ਨਵਾਂਸ਼ਹਿਰ (ਮਨੋਰੰਜਨ)- ਪਿਛਲੇ ਸਾਲ ਨਵਾਂਸ਼ਹਿਰ ਦੇ ਆਈ. ਟੀ. ਆਈ. ਮੈਦਾਨ ’ਚ ਦੂਜੇ ਕਬੱਡੀ ਕੱਪ ਦੇ ਪ੍ਰਬੰਧਕ ਐੱਨ. ਆਰ. ਆਈ. ਭਰਾਵਾਂ ਅਤੇ ਫਾਈਰਿੰਗ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰਨ ਦੇ ਮਾਮਲੇ ’ਚ ਨਾਮਜ਼ਦ ਕਥਿਤ ਮੁਲਜ਼ਮ ਮਨਦੀਪ ਸਿੰਘ ਉਰਫ਼ ਦੀਪਾ ਨੂੰ ਨਵਾਂਸ਼ਹਿਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਤੋਂ 3 ਪਿਸਤੌਲ ਅਤੇ 410 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਪੁਲਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਿਆਹ ਸਮਾਗਮਾਂ ਸਬੰਧੀ ਰੂਪਨਗਰ ਦੀ ਡੀ. ਸੀ. ਵੱਲੋਂ ਨਵੀਆਂ ਹਦਾਇਤਾਂ ਜਾਰੀ
ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਮਨਦੀਪ ਸਿੰਘ ਨੂੰ ਸੀ. ਆਈ. ਸਟਾਫ਼ ਨਵਾਂਸ਼ਹਿਰ ਅਤੇ ਜਾਡਲਾ ਪੁਲਸ ਦੇ ਇਚਾਰਜ ਏ. ਐੱਸ. ਆਈ. ਬਿਕਰਮ ਸਿੰਘ ਦੀ ਅਗਵਾਈ ’ਚ ਕਸਬਾ ਮਹਿਲਪੁਰ ਦੇ ਮੈਲੀ ਡੈਮ ਕੋਲੋ ਕਾਬੂ ਕੀਤਾ ਗਿਆ। ਉਹ ਇਕ ਕਾਰ ’ਚ ਸਵਾਰ ਸੀ। ਪੁਲਸ ਨੇ ਤਲਾਸ਼ੀ ਲੈਣ ’ਤੇ ਉਸ ਦੇ ਕੋਲੋ ਏਕ 32 ਬੋਰ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ।
ਇਹ ਵੀ ਪੜ੍ਹੋ : ਜਲੰਧਰ ਸਿਵਲ ਸਰਜਨ ਦੇ ਹੁਕਮ, ਘਰਾਂ ’ਚ ਰੋਗੀਆਂ ਦੀ ਦੇਖਭਾਲ ਕਰ ਰਹੀਆਂ ਸੰਸਥਾਵਾਂ ਨੂੰ ਕਰਨਾ ਹੋਵੇਗਾ ਇਹ ਜ਼ਰੂਰੀ ਕੰਮ
ਸ਼ੁਰੂਆਤੀ ਪੁੱਛਗਿਛ ਦੌਰਾਨ ਕਥਿਤ ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਭਾਰੀ ਮਾਤਰਾ ’ਚ ਅਸਲਾ ਅਤੇ ਨਸ਼ੇ ਵਾਲਾ ਪਦਾਰਥ ਪਿੰਡ ਬੇਗਮਪੁਰ ਦੇ ਕੋਲ ਨਿਕਲਦੀ ਨਹਿਰ ਦੇ ਕਿਨਾਰੇ ਖਤਾਨਾ ’ਚ ਲੁਕਾ ਕੇ ਰੱਖਿਆ ਹੈ। ਇਸ ’ਤੇ ਪੁਲਸ ਨੇ ਉਸ ਦੀ ਨਿਸ਼ਾਨਦੇਹੀ ’ਤੇ ਦੱਸੀ ਗਈ ਜਗ੍ਹਾ ਤੋਂ ਇਕ ਪਿਸਤੌਲ 30 ਬੋਰ ਮੈਗਜ਼ੀਨ ਸਮੇਤ, ਅੱਠ ਰੌਦ ਜਿੰਦਾ, ਇਕ ਪਿਸਤੌਲ 32 ਬੋਰ 23 ਰੌਦ ਜਿੰਦਾ ਅਤੇ 400 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਕੀਤੇ। ਐੱਸ.