ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਮੁੱਖ ਮੰਤਰੀ ਪੰਜਾਬ ਦਾ ਸਿਆਸੀ ਸਲਾਹਕਾਰ ਅਤੇ ਕੈਬਨਿਟ ਦਾ ਰੈਂਕ ਮਿਲਣ ਤੋਂ ਬਾਅਦ ਲੋਕਾਂ 'ਚ ਖੁਸ਼ੀ ਖੁਸ਼ੀ ਪਾਈ ਜਾ ਰਿਹਾ ਹੈ। ਕੈਬਨਿਟ ਰੈਂਕ ਮਿਲਣ ਮਗਰੋਂ ਕੁਸ਼ਲਦੀਪ ਢਿੱਲੋਂ ਬੀਤੇ ਦਿਨ ਪਹਿਲੀ ਵਾਰ ਫਰੀਦਕੋਟ ਪਹੁੰਚੇ, ਜਿੱਥੇ ਉਨ੍ਹਾਂ ਦੇ ਆਉਣ ਦੀ ਖੁਸ਼ੀ 'ਚ ਵੰਡੇ ਜਾ ਰਹੇ ਲੱਡੂਆਂ ਨੂੰ ਲੈ ਕੇ ਲੋਕਾਂ 'ਚ ਹੰਗਾਮਾ ਹੋ ਗਿਆ। ਦੱਸ ਦੇਈਏ ਕਿ ਲੱਡੂਆਂ ਕਾਰਨ ਹੋਏ ਇਸ ਹੰਗਾਮੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਬਹੁਤ ਸਾਰੇ ਲੋਕ ਦੇਖ ਚੁੱਕੇ ਹਨ।
![PunjabKesari](https://static.jagbani.com/multimedia/14_12_078320917fdk1-ll.jpg)
ਜਾਣਕਾਰੀ ਅਨੁਸਾਰ ਬੀਤੇ ਦਿਨ ਕੁਸ਼ਲਦੀਪ ਢਿੱਲੋਂ ਆਪਣੇ ਪਾਰਟੀ ਵਰਕਰਾਂ ਨੂੰ ਮਿਲਣ ਲਈ ਫਰੀਦਕੋਟ ਗਏ ਸਨ। ਉਨ੍ਹਾਂ ਦੇ ਆਉਣ ਦੀ ਖੁਸ਼ੀ 'ਚ ਵਰਕਰਾਂ ਅਤੇ ਲੋਕਾਂ ਨੇ ਵਿਸ਼ੇਸ਼ ਤੌਰ 'ਤੇ ਲੱਡੂ ਤਿਆਰ ਕਰਵਾਏ ਸਨ। ਵਾਇਰਲ ਹੋ ਰਹੀ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਵਿਧਾਇਕ ਢਿੱਲੋਂ ਦੇ ਸਮਰਥਕ ਕੈਬਨਿਟ ਰੈਂਕ ਮਿਲਣ ਦੀ ਖੁਸ਼ੀ 'ਚ ਉਨ੍ਹਾਂ ਦਾ ਮੂੰਹ ਮਿੱਠਾ ਕਰਵਾ ਰਹੇ ਹਨ। ਮੂੰਹ ਮਿੱਠਾ ਕਰਵਾਉਣ ਤੋਂ ਬਾਅਦ ਜਦੋਂ ਲੰਡੂਆਂ ਦਾ ਥਾਲ ਵਰਕਰਾਂ 'ਚ ਵੰਡਣਾ ਸ਼ੁਰੂ ਹੋਇਆ ਤਾਂ ਲੋਕ ਲੱਡੂਆਂ 'ਤੇ ਟੁੱਟ ਕੇ ਪੈ ਗਏ। ਇਸ ਦੌਰਾਨ ਇਕੱਠੀ ਹੋਈ ਲੋਕਾਂ ਦੀ ਭੀੜ ਹੋਣ ਕਾਰਨ ਇਕ ਬਜ਼ੁਰਗ ਹੇਠਾਂ ਡਿੱਗ ਪਿਆ ਅਤੇ ਲੋਕਾਂ ਦੇ ਹੱਥ ਵੱਜਣ ਕਾਰਨ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ।
![PunjabKesari](https://static.jagbani.com/multimedia/14_12_254722672fdk-ll.jpg)
ਕਪੂਰਥਲਾ: 10 ਕਰੋੜ ਦੀ ਹੈਰੋਇਨ ਸਮੇਤ ਅਫਰੀਕੀ ਔਰਤ ਗ੍ਰਿਫਤਾਰ
NEXT STORY