ਫਰੀਦਕੋਟ (ਜਗਤਾਰ) - ਫਰੀਦਕੋਟ ਦੀ ਧਰਤੀ 'ਤੇ ਕਈ ਵੱਡੇ-ਵੱਡੇ ਖਿਡਾਰੀ ਅਤੇ ਆਗੂ ਪੈਦਾ ਹੋਏ ਹਨ, ਜਿਨ੍ਹਾਂ ਨੇ ਫਰੀਦਕੋਟ ਜ਼ਿਲੇ ਦਾ ਨਾਂ ਪੂਰੀ ਦੁਨੀਆਂ 'ਚ ਰੌਸ਼ਨ ਕਰ ਦਿੱਤਾ। ਅਜਿਹਾ ਹੀ ਇਕ ਹੋਰ ਤਾਜ਼ਾ ਮਿਸਾਲ ਉਕਤ ਜ਼ਿਲੇ 'ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਗਰੀਬ ਪਰਿਵਾਰ ਨਾਲ ਸਬੰਧਤ 4 ਕੁੜੀਆਂ ਕੁਸ਼ਤੀ ਖੇਡਣ ਲਈ 'ਖੋਲੋ ਇੰਡੀਆ 2020''ਚ ਹਿੱਸਾ ਲੈ ਰਹੀਆਂ ਹਨ। ਉਕਤ ਭਲਵਾਨ ਬੱਚੀਆਂ ਇਹ ਸਭ ਆਪਣੇ ਕੋਚ ਦੀ ਮਿਹਰ ਸਦਕਾ ਕਰ ਰਹੀਆਂ ਹਨ ਅਤੇ ਜ਼ਿਲੇ ਦਾ ਰੌਸ਼ਨ ਕਰਨ ਦੀ ਤਿਆਰੀ ਕਰ ਰਹੀਆਂ ਹਨ। ਗੁਹਾਟੀ 'ਚ ਹੋਣ ਜਾ ਰਿਹਾ ਇਹ ਦੰਗਲ ਇੰਨਾ ਸੌਖਾ ਨਹੀਂ, ਕਿਉਂਕਿ ਮੈਦਾਨ 'ਚ ਤਾਂ 1 ਦੰਗਲ ਚੱਲ ਰਿਹਾ ਅਤੇ ਦੂਜਾ ਦੰਗਲ ਇਹ ਬੱਚੇ ਅਤੇ ਇੰਨਾ ਦੇ ਕੋਚ ਗਰੀਬੀ ਨਾਲ ਲੜ ਕੇ ਖੇਡ ਰਹੇ ਹਨ। ਬਹੁਤ ਸਾਰੇ ਮੁਕਾਬਲੇ ਖੇਡ ਕੇ ਉਕਤ ਭਲਵਾਨ ਬੱਚੀਆਂ ਮੈਡਲ ਜਿੱਤ ਕੇ ਆਉਂਦੀਆਂ ਹਨ।
ਦੱਸ ਦੇਈਏ ਕਿ ਫਰੀਦਕੋਟ ਜ਼ਿਲੇ ਦੇ ਸਰਕਾਰੀ ਤੌਰ 'ਤੇ ਚੱਲ ਰਹੇ ਕੁਸ਼ਤੀ ਸੈਂਟਰ 'ਚ ਕਰੀਬ 35 ਮੁੰਡੇ ਤੇ ਕੁੜੀਆਂ ਹਨ ਜੋ ਗਰੀਬ ਪਰਿਵਾਰ ਨਾਲ ਸਬੰਧਤ ਹਨ। ਇਸ ਸਾਰੇ ਬੱਚੇ ਕੋਚ ਖੁਸ਼ਵਿੰਦਰ ਸਿੰਘ ਤੋਂ ਟਰੇਨਿੰਗ ਲੈ ਰਹੇ ਹਨ। ਗੁਹਾਟੀ 'ਚ ਹੋਣ ਜਾ ਰਹੀਆਂ ' ਖੇਲੋ ਇੰਡੀਆ 2020'' 'ਚ ਹਿੱਸਾ ਲੈਣ ਲਈ ਇਸ ਵਾਰ 4 ਕੁੜੀਆਂ ਇਹ ਉਮੀਦ ਲੈ ਕੇ ਖੇਡਣ ਜਾ ਰਹੀਆਂ ਹਨ ਕਿ ਉਹ ਆਪਣੇ ਕੋਚ ਦੀ ਮਹਿਨਤ ਸਦਕਾ ਮੈਡਲ ਜਿੱਤ ਜ਼ਿਲੇ ਦਾ ਨਾਂ ਰੌਸ਼ਨ ਕਰਨਗੀਆਂ।
'ਸੁੰਦਰ-ਮੁੰਦਰੀਏ' ਗਾ 'ਲੋਹੜੀ' ਮੰਗ ਰਹੇ ਬੱਚੇ, ਹਰ ਪਾਸੇ ਲੱਗੀਆਂ ਰੌਣਕਾਂ
NEXT STORY