ਸਰਦੂਲਗੜ੍ਹ (ਚੋਪੜਾ) : ਸਬ-ਡਵੀਜ਼ਨ ਦੇ ਪਿੰਡ ਫਤਿਹਪੁਰ ਦੇ ਖੇਤ ਮਜ਼ਦੂਰ ਸਰੂਪ ਸਿੰਘ (62) ਪੁੱਤਰ ਗੁਜ਼ਰ ਸਿੰਘ ਦੀ ਪੈਰ ਤਿਲਕਣ ਕਰ ਕੇ ਨਹਿਰ ’ਚ ਡੁੱਬ ਜਾਣ ਕਰ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਬੇਟੇ ਬਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਹ ਮਿਹਨਤ-ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਸਨ। ਮੇਰੇ ਪਿਤਾ ਖੇਤ ਵਿਚ ਮਜ਼ਦੂਰੀ ਕਰਨ ਗਏ ਸਨ ਅਤੇ ਨਜ਼ਦੀਕ ਤੋਂ ਗੁਜ਼ਰਦੀ ਨਿਊ ਢੰਡਾਲ ਨਹਿਰ ’ਚੋਂ ਪਾਣੀ ਪੀਣ ਮੌਕੇ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਆਸ-ਪਾਸ ਕੋਈ ਹੋਰ ਵਿਅਕਤੀ ਨਾ ਹੋਣ ਕਰ ਕੇ ਉਨ੍ਹਾਂ ਦੀ ਪਾਣੀ ਦੇ ਤੇਜ਼ ਵਹਾਅ ਕਾਰਨ ਨਹਿਰ ’ਚ ਹੀ ਡੁੱਬ ਕੇ ਮੌਤ ਹੋ ਗਈ, ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਬਾਅਦ ਵਿਚ ਤਕਰੀਬਨ 15 ਕਿਲੋਮੀਟਰ ਦੁੂਰ ਪਿੰਡ ਭਗਵਾਨਪੁਰ ’ਚੋਂ ਕੱਢ ਲਿਆ ਗਿਆ।
ਇਸ ਸਬੰਧੀ ਜਾਂਚ ਅਫ਼ਸਰ ਗਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਸਰਦੂਲਗੜ੍ਹ ਨੇ 174 ਦੀ ਕਾਰਵਾਈ ਕਰ ਕੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ। ਪਿੰਡ ਵਾਸੀਆਂ ਅਤੇ ਕਿਸਾਨ, ਮਜ਼ਦੂਰ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਦੀ ਤੁਰੰਤ ਆਰਥਿਕ ਸਹਾਇਤਾ ਕੀਤੀ ਜਾਵੇ।
ਪੰਜਾਬ ਵਜ਼ਾਰਤ ’ਚ ਸ਼ਾਮਲ ਹੋਣਗੇ ਫੌਜਾ ਸਿੰਘ ਸਰਾਰੀ, ਮੁੱਖ ਮੰਤਰੀ ਨੇ ਫੋਨ ਕਰਕੇ ਖੁਦ ਦਿੱਤੀ ਜਾਣਕਾਰੀ
NEXT STORY