱਡ ਦਿੱਤੀ ਗਈ ਅਤੇ ਜ਼ਖ਼ਮ ਨੂੰ ਟਾਕੇ ਵੀ ਸਹੀ ਢੰਗ ਨਾਲ ਨਹੀਂ ਲਗਾਏ ਗਏ। ਉਨ੍ਹਾਂ ਦੱਸਿਆ ਕਿ ਉਕਤ ਡਾਕਟਰ ਨਾਲ ਜਦ ਉਨ੍ਹਾਂ ਇਸ ਸੰਬੰਧੀ ਫੋਨ ਤੇ ਗੱਲ ਕੀਤੀ ਤਾਂ ਡਾਕਟਰ ਨੇ ਸਾਨੂੰ ਘਰੇ ਹੀ ਸੂਈ ਨਾਲ ਟਾਂਕੇ ਲਗਾਉਣ ਦੀ ਗੱਲ ਕਹੀ। ਉਨ੍ਹਾਂ ਨਾਲ ਹੀ ਇਹ ਵੀ ਦੱਸਿਆ ਕਿ ਲੇਡੀਜ਼ ਡਾਕਟਰ ਨੇ ਉਨ੍ਹਾਂ ਤੋਂ ਪਹਿਲਾਂ 20000 ਹਜ਼ਾਰ ਰੁਪਏ ਵਿਚ ਅਪ੍ਰੇਸ਼ਨ ਕਰਨ ਦਾ ਕਿਹਾ ਸੀ ਪਰ ਬਾਅਦ ’ਚ ਉਨ੍ਹਾਂ ਤੋਂ ਹੋਰ ਪੈਸੇ ਦੀ ਮੰਗ ਕਰਨ ਲੱਗੇ।ਉਨ੍ਹਾਂ ਦੱਸਿਆ ਕਿ ਅਸੀਂ 5000 ਰੁਪਏ ਹੋਰ ਡਾਕਟਰ ਨੂੰ ਦਿੱਤੇ ਪਰ ਉਨ੍ਹਾਂ ਸਹੀ ਇਲਾਜ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਇਸ ਤਰ੍ਹਾਂ ਕਥਿਤ ਲਾਪ੍ਰਵਾਹੀ ਵਰਤ ਕੇ ਉਨ੍ਹਾਂ ਦੀ ਮਾਤਾ ਦੀ ਜਾਨ ਨੂੰ ਜ਼ੋਖ਼ਮ ਵਿਚ ਪਾਉਣ ਵਾਲੀ ਡਾਕਟਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ।
ਇਹ ਵੀ ਪੜ੍ਹੋ : ਜਿਸ ਕੁੜੀ ਨੂੰ ਕੀਤਾ ਪਿਆਰ ਉਸ ਨੇ ਘਰੇ ਬੁਲਾ ਕੇ ਮੁੰਡੇ ਨੂੰ ਦਿੱਤੀ ਦਰਦਨਾਕ ਮੌਤ, ਹੈਰਾਨ ਕਰ ਦਵੇਗਾ ਪੂਰਾ ਮਾਮਲਾ
ਇਸ ਪੂਰੇ ਮਾਮਲੇ ਸੰਬੰਧੀ ਜਦ ਸੰਬੰਧਿਤ ਡਾਕਟਰ ਰੁਪਿੰਦਰ ਕੌਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਸਿਵਲ ਸਰਜਨ ਸਾਹਿਬ ਵੱਲੋਂ ਉਨ੍ਹਾਂ ਤੋਂ ਕੋਈ ਜਾਵਬ ਮੰਗਿਆ ਜਾਵੇਗਾ ਤਾਂ ਮੈਂ ਜਵਾਬ ਦੇ ਦੇਵਾਂਗੀ ਇਹ ਕਹਿੰਦੇ ਹੀ ਉਨ੍ਹਾਂ ਫੋਨ ਕੱਟ ਕਰ ਦਿੱਤਾ।ਇਸ ਪੂਰੇ ਮਾਮਲੇ ਸੰਬੰਧੀ ਜਦ ਸਿਵਲ ਸਰਜਨ ਫਰੀਦਕੋਟ ਡਾ. ਸੰਜੇ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਾਸ ਇਕ ਦਰਖਾਸਤ ਆਈ ਹੈ ਜਿਸ ਦੇ ਆਧਾਰ ’ਤੇ ਉਨ੍ਹਾਂ ਨੇ 3 ਮੈਂਬਰੀ ਡਾਕਟਰੀ ਜਾਂਚ ਬੋਰਡ ਦਾ ਗਠਨ ਕਰ ਦਿੱਤਾ ਹੈ ਅਤੇ ਜਾਂਚ ’ਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਮੋਗਾ ਦੇ ਨੌਜਵਾਨ ਦੀ ਮਲੇਸ਼ੀਆ ’ਚ ਮੌਤ, ਆਖਰੀ ਵਾਰ ਪੁੱਤ ਦਾ ਮੂੰਹ ਵੀ ਨਾ ਦੇਖ ਸਕਿਆ ਪਰਿਵਾਰ
ਘਰੇਲੂ ਝਗੜਿਆਂ ਨੂੰ ਸੁਲਝਾ ਕੇ ਪਰਿਵਾਰ ਵਸਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੀ ਹੈ ਪੰਜਾਬ ਪੁਲਸ
NEXT STORY