ਐੱਸ.ਪੀ. ਅਲਕਾ ਮੀਨਾ ਨੇ ਦੱਸਿਆ ਕਿ ਮੁਲਜ਼ਮ ’ਤੇ ਨਵਾਸ਼ਹਿਰ ਇਲਾਕੇ ’ਚ ਲੜਾਈ ਝਗੜੇ ਦੀ ਅੱਧਾ ਦਰਜਨ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ ਪੁਲਸ ਰਿਮਾਂਡ ਹਾਸਲ ਕਰਕੇ ਉਸਦੇ ਸਾਥੀਆਂ ਦਾ ਪਤਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਫਿਲਹਾਲ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਹੀਂ ਲੱਗੇਗੀ ਕੋਰੋਨਾ ਵੈਕਸੀਨ, ਜਾਣੋ ਵਜ੍ਹਾ
ਜ਼ਿਕਰਯੋਗ ਕਿ ਪਿਛਲੇ ਸਾਲ ਨਵਾਂਸ਼ਹਿਰ ਦੇ ਆਈ. ਟੀ. ਮੈਦਾਨ ’ਚ ਕਬੱਡੀ ਕੱਪ ਦੇ ਆਯੋਜਨ ਨੂੰ ਲੈ ਕੇ ਦੋ ਗੁੱਟਾਂ ’ਚ ਵਿਵਾਦ ਹੋ ਗਿਆ ਸੀ। ਇਸ ਦੌਰਾਨ ਕਬੱਡੀ ਕੱਪ ਨੂੰ ਦੋ ਪ੍ਰਮੋਟਰ ਐੱਨ.ਆਰ.ਆਈ. ਭਰਾ ਰਾਤ ਨੂੰ ਜਦੋ ਆਪਣੇ ਘਰ ਜਾ ਰਹੇ ਸੀ ਤਾ ਪਿੰਡ ਬਰਨਾਲਾ ’ਚ ਉਨ੍ਹਾਂ ਦੀ ਸਵਿਫਟ ਕਾਰ ਨੂੰ ਰੋਕ ਕੇ ਕੁਝ ਲੋਕਾਂ ਨੇ ਫਾਈਰਿੰਗ ਕਰ ਦਿੱਤੀ ਸੀ ਜਿਸ ’ਚ ਕਾਰ ਸਵਾਰ ਦੋਨੋ ਭਰਾ ਕਿਰਨਦੀਪ ਅਤੇ ਸ਼ਰਨਜੀਤ ਸਿੰਘ ਗੰਭੀਰ ਰੂਪ ਜ਼ਖਮੀ ਹੋ ਗਏ। ਇਸ ਮਾਮਲੇ ’ਚ ਪੁਲਸ ਨੇ ਕਿਰਨਦੀਪ ਦੇ ਬਿਆਨਾਂ ’ਤੇ ਕੁਝ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਦੀਪੇ ’ਤੇ ਨਵਾਂਸ਼ਹਿਰ ਦੇ ਹੀਰਾ ਜੱਟਾ ਮੁਹੱਲਾ ’ਚ ਸਤਵੰਤ ਸਿੰਘ ਅਤੇ ਉਸ ਦੇ ਦੋਸਤ ਗੁਰਦੀਪ ਸਿੰਘ ’ਤੇ ਵੀ ਗੰਭੀਰ ਸੱਟਾਂ ਮਾਰਨ ਦਾ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ : ਨੌਵੇਂ ਪਾਤਸ਼ਾਹ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ 1 ਮਈ ਨੂੰ ਪੰਜਾਬ ਭਰ ’ਚ ਗਜ਼ਟਿਡ ਛੁੱਟੀ ਦਾ ਐਲਾਨ
ਇਹ ਵੀ ਪੜ੍ਹੋ :ਜਲੰਧਰ ’ਚ ਜ਼ਰੂਰੀ ਵਸਤਾਂ ਦੇ ਜਮ੍ਹਾਖੋਰਾਂ ਤੇ ਕਾਲਾਬਾਜ਼ਾਰੀਆਂ ਦੀ ਹੁਣ ਨਹੀਂ ਖੈਰ, DC ਨੇ ਦਿੱਤੇ ਇਹ ਹੁਕਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਹਿਮ ਖ਼ਬਰ : ਹਸਪਤਾਲਾਂ ਸਣੇ ਆਕਸੀਜਨ ਪਲਾਂਟਾਂ ਨੂੰ ਬਿਨਾ ਰੁਕਾਵਟ ਬਿਜਲੀ ਸਪਲਾਈ ਦੇਣ ਦੇ ਹੁਕਮ ਜਾਰੀ
NEXT STORY