ਬਾਲਿਆਂਵਾਲੀ (ਸ਼ੇਖਰ): ਨੇੜਲੇ ਪਿੰਡ ਝੰਡੂਕੇ ਵਿਖੇ ਇਕ ਨੌਜਵਾਨ ਵੱਲੋਂ ਆਪਣੇ ਸਹੁਰਿਆਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਹੈ। ਥਾਣਾ ਬਾਲਿਆਂਵਾਲੀ ਵਿਖੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਸਵੀਰ ਕੌਰ ਵਾਸੀ ਦਲੀਏਵਾਲਾ ਨੇ ਕਿਹਾ ਕਿ ਉਸ ਦਾ ਛੋਟਾ ਭਰਾ ਪ੍ਰਦੀਪ ਸਿੰਘ (28) ਬਚਪਨ ਤੋਂ ਹੀ ਸਾਡੀ ਭੂਆ ਦੇ ਪਿੰਡ ਝੰਡੂਕੇ ਰਹਿੰਦਾ ਸੀ। 10 ਸਾਲ ਪਹਿਲਾਂ ਉਸ ਦਾ ਵਿਆਹ ਬੇਅੰਤ ਕੌਰ ਵਾਸੀ ਪਿੰਡ ਮਾਨਬੀਬੜੀਆਂ ਨਾਲ ਹੋਇਆ ਸੀ ਜਿਸ ਤੋਂ ਉਸ ਦੀਆਂ 2 ਧੀਆਂ ਉਮਰ 9 ਸਾਲ ਤੇ 6 ਸਾਲ ਅਤੇ ਇਕ 2 ਸਾਲ ਦਾ ਬੇਟਾ ਹੈ। ਬੇਅੰਤ ਕੌਰ ਨੇ ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਡੇਢ ਮਹੀਨਾ ਪਹਿਲਾਂ ਸਪਰੇਅ ਪੀ ਲਈ ਸੀ ਜਿਸ ਨਾਲ ਉਸ ਦੀ ਮੌਤ ਹੋ ਗਈ ਸੀ। ਇਸ ਕਾਰਨ ਪ੍ਰਦੀਪ ਸਿੰਘ ਦੇ ਸਹੁਰੇ ਪਰਿਵਾਰ ਨੇ ਪ੍ਰਦੀਪ ਸਿੰਘ ਅਤੇ ਸਾਡੀ ਭੂਆ ਭਿੰਦਰ ਕੌਰ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਸੀ। ਇਸ ਕੇਸ ਕਾਰਨ ਪ੍ਰਦੀਪ ਸਿੰਘ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ : 6 ਸਾਲ ਪਹਿਲਾਂ ਵਿਆਹੀ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ,ਜਾਂਚ ’ਚ ਜੁੱਟੀ ਪੁਲਸ
ਜਸਵੀਰ ਕੌਰ ਨੇ ਕਿਹਾ ਕਿ 31 ਅਗਸਤ ਨੂੰ ਪ੍ਰਦੀਪ ਸਿੰਘ ਉਸ ਨੂੰ ਮਿਲਣ ਪਿੰਡ ਦਲੀਏਵਾਲਾ ਆਇਆ ਅਤੇ ਕਹਿਣ ਲੱਗਾ ਕਿ ਉਸ ਦੇ ਸਾਲੇ ਰਣਜੀਤ ਸਿੰਘ, ਸਾਲੀ ਜਸਵੀਰ ਕੌਰ ਤੇ ਨਛੱਤਰ ਸਿੰਘ ਸਾਬਕਾ ਸਰਪੰਚ ਮਾਨਬੀਬੜੀਆਂ ਨੇ ਰਲ ਕੇ ਉਸ ਦਾ ਘਰ ਉਜਾੜ ਦਿੱਤਾ ਹੈ। ਜਿਥੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕਰਵਾ ਦਿੱਤਾ ਉੱਥੇ ਘਰੇਲੂ ਸਾਮਾਨ ਤੇ ਮੋਟਰਸਾਈਕਲ ਵੀ ਚੁੱਕ ਕੇ ਲੈ ਗਏ। ਮਿਤੀ 2 ਸਤੰਬਰ ਨੂੰ ਸਾਡੀ ਭੂਆ ਨੇ ਦੱਸਿਆ ਕਿ ਪ੍ਰਦੀਪ ਸਿੰਘ ਨੇ ਕੋਈ ਜ਼ਹਿਰੀਲੀ ਚੀਜ ਪੀ ਕੇ ਖੁਦਕੁਸ਼ੀ ਕਰ ਲਈ ਹੈ। ਜਸਵੀਰ ਕੌਰ ਨੇ ਕਿਹਾ ਕਿ ਉਸ ਦੇ ਭਰਾ ਦੀ ਮੌਤ ਲਈ ਉਸ ਦਾ ਸਾਲਾ, ਸਾਲੀ ਅਤੇ ਸਾਬਕਾ ਸਰਪੰਚ ਜਿੰਮੇਵਾਰ ਹਨ। ਐੱਸ.ਐੱਚ.ਓ. ਬਾਲਿਆਂਵਾਲੀ ਦਰਸ਼ਨ ਸਿੰਘ ਨੇ ਦੱਸਿਆ ਕਿ ਜਸਵੀਰ ਕੌਰ ਦੇ ਬਿਆਨਾਂ `ਤੇ ਰਣਜੀਤ ਸਿੰਘ, ਜਸਵੀਰ ਕੌਰ ਅਤੇ ਨਛੱਤਰ ਸਿੰਘ ਖ਼ਿਲਾਫ਼ ਧਾਰਾ 306 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਮੋਗਾ ਦੇ ਨੌਜਵਾਨ ਦੀ ਮਲੇਸ਼ੀਆ ’ਚ ਮੌਤ, ਆਖਰੀ ਵਾਰ ਪੁੱਤ ਦਾ ਮੂੰਹ ਵੀ ਨਾ ਦੇਖ ਸਕਿਆ ਪਰਿਵਾਰ
ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਨਹੀਂ ਕਰਾਂਗੇ: ਭਾਕਿਯੂ ਉਗਰਾਹਾਂ
ਦੂਜੇ ਪਾਸੇ ਭਾਕਿਯੂ ਉਗਰਾਹਾਂ ਇਕਾਈ ਝੰਡੂਕੇ ਦੇ ਪ੍ਰਧਾਨ ਗੁਰਮੀਤ ਸਿੰਘ ਲਾਲਾ ਨੇ ਕਿਹਾ ਕਿ ਜਿੰਨਾਂ ਚਿਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ ਉਨਾਂ ਚਿਰ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪ੍ਰਦੀਪ ਸਿੰਘ ਦੇ ਯਤੀਮ ਹੋਏ ਬੱਚਿਆਂ ਲਈ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਵਿਧਾਇਕ ਬਲਜਿੰਦਰ ਕੌਰ ਦਾ ਬਿਆਨ, ਮੁੱਖ ਮੰਤਰੀ ਦਾ ਚਿਹਰਾ ਜਲਦੀ ਐਲਾਨ ਕਰੇਗੀ ਆਮ ਆਦਮੀ ਪਾਰਟੀ
ਸਹੁਰਿਆਂ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ, ਇਕ ਸਾਲ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖ਼ੁਦਕੁਸ਼ੀ
NEXT STORY