ਸ਼ਹਿਣਾ(ਪ.ਪ.)— ਪਿੰਡ ਸੁਖਪੁਰਾ 'ਚ ਇਕ ਨੌਜਵਾਨ ਦੀ ਮਾਨਸਿਕ ਪ੍ਰੇਸ਼ਾਨੀ ਕਾਰਨ ਭੇਤਭਰੇ ਹਾਲਾਤ 'ਚ ਮੌਤ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲਾ ਵਿੱਤ ਸਕੱਤਰ ਹਰਚਰਨ ਸਿੰਘ ਸੁਖਪੁਰਾ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਕਰਜ਼ਾ ਸੀ ਅਤੇ ਲੱਗਭਗ 10 ਦਿਨ ਪਹਿਲਾਂ ਉਸ ਦੀ ਜ਼ਮੀਨ ਦੀ ਕੁਰਕੀ ਆਈ ਸੀ। ਉਹ ਇਸੇ ਗੱਲ ਤੋਂ ਪ੍ਰੇਸ਼ਾਨ ਸੀ। ਲੰਘੀ ਰਾਤ ਕਰੀਬ 9 ਵਜੇ ਪਰਮਜੀਤ ਸਿੰਘ (30) ਪੁੱਤਰ ਗੁਰਨਾਮ ਸਿੰਘ ਦੀ ਲਾਸ਼ ਫਿਰਨੀ 'ਤੇ ਪਈ ਮਿਲੀ। ਮ੍ਰਿਤਕ ਆਪਣੇ ਪਿੱਛੇ ਪਤਨੀ, ਇਕ ਛੋਟੀ ਲੜਕੀ ਤੇ ਬਿਰਧ ਮਾਂ ਛੱਡ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲਾ ਖਜ਼ਾਨਚੀ ਹਰਚਰਨ ਸਿੰਘ ਸੁਖਪੁਰਾ ਨੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ 'ਤੇ ਚਿੰਤਾ ਪ੍ਰਗਟਾਈ ਹੈ। ਸ਼ਹਿਣਾ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਖਰੀਦ ਏਜੰਸੀਆਂ ਅਤੇ ਆੜ੍ਹਤੀਆਂ 'ਤੇ ਮਿਲੀਭੁਗਤ ਨਾਲ ਗਿੱਲਾ ਝੋਨਾ ਭਰਨ ਦਾ ਦੋਸ਼
NEXT STORY