ਫਰੀਦਕੋਟ (ਜਗਤਾਰ)— ਪੰਜਾਬ ਸਰਕਾਰ ਦੀਆਂ ਹਿਦਾਇਤਾਂ ਦੇ ਬਾਅਦ ਅੱਜ ਪੰਜਾਬ 'ਚ ਸਰਕਾਰੀ ਬੱਸਾਂ ਚੱਲਣ ਦੀ ਪ੍ਰਵਾਨਗੀ ਮਿਲਣ ਦੇ ਬਾਅਦ ਫਰੀਦਕੋਟ ਤੋਂ ਛੇ ਰੂਟਾਂ ਲਈ ਬੱਸਾਂ ਚਲਣ ਦੀ ਆਗਿਆ ਮਿਲੀ ਸੀ। ਸਵੇਰੇ ਪੰਜ ਵਜੇ ਦਾ ਪਹਿਲਾ ਟਾਈਮ ਚੰਡੀਗੜ੍ਹ ਲਈ ਰੱਖਿਆ ਗਿਆ ਸੀ ਪਰ 8 ਵਜੇ ਤੱਕ ਵੀ ਸਵਾਰੀਆਂ ਦੇ ਨਾ ਪਹੁੰਚਣ ਕਾਰਨ ਇਹ ਬੱਸ ਨਹੀਂ ਚੱਲ ਸਕੀ ਅਤੇ ਦੂਜੇ ਪਾਸੇ ਰੂਟ ਦੀਆਂ ਬਸਾਂ ਵੀ ਨਹੀਂ ਚੱਲੀਆਂ ਕਿਉਂਕਿ ਸਵਾਰੀਆਂ ਦਾ ਹੁਣੇ ਰੁਝੇਵਾਂ ਕਾਫੀ ਘੱਟ ਸੀ ਅਤੇ ਸਰਕਾਰ ਦੀ ਪਾਲਿਸੀ ਮੁਤਾਬਕ 25 ਸਵਾਰੀਆਂ ਦੇ ਨਾਲ ਬਸ ਨੂੰ ਰਵਾਨਾ ਕੀਤਾ ਜਾਣਾ ਸੀ ਪਰ ਘੱਟ ਸਵਾਰੀਆਂ ਕਾਰਨ ਹੁਣ ਬੱਸ ਨਹੀਂ ਚਲਾਈ ਗਈ। ਉਹੀ ਕੁਝ ਪਾਂਧੀ ਜੋ ਪੰਜ ਵਜੇ ਸਵੇਰੇ ਵੱਲੋਂ ਹੀ ਬੈਠੇ ਸਨ, ਉਨ੍ਹਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਸੀ।
ਇਸ ਮੌਕੇ ਜਗਜੀਤ ਸਿੰਘ ਅਤੇ ਕਰਮਜੀਤ ਸਿੰਘ ਸਵਾਰੀਆਂ ਨੇ ਕਿਹਾ ਕਿ ਉਹ ਕਰੀਬ ਦੋ ਤਿੰਨ ਘੰਟੇ ਤੋਂ ਬੱਸ ਸਟੈਂਡ ਉੱਤੇ ਬੈਠੇ ਹਨ ਪਰ ਹੁਣ ਤੱਕ ਕੋਈ ਬਸ ਨਹੀਂ ਚੱਲੀ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਚੁੱਕਣੀ ਪੈ ਰਹੀ ਹੈ ਅਤੇ ਹੁਣੇ ਵੀ ਕੋਈ ਤੈਅ ਸਮਾਂ ਨਹੀਂ ਦੱਸਿਆ ਗਿਆ ਕੀ ਕਦੋਂ ਬਸ ਨਿਕਲੇਗੀ ।
ਇਸ ਮੌਕੇ ਫਰੀਦਕੋਟ ਬੱਸ ਅੱਡਾ ਇਨਚਾਰਜ ਜਗਜੀਤ ਸਿੰਘ ਨੇ ਕਿਹਾ ਕੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਬੱਸਾਂ ਨੂੰ ਸੈਨੇਟਾਈਜ਼ ਕੀਤਾ ਜਾ ਚੁੱਕਿਆ ਹੈ ਅਤੇ ਡਰਾਈਵਰ ਵਾਂਗ ਹੈਲਪਰ ਨੂੰ ਵੀ ਸਾਰੇ ਨਿਰਦੇਸ਼ ਦੀ ਪਾਲਨਾ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ ਤੋਂ 6 ਰੂਟ ਲਈ ਬੱਸਾਂ ਚੱਲਣ ਗਈਆਂ ਪਰ ਸਵਾਰੀਆਂ ਘੱਟ ਹੋਣ ਦੀ ਵਜ੍ਹਾ ਨਾਲ ਹੁਣ ਤੱਕ ਕੋਈ ਬੱਸ ਨਹੀਂ ਚੱਲੀ ਹੈ।
ਪਠਾਨਕੋਟ 'ਚ ਸ਼ੁਰੂ ਹੋਈ ਬੱਸ ਸੇਵਾ, ਜਾਣੋ ਰੂਟਾਂ ਦਾ ਵੇਰਵਾ
NEXT STORY