ਚੰਡੀਗੜ੍ਹ (ਟੱਕਰ) : ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਕੀਤੀ ਕਿ ਤੁਹਾਡੇ ਅੰਦੋਲਨ ਨੇ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ ਜੋ ਘਬਰਾਹਟ ਵਿਚ ਆ ਕੇ ਕਿਸਾਨਾਂ ਨੂੰ ਕਿਸੇ ਸਟੇਡੀਅਮ ਜਾਂ ਵੱਡੇ ਮੈਦਾਨ 'ਚ ਲਿਆਉਣਾ ਚਾਹੁੰਦੀ ਹੈ ਜਿਸ ਦੀ ਗਲ਼ਤੀ ਉਹ ਨਾ ਕਰਨ ਕਿਉਂਕਿ ਜੇਕਰ ਕਿਸਾਨਾਂ ਨੇ ਇਕ ਵਾਰ ਸੜਕਾਂ ਤੋਂ ਅੰਦੋਲਨ ਚੁੱਕ ਲਿਆ ਤਾਂ ਫਿਰ ਕੇਂਦਰ ਖ਼ਿਲਾਫ਼ ਜਿੱਤੀ ਲੜਾਈ ਉਨ੍ਹਾਂ ਦੇ ਹੱਥੋਂ ਖੁੱਸ ਜਾਵੇਗੀ। ਐੱਮ. ਪੀ. ਬਿੱਟੂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਦਿੱਲੀ ਨੂੰ ਸਾਰੇ ਪਾਸਿਓਂ ਘੇਰਾ ਪਾ ਲਿਆ ਹੈ ਅਤੇ ਸੜਕਾਂ 'ਤੇ ਬੈਠੇ ਲੱਖਾਂ ਹੀ ਕਿਸਾਨਾਂ ਦਾ ਜੋਸ਼ ਕਾਰਣ ਮੋਦੀ ਸਰਕਾਰ ਕੰਬਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਜਾਂਦਾ ਦੁੱਧ, ਪਨੀਰ ਅਤੇ ਹੋਰ ਜ਼ਰੂਰੀ ਵਸਤਾਂ ਜਦੋਂ ਬੰਦ ਹੋ ਜਾਣਗੀਆਂ ਜਿਸ ਕਾਰਣ ਕੇਂਦਰ ਨੂੰ ਝੁਕਣਾ ਹੀ ਪਵੇਗਾ।
ਇਹ ਵੀ ਪੜ੍ਹੋ : ਦਿੱਲੀ ਦੀਆਂ ਬਰੂਹਾਂ 'ਤੇ ਪੁੱਜਣ ਤੋਂ ਪਹਿਲਾਂ ਕਿਸਾਨਾਂ ਲਈ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ
ਐੱਮ.ਪੀ. ਬਿੱਟੂ ਨੇ ਕਿਸਾਨਾਂ ਨੂੰ ਗੁਹਾਰ ਲਗਾਉਂਦਿਆਂ ਕਿਹਾ ਕਿ ਰੱਬ ਦੇ ਵਾਸਤੇ ਸੜਕਾਂ ਨਾ ਛੱਡਿਓ, ਕਿਸੇ ਦੇ ਬਹਿਕਾਵੇ 'ਚ ਨਾ ਆਇਓ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ 2 ਮਹੀਨਿਆਂ ਤੋਂ ਬੜੇ ਸ਼ਾਂਤਮਈ ਢੰਗ ਨਾਲ ਪੰਜਾਬ 'ਚ ਅੰਦੋਲਨ ਕਰ ਰਹੇ ਸਨ ਜਿਨ੍ਹਾਂ 'ਚ ਬਜ਼ੁਰਗ, ਮਾਵਾਂ, ਬੱਚੇ ਸੜਕਾਂ 'ਤੇ ਬੈਠ ਕੇ ਖੇਤੀਬਾੜੀ ਆਰਡੀਨੈਂਸ ਰੱਦ ਕਰਨ ਦੀ ਮੰਗ ਕਰ ਰਹੇ ਸਨ ਪਰ ਜਦੋਂ ਸੁਣਵਾਈ ਨਾ ਹੋਈ ਤਾਂ ਮਜ਼ਬੂਰਨ ਕਿਸਾਨਾਂ ਨੂੰ ਦਿੱਲੀ ਦਾ ਰੁਖ਼ ਕਰਨਾ ਪਿਆ ਜਿਸ ਨਾਲ ਕੇਂਦਰ ਦੇ ਨੱਕ 'ਚ ਦਮ ਹੋ ਗਿਆ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੇਂਦਰ ਨੂੰ ਫਿਰ ਦਿੱਤੀ ਚਿਤਾਵਨੀ
ਐੱਮ.ਪੀ. ਬਿੱਟੂ ਨੇ ਇਹ ਵੀ ਕਿਹਾ ਕਿ ਜੇਕਰ ਅਸੀਂ ਸਿਆਸੀ ਲੋਕ ਕਿਸਾਨਾਂ ਦੇ ਅੰਦੋਲਨ 'ਚ ਆਉਂਦੇ ਹਾਂ ਤਾਂ ਫਿਰ ਕੇਂਦਰ ਇਸ ਨੂੰ ਹੋਰ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹੈ, ਇਸ ਲਈ ਕਾਂਗਰਸ ਕਿਸਾਨਾਂ ਦੇ ਨਾਲ ਹੈ ਅਤੇ ਉਨ੍ਹਾਂ ਦਾ ਅੰਦੋਲਨ ਬਿਲਕੁਲ ਜਿੱਤ ਦੇ ਨਜ਼ਦੀਕ ਹੈ ਪਰ ਜੇਕਰ ਸੜਕਾਂ ਛੱਡ ਦਿੱਤੀਆਂ ਤਾਂ ਇਹ ਵੱਡੀ ਗਲਤੀ ਸਾਬਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ : ਤੀਜੀ ਵਾਰ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬਣੀ ਬੀਬੀ ਜਗੀਰ ਕੌਰ ਦਾ ਜਾਣੋ ਕਿਹੋ ਜਿਹਾ ਰਿਹੈ ਸਿਆਸੀ ਸਫ਼ਰ
ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਪਾਸ ਕੀਤੇ ਗਏ ਅਹਿਮ ਮਤੇ
NEXT STORY