ਭੀਖੀ (ਤਾਇਲ) : ਭੀਖੀ ਪੁਲਸ ਨੇ ਪਰਾਲੀ ਸਾੜਣ ਵਾਲੇ 12 ਹੋਰ ਕਿਸਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੋਡਲ ਅਫਸਰ ਭੀਮ ਅਵਤਾਰ ਦੀ ਸ਼ਿਕਾਇਤ 'ਤੇ ਅਜੈਬ ਸਿੰਘ, ਗੁਰਮੇਲ ਸਿੰਘ ਤੇ ਪ੍ਰਗਟ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮੱਤੀ, ਗੁਰਜੰਟ ਸਿੰਘ, ਬਾਵਾ ਸਿੰਘ ਤੇ ਬਿੱਕਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਮੱਤੀ। ਇਸੇ ਤਰ੍ਹਾਂ ਨੋਡਲ ਅਫਸਰ ਸੀ. ਡੀ. ਪੀ. ਓ. ਪ੍ਰਦੀਪ ਸਿੰਘ ਦੀ ਸ਼ਿਕਾਇਤ 'ਤੇ ਸੁਖਦੇਵ ਰਾਮ, ਹਰਬੰਸ ਲਾਲ, ਕੁਲਵੰਤ ਰਾਏ ਤੇ ਰੂਪ ਚੰਦ ਪੁੱਤਰ ਹਰੀ ਚੰਦ ਵਾਸੀ ਫਫੜੇ ਭਾਈਕੇ, ਖੇਮ ਰਾਜ ਪੁੱਤਰ ਛੋਟੂ ਰਾਮ ਵਾਸੀ ਫਫੜੇ ਭਾਈਕੇ ਅਤੇ ਮੱਘਰ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਫਰਮਾਹੀ ਦੇ ਖਿਲਾਫ ਪਰਾਲੀ ਸਾੜਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਵਰਨਣਯੋਗ ਹੈ ਕਿ ਭੀਖੀ ਪੁਲਸ ਨੇ ਇਸ ਤੋਂ ਪਹਿਲਾਂ ਵੀ 20 ਕਿਸਾਨਾਂ 'ਤੇ ਪਰਾਲੀ ਸਾੜਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।
ਇਨ੍ਹਾਂ ਗੁਰਦੁਆਰਿਆਂ ਨਾਲ ਜੁੜਿਆ ਹੈ 'ਬਾਬੇ ਨਾਨਕ' ਦਾ ਖਾਸ ਇਤਿਹਾਸ (ਤਸਵੀਰਾਂ)
NEXT STORY