ਫਰੀਦਕੋਟ (ਚਾਵਲਾ) - ਫਰੀਦਕੋਟ ਰੇਲਵੇ ਸਟੇਸ਼ਨ ’ਤੇ ਸਹੂਲਤਾਂ ਦੀ ਘਾਟ ਹੋਣ ਕਰ ਕੇ ਯਾਤਰੀ ਪ੍ਰੇਸ਼ਾਨ ਹਨ। ਯਾਤਰੀਆਂ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ’ਤੇ ਜਨਾਨਾ ਅਤੇ ਮਰਦਾਨਾ ਬਾਥਰੂਮ ਨੂੰ ਜਿੰਦਰੇ ਲੱਗੇ ਹੋਏ ਹਨ ਅਤੇ ਅੰਗਹੀਣ ਵਿਅਕਤੀਆਂ ਲਈ ਬਣੇ ਪਖਾਨੇ ’ਚ ਫਲੱਸ਼ ਦੀ ਪਾਣੀ ਵਾਲੀ ਟੈਂਕੀ ਟੁੱਟੀ ਹੋਈ ਹੈ। ਇਸ ਕਰ ਕੇ ਯਾਤਰੀਅਾਂ ਨੂੰ ਕਈ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪੀਣ ਵਾਲੇ ਪਾਣੀ ਦੇ ਬਣੇ ਪੁਆਇੰਟਾਂ ’ਤੇ ਤਿੰਨ-ਤਿੰਨ ਲੱਗੀਆਂ ਟੂਟੀਆਂ ’ਚੋਂ ਸਿਰਫ ਇਕ-ਇਕ ਹੀ ਟੂਟੀ ਚੱਲ ਰਹੀ ਹੈ। ਇਨ੍ਹਾਂ ਟੂਟੀਆਂ ’ਚ ਆਉਣ ਵਾਲਾ ਪਾਣੀ ਪੀਣ ਲਈ ਗਰਮ ਮਿਲਦਾ ਹੈ ਅਤੇ ਪਾਣੀ ਵਾਲੀਆਂ ਟੈਂਕੀਆਂ ਕੋਲ ਗੰਦਗੀ ਪਈ ਹੋਈ ਹੈ। ਯਾਤਰੀਆਂ ਦੇ ਬੈਠਣ ਲਈ 2 ਸ਼ੈੱਡ ਬਣੇ ਹੋਏ ਹਨ। ਇਕ ਸ਼ੈੱਡ ਦੇ ਹੇਠਾਂ ਸਿਰਫ ਇਕ ਹੀ ਪੱਖਾ ਲੱਗਾ ਹੋਇਆ ਹੈ, ਜੋ ਖਰਾਬ ਹੋਣ ਕਰ ਕੇ ਬੰਦ ਪਿਆ ਹੈ ਅਤੇ ਪਲੇਟਫਾਰਮ ’ਤੇ ਸਫਾਈ ਨਾ-ਮਾਤਰ ਹੀ ਹੋ ਰਹੀ ਹੈ।
ਇਸ ਦੇ ਨਾਲ ਹੀ ਪਲੇਟਫਾਰਮ ਨੰ. 2 ’ਤੇ 125 ਮੀਟਰ ਹੀ ਪਲੇਟਫਾਰਮ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਬਾਕੀ ਦਾ 425 ਮੀਟਰ ਪਲੇਟਫਾਰਮ ਬਹੁਤ ਨੀਵਾਂ ਹੈ। ਇਸ ’ਤੇ ਨਾ ਤਾਂ ਕੋਈ ਜਨਾਨਾ ਅਤੇ ਨਾ ਹੀ ਮਰਦਾਨਾ ਪਖਾਨਾ ਹੈ। ਪੀਣ ਵਾਲੇ ਪਾਣੀ ਦੀ ਕੋਈ ਵੀ ਟੂਟੀ ਨਹੀਂ, ਰਾਤ ਸਮੇਂ ਲਾਈਟਾਂ ਨਾ-ਮਾਤਰ ਹੀ ਜਗਦੀਅਾਂ ਹਨ। ਰੇਲਵੇ ਸਟੇਸ਼ਨ ’ਚ ਮੀਂਹ ਦੇ ਦਿਨਾਂ ’ਚ ਕਈ ਫੁੱਟ ਪਾਣੀ ਭਰ ਜਾਂਦਾ ਹੈ।
