ਬਾਘਾਪੁਰਾਣਾ (ਵੈੱਬ ਡੈਸਕ) : ਬਾਘਾਪੁਰਾਣਾ ਦੀ ਅਨਾਜ ਮੰਡੀ ਵਿਚ ਅੱਜ ਆਮ ਆਦਮੀ ਪਾਰਟੀ ਵਲੋਂ ਕਿਸਾਨ ਮਹਾ-ਸੰਮੇਲਨ ਦੇ ਨਾਂ ’ਤੇ ਇਕ ਵੱਡੀ ਰੈਲੀ ਕੀਤੀ ਗਈ। ਇਸ ਰੈਲੀ ਰਾਹੀਂ ਜਿੱਥੇ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੀ ਵਜਾ ਦਿੱਤਾ, ਉਥੇ ਹੀ ਸਟੇਜ ’ਤੇ ਭਾਜਪਾ ਅਤੇ ਸੂਬੇ ਦੀ ਕਾਂਗਰ ਸਰਕਾਰ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਤੌਰ ’ਤੇ ਨਿਸ਼ਾਨੇ ’ਤੇ ਰਹੇ। ਸੁਖਬੀਰ ਬਾਦਲ ਦੇ ਕੋਰੋਨਾ ਪਾਜ਼ੇਟਿਵ ਆਉਣ ’ਤੇ ਨਾ ਸਿਰਫ ‘ਆਪ’ ਆਗੂ ਨੇ ਤਾੜੀਆਂ ਵਜਵਾਈਆਂ ਸਗੋਂ ਇਥੋਂ ਤਕ ਆਖ ਦਿੱਤਾ ਕਿ ਸ਼ਾਇਦ ਰੱਬ ਜਲਦੀ ਸੁਣ ਲਵੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਤੋਂ ਉਪਰ ਹੋਇਆ ਸਿੱਖਿਆ ਵਿਭਾਗ, ਬੰਦ ਦੇ ਹੁਕਮਾਂ ਦੇ ਬਾਵਜੂਦ ਸਕੂਲਾਂ ’ਚ ਬੁਲਾਇਆ ਸਟਾਫ਼
ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੱਖਾਂ ਨੌਜਵਾਨ ਨੂੰ ਸੁਖਬੀਰ ਬਾਦਲ ਨੇ ਖਰਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਵਿਖੇ ਇਕ ਰੈਲੀ ਦੌਰਾਨ ਸੁਖਬੀਰ ਬਾਦਲ ਲੋਕਾਂ ਨੂੰ ਆਖ ਰਹੇ ਸਨ ਕਿ ਅਕਾਲੀ ਦਲ ਦੀ ਸਰਕਾਰ ਬਣਾ ਦਿਓ ਫਿਰ ਤੁਸੀਂ ਭਾਵੇਂ ਸਿੱਧੀਆਂ ਕੁੰਡੀਆਂ ਲਗਾਇਓ ਮੈਂ ਪਰਚਾ ਨਹੀਂ ਹੋਣ ਦੇਵਾਂਗੇ, ਜਦਕਿ ਪ੍ਰਕਾਸ਼ ਸਿੰਘ ਬਾਦਲ ਨੌਜਵਾਨਾਂ ਨੂੰ ਕਹਿੰਦੇ ਸਨ ਕਿ ਮੈਂ ਨੌਕਰੀ ਨਹੀਂ ਦੇ ਸਕਦਾ ਤੁਸੀਂ ਭਾਵੇਂ ਏ. ਟੀ. ਐੱਮ. ਲੁੱਟ ਲਓ ਮੈਂ ਪਰਚਾ ਨਹੀਂ ਹੋਣ ਦੇਵਾਂਗਾ। ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਨੌਜਵਾਨਾਂ ਨੂੰ ਨੌਕਰੀਆਂ ਤਾਂ ਕੀ ਦੇਣੀਆਂ ਸਗੋਂ ਡਕੈਤੀਆਂ ਤੇ ਚੋਰੀਆਂ ਕਰਨਾ ਸਿਖਾ ਰਹੇ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਕਿਹੜੀ ਪਾਰਟੀ ਨਾਲ ਹੋਵੇਗਾ ਗਠਜੋੜ, ਢੀਂਡਸਾ ਨੇ ਦਿੱਤਾ ਵੱਡਾ ਬਿਆਨ
ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ ਬੋਲਦਿਆਂ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕੀਤੇ 85 ਫੀਸਦੀ ਵਾਅਦੇ ਪੂਰੇ ਕਰ ਦਿੱਤੇ ਹਨ ਪਰ ਜੇਕਰ ਕੈਪਟਨ ਨੇ 5 ਫ਼ੀਸਦੀ ਵਾਅਦੇ ਵੀ ਪੂਰੇ ਕੀਤੇ ਹੋਣ ਤਾਂ ਉਹ ਆਪਣੀ ਵਿਧਾਇਕੀ ਛੱਡ ਕੇ ਘਰ ਬੈਠ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ’ਚੋਂ ਸ਼ੁਰੂ ਹੋਇਆ ਅੰਦੋਲਨ ਹੁਣ ਪੂਰੇ ਦੇਸ਼ ਤਕ ਪਹੁੰਚ ਚੁੱਕਾ : ਕੇਜਰੀਵਾਲ
ਨੋਟ - ਮਾਸਟਰ ਬਲਵਿੰਦਰ ਸਿੰਘਦੇ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਦੀਨਾਨਗਰ ’ਚ ਵਾਪਰੀ ਵੱਡੀ ਘਟਨਾ, ਗੁਰਦੁਆਰਾ ਦੇ ਦੀਵਾਨ ਹਾਲ ’ਚ ਗ੍ਰੰਥੀ ਦੇ ਪੁੱਤ ਨੇ ਲਿਆ ਫਾਹਾ
NEXT STORY