ਸਾਦਿਕ (ਪਰਮਜੀਤ) - ਕਾਫੀ ਸਮੇਂ ਤੋਂ ਮੀਂਹ ਨਾ ਪੈਣ ਕਾਰਨ ਜਿੱਥੇ ਲੋਕ ਗਰਮੀ ਤੋਂ ਪ੍ਰੇਸ਼ਾਨ ਸਨ, ਉੱਥੇ ਹੀ ਝੋਨੇ ਦੀ ਬੀਜੀ ਹੋਈ ਪਨੀਰੀ ਪੀਲੀ ਪੈ ਰਹੀ ਸੀ, ਜਿਸ ਦਾ ਸਿੱਧਾ ਅਸਰ ਝੋਨੇ ਦੀ ਬੀਜਾਈ ਅਤੇ ਝਾਡ਼ ’ਤੇ ਪੈਣਾ ਸੀ। ਹੁਣ ਤੱਕ ਕਿਸਾਨਾਂ ਵੱਲੋਂ ਬੀਜੀ ਜ਼ਿਆਦਾਤਰ ਪਨੀਰੀ ਪੂਰੀ ਤਰ੍ਹਾਂ ਵਿਕਸਤ ਨਹੀਂ ਹੋ ਸਕੀ। ਬਿਜਲੀ ਅਤੇ ਪਾਣੀ ਦੀ ਘਾਟ ਅਤੇ ਸਰਕਾਰੀ ਦਬਾਅ ਕਾਰਨ ਸਾਦਿਕ ਇਲਾਕੇ ਵਿਚ ਕਿਸੇ ਨੇ ਵੀ ਅਗਾਊਂ ਝੋਨਾ ਬੀਜਣਾ ਸ਼ੁਰੂ ਨਹੀਂ ਕੀਤਾ ਪਰ ਬੀਤੀ ਰਾਤ ਪਏ ਮੀਂਹ ਨੇ ਝੋਨੇ ਦਾ ਮੁੱਢ ਬੰਨ੍ਹ ਦਿੱਤਾ ਹੈ, ਜਿਸ ਨਾਲ ਕਿਸਾਨਾਂ ਦੇ ਚਿਹਰੇ ਿਖਿੜ ਗਏ ਹਨ। ਖੇਤਾਂ ’ਚ ਪਾਣੀ ਭਰ ਗਿਆ ਅਤੇ ਪਨੀਰੀ ਤੇ ਹਰਾ-ਚਾਰਾ ਲਹਿਰਾਉਣ ਲੱਗ ਪਿਆ ਹੈ।
ਪੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ ਨਿਰਧਾਰਿਤ ਮਿਤੀ 20 ਜੂਨ ਤੋਂ ਪਹਿਲਾਂ ਪਏ ਮੀਂਹ ਨੇ ਝੋਨੇ ਲਈ ਬਿਜਲੀ, ਪਾਣੀ ਦੀ ਘਾਟ ਕੁਝ ਦਿਨਾਂ ਲਈ ਪੂਰੀ ਕਰ ਦਿੱਤੀ ਹੈ। ਮੀਂਹ ਨਾਲ ਕਿਸਾਨ ਝੋਨਾ ਲਾਉਣਾ ਸ਼ੁਰੂ ਕਰ ਸਕਣਗੇ ਪਰ 20 ਜੂਨ ਤੋਂ ਇਕੋ ਦਮ ਝੋਨਾ ਲਾਉਣ ਦਾ ਕੰਮ ਸ਼ੁਰੂ ਹੋਣ ਨਾਲ ਮਜ਼ਦੂਰਾਂ ਦੀ ਘਾਟ ਜ਼ਰੂਰ ਆਵੇਗੀ, ਜੇਕਰ ਇਸ ਮੀਂਹ ਦੀ ਤਰ੍ਹਾਂ ਇਕ-ਦੋ ਵਾਰ ਮੀਂਹ ਹੋਰ ਪੈ ਗਿਆ ਤਾਂ ਇਹ ਫਸਲਾਂ ’ਤੇ ਦੇਸੀ ਘਿਓ ਵਾਂਗ ਕੰਮ ਕਰੇਗਾ ਅਤੇ ਕਿਸਾਨਾਂ ਨੂੰ ਚੰਗੀ ਫਸਲ ਦੀ ਆਸ ਬੱਝ ਜਾਵੇਗੀ।
ਡੀ. ਜੀ. ਪੀ. ਦੇ ਹੁਕਮਾਂ ਦੇ ਬਾਵਜੂਦ ਨਹੀਂ ਸ਼ੁਰੂ ਹੋਈ ਨਵੀਆਂ ਝੁੱਗੀਆਂ-ਝੌਂਪੜੀਆਂ ਦੀ ਚੈਕਿੰਗ
NEXT STORY