ਇਸ ਸਬੰਧੀ ਮਨੋਜ ਕੁਮਾਰ ਮੀਨਾ ਸਟੇਸ਼ਨ ਮਾਸਟਰ ਨੇ ਦੱਸਿਆ ਕਿ 1 ਨੰਬਰ ਪਲੇਟਫਾਰਮ ’ਤੇ ਬਾਥਰੂਮ ਦੀ ਰਿਪੇਅਰ ਦਾ ਕੰਮ ਠੇਕਦਾਰ ਕਰ ਰਹੇ ਹਨ, ਜਿਸ ਕਰ ਕੇ ਯਾਤਰੀਆਂ ਨੂੰ ਪਖਾਨਾ ਜਾਣ ਲਈ ਪ੍ਰੇਸ਼ਾਨੀ ਹੋ ਰਹੀ ਹੈ। ਪਾਣੀ ਵਾਲੀਆਂ ਟੂਟੀਆਂ ਵੀ ਜਲਦ ਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੈਂ ਕੁਝ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਹੈ। 2 ਨੰਬਰ ਪਲੇਟਫਾਰਮ ’ਤੇ 125 ਮੀਟਰ ਪੇਲਟ ਫਾਰਮ ਦਾ ਕੰਮ ਚੱਲ ਰਿਹਾ ਹੈ, ਜੋ ਜਲਦ ਤਿਆਰ ਹੋ ਜਾਵੇਗਾ ਅਤੇ ਬਾਕੀ ਦੇ ਪਲੇਟ ਫਾਰਮ 425 ਮੀਟਰ ਸਬੰਧੀ, ਬਾਥਰੂਮ, ਪੀਣ ਵਾਲੇ ਪਾਣੀ ਸਬੰਧੀ ਡਵੀਜ਼ਨ ਫਿਰੋਜ਼ਪੁਰ ਨੂੰ ਪਰਪੋਜ਼ਲ ਬਣਾ ਕੇ ਭੇਜੀ ਜਾਵੇਗੀ। ਰੇਲਵੇ ਸਟੇਸ਼ਨ ’ਤੇ ਜੋ ਸਹੂਲਤਾਂ ਦੀ ਘਾਟ ਪਾਈ ਜਾ ਰਹੀ ਹੈ, ਉਸ ਪ੍ਰਤੀ ਰੇਲਵੇ ਦੇ ਡਵੀਜ਼ਨ ਫਿਰੋਜ਼ਪੁਰ ਨੂੰ ਰਿਪੋਰਟ ਬਣਾ ਕੇ ਭੇਜੀ ਜਾਵੇਗੀ।
ਇਸ ਦੌਰਾਨ ਪ੍ਰਬੋਧ ਸ਼ਰਮਾ, ਰਾਜੇਸ਼ ਮੋਂਗਾ, ਹਰਕੇਸ਼ ਗੁਪਤਾ, ਵਰਿੰਦਰ ਸ਼ਾਹ, ਪ੍ਰੇਮ ਗੇਰਾ, ਗਗਨ ਸੇਠੀ ਅਤੇ ਯਾਤਰੀਆਂ ਨੇ ਡਵੀਜ਼ਨ ਫਿਰੋਜ਼ਪੁਰ ਦੇ ਜੀ. ਐੱਮ. ਅਤੇ ਸਟੇਸ਼ਨ ਮਾਸਟਰ ਫ਼ਰੀਦਕੋਟ ਕੋਲੋਂ ਮੰਗ ਕੀਤੀ ਕਿ 1 ਨੰਬਰ ਪਲੇਟਫਾਰਮ ’ਤੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਲਾਈਆਂ ਜਾਣ, ਪਖਾਨੇ ਬਣਾਏ ਜਾਣ, ਪਲੇਟਫਾਰਮ ’ਤੇ ਪੱਖੇ ਲਾਏ ਜਾਣ ਅਤੇ ਸਫਾਈ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ।
ਮੀਂਹ ਨੇ ਝੋਨੇ ਦਾ ਮੁੱਢ ਬੰਨ੍ਹਿਆ, ਕਿਸਾਨਾਂ ਦੇ ਚਿਹਰੇ ਖਿਡ਼ੇ
NEXT STORY