ਫਰੀਦਕੋਟ (ਜਗਤਾਰ) - ਆਰਗੈਨਿਕ ਸਬਜ਼ੀਆਂ ਉਗਾ ਕੇ ਵੇਚਣ ਵਾਲੇ ਫਰੀਦਕੋਟ ਦੇ ਕਿਸਾਨ ਚਮਕੌਰ ਸਿੰਘ ਅਤੇ ਬਲਵਿੰਦਰ ਸਿੰਘ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਜਿਨ੍ਹਾਂ ਤੋਂ ਸਬਜ਼ੀਆਂ ਲੈਣ ਲਈ ਸ਼ਹਿਰ ਵਾਸੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਉਕਤ ਕਿਸਾਨ ਕੁਦਰਤੀ ਖੇਤੀ ਕਰਕੇ ਹਫਤੇ 'ਚ 2 ਦਿਨ ਲੋਕਾਂ ਨੂੰ ਜ਼ਹਿਰ ਮੁਕਤ ਸਬਜ਼ੀਆਂ ਵੇਚਣ ਦਾ ਕੰਮ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਚੰਗਾ ਮੁਨਾਫਾ ਹੁੰਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਕੁਦਰਤੀ ਖੇਤੀ ਰਾਹੀਂ ਸਬਜ਼ੀਆਂ ਗੁੜ, ਸ਼ੱਕਰ, ਚਾਵਲ ਆਦਿ ਆਪਣੇ ਖੇਤਾਂ 'ਚ ਪੈਦਾ ਕਰਦਾ ਹੈ। ਉਸ ਦਾ ਮੁੱਖ ਮਕਸਦ ਹੈ ਕਿ ਉਹ ਲੋਕਾਂ ਨੂੰ ਸਾਫ਼-ਸੁਥਰਾ ਅਤੇ ਜ਼ਹਿਰ ਮੁਕਤ ਆਹਾਰ ਦੇਵੇ।
ਸ਼ਹਿਰ ਵਾਸੀਆਂ ਨੇ ਕਿਹਾ ਕਿ ਚਮਕੌਰ ਸਿੰਘ ਆਰਗੈਨਿਕ ਸਬਜ਼ੀਆਂ ਵੇਚਣ ਆਉਂਦਾ ਹੈ, ਜਿਸ ਦੀਆਂ ਸਬਜ਼ੀਆਂ ਬਾਜ਼ਾਰ ਨਾਲੋਂ ਵੱਧ ਕੀਮਤ 'ਤੇ ਖਰੀਦ ਕੇ ਉਨ੍ਹਾਂ ਨੂੰ ਤਸੱਲੀ ਮਿਲਦੀ ਹੈ। ਉਨ੍ਹਾਂ ਨੇ ਬਾਕੀ ਦੇ ਕਿਸਾਨਾਂ ਨੂੰ ਵੀ ਕੁਦਰਤੀ ਖੇਤੀ ਕਰਨ ਦੀ ਅਪੀਲ ਕੀਤੀ ਤਾਂਕਿ ਲੋਕਾਂ ਨੂੰ ਵਧੀਆ ਖੁਰਾਕ ਮਿਲ ਸਕੇ। ਚਮਕੌਰ ਸਿੰਘ ਦੀ ਰੇਹੜੀ ਤੋਂ ਆਰਗੈਨਿਕ ਸਬਜ਼ੀਆਂ ਖਰੀਦਣ ਆਏ ਫਰੀਦਕੋਟ ਦੇ ਡੀ.ਸੀ. ਕੁਮਾਰ ਸੌਰਭ ਰਾਜ ਨੇ ਕਿਹਾ ਕਿ ਉਕਤ ਕਿਸਾਨ ਦਾ ਉਪਰਾਲਾ ਤੇ ਉਸ ਦੀਆਂ ਸਬਜ਼ੀਆਂ ਬਹੁਤ ਵਧੀਆ ਹੁੰਦੀਆਂ ਹਨ। ਉਹ ਜ਼ਿਲੇ ਦੇ ਓਲਡ ਏਜ਼ ਹੋਮ ਵਾਸਤੇ ਹਰੀਆਂ ਸਬਜ਼ੀਆਂ ਇਥੋਂ ਹੀ ਖਰੀਦਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਕਿਸਾਨਾਂ ਦੀ ਹੌਂਸਲਾ ਅਫਜਾਈ ਕਰਨੀ ਚਾਹੀਦੀ ਹੈ ਤਾਂ ਜੋ ਹੋਰ ਕਿਸਾਨ ਵੀ ਕੁਦਰਤੀ ਖੇਤੀ ਕਰਕੇ ਜ਼ਹਿਰ ਮੁਕਤ ਵਸਤਾਂ ਮੁਹੱਈਆ ਕਰਵਾ ਸਕਣ।
ਸੰਦੀਪ ਵਲੋਂ ਚੁੱਕੇ ਗਏ ਕਦਮ 'ਤੇ ਦੇਖੋ ਕੀ ਬੋਲੀ ਕੈਨੇਡਾ ਤੋਂ ਆਈ ਭੈਣ (ਵੀਡੀਓ)
NEXT STORY