ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)- ਸਰਕਾਰ ਦੀਆਂ ਹਦਾਇਤਾਂ ਅਨੁਸਾਰ 17 ਫੀਸਦੀ ਨਮੀ ਵਾਲਾ ਝੋਨਾ ਰਾਈਸ ਸ਼ੈਲਰ ਵਿਚ ਲਾਉਣਾ ਹੁੰਦਾ ਹੈ ਪਰ ਅਸੀਂ 18 ਫੀਸਦੀ ਨਮੀ ਤੱਕ ਦਾ ਝੋਨਾ ਸ਼ੈਲਰ ਵਿਚ ਲਾਉਣ ਲਈ ਤਿਆਰ ਹਾਂ ਪਰ ਇਸ ਦੇ ਬਾਵਜੂਦ ਖਰੀਦ ਏਜੰਸੀਆਂ ਅਤੇ ਆੜ੍ਹਤੀਆਂ ਦੀ ਮਿਲੀਭੁਗਤ ਨਾਲ ਸਰਕਾਰ ਦੀਆਂ ਉਕਤ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਸ ਮੌਕੇ ਰਾਈਸ ਮਿੱਲ ਐਸੋ. ਦੇ ਪ੍ਰਧਾਨ ਅਜੈਬ ਸਿੰਘ ਜਵੰਧਾ, ਸੋਹਨ ਮਿੱਤਲ, ਰਘੁਵੀਰ ਸੰਘੇੜਾ, ਕੁਲਦੀਪ ਸਹੌਰੀਆ, ਪ੍ਰਵੀਣ ਬਾਂਸਲ ਸੰਘੇੜਾ ਵਾਲੇ ਅਤੇ ਸੋਨੂੰ ਸੈਣੀ ਨੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕੁਝ ਸ਼ੈਲਰ ਮਾਲਕ, ਜੋ ਆੜ੍ਹਤੀਏ ਵੀ ਹਨ, ਨੇ ਖਰੀਦ ਏਜੰਸੀਆਂ ਨਾਲ ਮਿਲ ਕੇ ਜ਼ਿਆਦਾ ਨਮੀ ਵਾਲਾ ਝੋਨਾ ਭਰ ਕੇ ਆਪਣੇ ਫੜ੍ਹਾਂ 'ਤੇ ਢੇਰ ਲਾ ਲਏ ਹਨ, ਜੋ ਕਿ ਕਈ ਸਵਾਲ ਖੜ੍ਹੇ ਕਰਦਾ ਹੈ। 17 ਫੀਸਦੀ ਤੋਂ ਜ਼ਿਆਦਾ ਨਮੀ ਵਾਲੇ ਝੋਨੇ ਤੋਂ ਤਿਆਰ ਹੋਣ ਵਾਲਾ ਚਾਵਲ ਵਧੀਆ ਕੁਆਲਿਟੀ ਦਾ ਨਹੀਂ ਹੋਵੇਗਾ, ਜਿਸ ਨਾਲ ਉਨ੍ਹਾਂ ਨੂੰ ਕਈ ਮੁਸ਼ਕਲਾਂ ਤੋਂ ਇਲਾਵਾ ਆਰਥਿਕ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਵੇਗਾ। ਉਨ੍ਹਾਂ ਪੰਜਾਬ ਸਰਕਾਰ ਨੂੰ ਫਰਿਆਦ ਕਰਦਿਆਂ ਕਿਹਾ ਕਿ ਦਾਣਾ ਮੰਡੀ ਵਿਚ ਝੋਨੇ ਦੀਆਂ ਬੋਰੀਆਂ ਦੇ ਢੇਰ 'ਚੋਂ ਭਰੇ ਗਏ ਝੋਨੇ ਦੀ ਕਿਸੇ ਜਾਂਚ ