ਫਰੀਦਕੋਟ—ਪੰਜਾਬ ਸਰਕਾਰ ਵੱਲੋਂ ਨਵੀਂ ਸ਼ੁਰੂ ਕੀਤੀ ਸਾਂਝੀ ਰਸੋਈ ਤਹਿਤ ਸਸਤੀ ਰੋਟੀ ਯੋਜਨਾ 'ਚ ਭਾਗ ਲੈਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਇਹ ਗਿਣਤੀ 400 ਤੋਂ ਘੱਟ ਕੇ 200 ਲੋਕਾਂ ਤੱਕ ਆ ਗਈ ਹੈ। ਪ੍ਰਬੰਧਕ ਇਸਦਾ ਮੁੱਖ ਕਾਰਨ ਜ਼ਿਆਦਾ ਗਰਮੀ, ਛੁੱਟੀਆਂ ਅਤੇ ਲੋਕਾਂ 'ਚ ਪ੍ਰਚਾਰ ਦੀ ਕਮੀ ਨੂੰ ਮੰਨ ਰਹੇ ਹਨ।
400 ਤੋਂ ਘੱਟ ਕੇ 200 ਤੱਕ ਪਹੁੰਚੀ ਗਿਣਤੀ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 10 ਰੁਪਏ 'ਚ ਪੇਟ ਭਰ ਕੇ ਰੋਟੀ ਦੇਣ ਲਈ ਸਾਂਝੀ ਰਸੋਈ ਨਾਮਕ ਯੋਜਨਾ ਸ਼ੁਰੂ ਕੀਤੀ ਗਈ ਤੇ ਫਰੀਦਕੋਟ 'ਚ ਇਹ ਯੋਜਨਾ ਰੈਡਕਰਾਸ ਵੱਲੋਂ ਮਾਤਾ ਖੀਵੀ ਲੰਗਰ ਕਮੇਟੀ ਦੇ ਸਹਿਯੋਗ ਨਾਲ 4 ਮਈ ਨੂੰ ਸ਼ੁਰੂ ਕੀਤੀ ਗਈ। ਸ਼ੁਰੂਆਤੀ ਦਿਨਾਂ 'ਚ ਇਥੇ 400 ਦੇ ਕਰੀਬ ਲੋਕ ਸਸਤੀ ਰੋਟੀ ਖਾਣ ਆਉਂਦੇ ਸਨ ਜੋ ਥੋੜੇ ਦਿਨਾਂ ਬਾਅਦ ਘੱਟ ਕੇ 350 ਹੋ ਗਏ। ਇਸ ਤੋਂ ਬਾਆਦ ਇਸ ਮਹੀਨੇ ਇਸਦੀ ਗਿਣਤੀ 250 ਸੀ ਜਦਕਿ ਹੁਣ ਹੋਰ ਵੀ ਘੱਟ ਕੇ 200 ਹੋ ਗਈ ਹੈ। ਸਾਂਝੀ ਰਸੋਈ ਦੇ ਇੰਚਾਰਜ ਮਨਦੀਪ ਅਨੁਸਾਰ ਲੋਕਾਂ ਲਈ ਇਥੇ ਪਰੋਸੇ ਜਾਣ ਵਾਲੇ ਥਾਲ 'ਚ ਸਲਾਦ, ਆਚਾਰ, ਚਾਵਲ, ਰੋਟੀ, ਦਾਲ ਜਾਂ ਸਬਜ਼ੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਜ਼ਰੂਰਤਮੰਦ ਨੂੰ ਉਸਦੀ ਜ਼ਰੂਰਤ ਦੇ ਹਿਸਾਬ ਨਾਲ ਰੋਟੀ ਦਿੱਤੀ ਜਾਂਦੀ ਹੈ। ਰੋਟੀਆਂ ਦੀ ਸ਼ੁਰੂਆਤ 4 ਤੋਂ ਹੁੰਦੀ ਹੈ। ਇਸ ਤੋਂ ਵੱਧ ਖਾਣ ਵਾਲਾ ਜਿੰਨੀ ਚਾਹੇ ਖਾ ਸਕਦਾ ਹੈ। ਇਸ ਨਾਲ ਪੀਣ ਵਾਲਾ ਪਾਣੀ ਆਰ. ਓ ਦਾ ਦਿੱਤਾ ਜਾਂਦਾ ਹੈ। ਇਹ ਯੋਜਨਾ ਰੋਜ਼ 11 ਵਜੇ ਤੋਂ ਲੈ ਕੇ 3 ਵਜੇ ਤੱਕ ਜਾਰੀ ਰਹਿੰਦੀ ਹੈ।
ਕੀ ਕਹਿੰਦੇ ਹਨ ਰੋਜ਼ ਆਉਂਣ ਵਾਲੇ
ਸਾਂਝੀ ਰਸੋਈ 'ਤੇ ਸਸਤੀ ਰੋਟੀ ਖਾਣ ਵਾਲੇ ਮੁਤਾਬਕ ਉਹ ਆਪਣੇ ਸਮੇਂ ਅਨੁਸਾਰ ਸਮਾਂ ਕੱਢ ਕੇ ਇਥੇ ਆਉਂਦੇ ਹਨ। ਉਨ੍ਹਾਂ ਅਨੁਸਾਰ ਬੀਤੇ ਇਕ ਮਹੀਨੇ ਤੋਂ ਰੋਟੀ ਸਬਜ਼ੀ ਜਾਂ ਦਾਲ ਦਾ ਸਵਾਦ ਜਾਂ ਟੋਕਨ ਲੈਣ ਦੀ ਪ੍ਰੇਸ਼ਾਨੀ ਨਹੀਂ ਹੋਈ। ਬੈਠਣ ਵਾਲੀ ਥਾਂ 'ਤੇ ਸਫਾਈ ਤੇ ਰੋਟੀ ਵਰਤਾਉਣ ਦੇ ਲਈ ਰੱਖੇ ਬਰਤਨ ਵੀ ਸਾਫ ਹੁੰਦੇ ਹਨ। ਇਸੇ ਕਾਰਨ ਤਾਂ ਅਸੀ ਇਥੇ ਹਰ ਰੋਜ਼ ਆਉਂਦੇ ਹਾਂ। ਜੇਕਰ ਉਨ੍ਹਾਂ ਨੂੰ ਸਫਾਈ ਅਤੇ ਖਾਣੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਜ਼ਰ ਆਈ ਤਾਂ ਤੁਰੰਤ ਆਉਂਣਾ ਛੱਡ ਦੇਣਗੇ।
ਕੀ ਕਹਿੰਦੇ ਹਨ ਡਿਪਟੀ ਕਮਿਸ਼ਨਰ
ਰੈਡਕਰਾਸ ਸੋਸਾਇਟੀ ਦੇ ਚੇਅਰਮੈਨ ਤੇ ਸਾਂਝੀ ਰਸੋਈ ਪ੍ਰਾਜੈਕਟ ਦੀ ਨਿਗਰਾਨੀ ਕਰ ਰਹੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸਾਂਝੀ ਰਸੋਈ ਨੂੰ ਹੋਰ ਜ਼ਿਆਦਾ ਵਧੀਆ ਬਣਾਉਣ ਲਈ ਰਸੋਈ ਦੀਆਂ ਜ਼ਰੂਰੀ ਚੀਜਾਂ ਨੂੰ ਮੁਹੱਇਆ ਕਰਵਾਇਆ ਜਾਵੇਗਾ ਤਾਂਕਿ ਕੋਈ ਜ਼ਰੂਰਤਮੰਦ ਰੋਟੀ ਖਾਣ ਲਗੇ ਪ੍ਰੇਸ਼ਾਨ ਨਾ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤਮੰਦ ਨੂੰ ਸਾਂਝੀ ਰਸੋਈ ਪ੍ਰਤੀ ਪ੍ਰੇਰਿਤ ਕਰਕੇ ਲਿਆਇਆ ਜਾਵੇਗਾ ਤਾਂਕਿ ਉਹ ਪੇਟ ਭਰ ਕੇ ਰੋਟੀ ਖਾ ਸਕੇ।
ਜੇਲ੍ਹ 'ਚ ਕੈਦੀ ਨੇ ਲਿਆ ਫਾਹਾ, ਐੱਸ. ਐੱਚ. ਓ ਤੇ ਮੁਨਸ਼ੀ ਖਿਲਾਫ ਮਾਮਲਾ ਦਰਜ (ਵੀਡੀਓ)
NEXT STORY