ਫਰੀਦਕੋਟ (ਜਗਤਾਰ) - ਟੀ.ਵੀ. ਟੈਨਲ ਵਲੋਂ ਕਰਵਾਏ ਗਏ ਰਾਈਜ਼ਿੰਗ ਸਟਾਰ-3 ਦੇ ਫਾਈਨਲ ਮੁਕਾਬਲੇ ਦਾ ਖਿਤਾਬ ਜਿੱਤਣ ਵਾਲੇ ਆਫਤਾਬ ਦੇ ਸਕੂਲ ਅਤੇ ਘਰ 'ਚ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲੇ ਦੇ ਛੋਟੇ ਜਿਹੇ ਪਿੰਡ ਦੀਪ ਸਿੰਘ ਵਾਲਾ ਵਾਸੀ ਆਫਤਾਬ ਦੇ ਸਕੂਲ ਸਟਾਫ ਵਲੋਂ ਸਕੂਲ 'ਚ ਭੰਗੜੇ ਪਾਏ ਗਏ ਅਤੇ ਜਿੱਤ ਦੀ ਖੁਸ਼ੀ 'ਚ ਸਾਰਿਆਂ ਨੂੰ ਲੱਡੂ ਵੰਡੇ ਗਏ। ਦੂਜੇ ਪਾਸੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਵੀ ਖੁਸ਼ੀ 'ਚ ਢੋਲ ਦੀ ਤਾਲ 'ਤੇ ਭੰਗੜੇ ਪਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਫਤਾਬ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤਰ 'ਤੇ ਮਾਣ ਹੈ, ਕਿਉਂਕਿ ਭਾਰਤ ਭਰ 'ਚ ਆਪਣੇ ਸਹਿ ਪ੍ਰਤਿਭਾਗੀਆਂ ਨੂੰ ਹਰਾ ਕੇ ਛੋਟੀ ਉਮਰ 'ਚ ਹੀ ਵੱਡਾ ਨਾਮਣਾ ਖੱਟਿਆ ਹੈ। ਉਨ੍ਹਾਂ ਆਫਤਾਬ ਨੂੰ ਇਸ ਮੁਕਾਮ ਤੱਕ ਪਹੁੰਚਣ ਵਾਲੇ ਉਸ ਦੇ ਸਕੂਲ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਆਖਰ ਵਾਰ-ਵਾਰ ਕਿਉਂ ਫੇਲ ਹੋ ਰਿਹਾ ਹੈ ‘ਮਿਸ਼ਨ ਫਤਿਹ’
NEXT STORY