ਫ਼ਰੀਦਕੋਟ (ਜਸਬੀਰ ਸਿੰਘ) - ਅੱਜ ਕੱਲ ਖੇਤੀ ਦਾ ਧੰਦਾ ਕਿਸਾਨਾਂ ਲਈ ਬਹੁਤਾ ਲਾਹੇਵੰਦ ਧੰਦਾ ਸਿੱਧ ਨਹੀਂ ਹੋ ਰਿਹਾ, ਜਿਸ ਕਰਕੇ ਬਹੁਤ ਸਾਰੇ ਕਿਸਾਨ ਪਰੇਸ਼ਾਨ ਹੋ ਰਹੇ ਹਨ। ਇਸੇ ਕਰਕੇ ਕੁਝ ਕਿਸਾਨ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਸਹਾਇਕ ਧੰਦਿਆਂ ਵੱਲ ਨੂੰ ਹੱਥ ਪੈਰ ਮਾਰਨ ਲੱਗ ਪਏ ਹਨ। ਕੁਝ ਕਿਸਾਨ ਤਾਂ ਖੇਤੀ ਨਾਲ ਸਬੰਧਿਤ ਧੰਦਿਆਂ ਨੂੰ ਪਹਿਲ ਦੇਣ ਲੱਗ ਪਏ ਹਨ ਅਤੇ ਕਈ ਕਿਸਾਨ ਸਬਜ਼ੀ ਦੇ ਧੰਦੇ ਨੂੰ ਹੀ ਲਾਹੇਵੰਦ ਧੰਦਾ ਮੰਨ ਰਹੇ ਹਨ। ਇਸੇ ਕਰਕੇ ਉਕਤ ਕਿਸਾਨਾਂ ਨੇ ਖੁਦ ਸਬਜ਼ੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਆਪ ਹੀ ਇਸ ਨੂੰ ਵੇਚਣ ਦਾ ਕੰਮ ਵੀ ਕਰ ਰਹੇ ਹਨ। ਇਸੇ ਤਰ੍ਹਾਂ ਫਰੀਦਕੋਟ ਦੇ ਨੇੜਲੇ ਪਿੰਡ ਪੱਕਾ ’ਚ ਰਹਿਣ ਵਾਲੇ ਗੁਰਪ੍ਰੀਤ ਖੇਤੀਬਾੜੀ ਧੰਦੇ ਦੇ ਨਾਲ-ਨਾਲ ਸਬਜ਼ੀ ਵੇਚਣ ਦਾ ਕੰਮ ਕਰ ਰਹੇ ਹਨ।
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਖੇਤੀ ਵਿਚ ਮਿਹਨਤ ਤੇ ਲਾਗਤ ਵਿਚ ਤਾਂ ਵਾਧਾ ਹੋ ਰਿਹਾ ਹੈ। ਮੰਡੀਕਰਨ ਦੌਰਾਨ ਰੇਟ ਸਹੀ ਨਹੀਂ ਮਿਲਦੇ। ਬਹੁਤੇ ਲੋਕ ਤਾਜ਼ੀਆਂ ਅਤੇ ਦੇਸੀ ਸਬਜ਼ੀਆਂ ਸਾਫ-ਸੁਥਰੇ ਪਾਣੀ ਨਾਲ ਤਿਆਰ ਕੀਤੀਆਂ ਹੋਣ ਕਰਕੇ ਲੋਕ ਬੜੀ ਖੁਸ਼ੀ ਨਾਲ ਖਰੀਦਦਾਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਕਿਸਾਨੀ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀਆਂ, ਜਿਸ ਕਰਕੇ ਕਿਸਾਨਾਂ ਦੀ ਆਰਥਿਕ ਹਾਲਤ ਦਿਨੋ-ਦਿਨ ਬੱਦਤਰ ਹੁੰਦੀ ਜਾਂ ਰਹੀ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀ ਦੀਆਂ ਜਿਣਸਾਂ ਦੇ ਰੇਟ ਸੂਚਕ ਅੰਕ ਨਾਲ ਜੋੜੇ ਜਾਣ ਅਤੇ ਡਾ.ਸੁਆਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤਾਂ ਕਿਸਾਨਾਂ ਦੀ ਕੁਝ ਆਰਥਕ ਸੰਭਲ ਸਕੇ।
ਮਾਮਲਾ ਔਰਤ ਦਾ ਕਤਲ ਕਰ ਲਾਸ਼ ਦਰਿਆ ’ਚ ਸੁੱਟਣ ਦਾ, ਚਾਰੇ ਮੁਲਜ਼ਮ ਗ੍ਰਿਫ਼ਤਾਰ
NEXT STORY