ਚੰਡੀਗੜ੍ਹ (ਸੰਦੀਪ) - ਫਰੀਦਕੋਟ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ 20 ਹਜ਼ਾਰ ਕਰੋੜ ਦੀ ਜਾਇਦਾਦ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਅਹਿਮ ਫੈਸਲਾ ਲੈਂਦੇ ਹੋਏ ਇਸ ਦੀ ਅਸਲ ਹੱਕਦਾਰ ਮਹਾਰਾਜਾ ਦੀਆਂ ਪੁੱਤਰੀਆਂ ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਮਰਹੂਮ ਰਾਜਕੁਮਾਰੀ ਦੀਪਇੰਦਰ ਕੌਰ ਨੂੰ ਦੱਸਿਆ ਗਿਆ ਹੈ। 25 ਜੁਲਾਈ, 2013 ਦੇ ਫੈਸਲੇ ਨੂੰ ਸਹੀ ਕਰਾਰ ਦਿੰਦਿਆਂ ਅਦਾਲਤ ਨੇ ਉਸ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਮਹਿਰਾਵਲ ਖੇਵਾਜੀ ਟਰੱਸਟ ਸਮੇਤ ਬਾਕੀਆਂ ਪਾਰਟੀਆਂ ਦੀਆਂ ਪਟੀਸ਼ਨਾਂ ਨੂੰ ਵੀ ਰੱਦ ਕਰ ਦਿੱਤਾ ਹੈ।
ਦੱਸ ਦੇਈਏ ਕਿ ਸਾਲ 2013 ਦਾ ਫੈਸਲਾ ਵੀ ਉਕਤ ਰਾਜਕੁਮਾਰੀਆਂ ਦੇ ਹੱਕ 'ਚ ਆਇਆ ਸੀ। ਸੀ. ਜੇ. ਐੱਮ. ਕੋਰਟ ਦੇ ਹੁਕਮਾਂ ਨੂੰ ਟਰੱਸਟ ਨੇ ਐਡੀਸ਼ਨਲ ਸੈਸ਼ਨ ਕੋਰਟ ਨੂੰ ਚੁਣੌਤੀ ਦਿੱਤੀ ਸੀ।
ਛਠ ਪੂਜਾ : ਪ੍ਰਦੂਸ਼ਿਤ ਪਾਣੀ 'ਚ ਖੜ੍ਹੀਆਂ ਹੋ ਕੇ ਅਰਘ ਦੇਣਗੀਆਂ ਔਰਤਾਂ
NEXT STORY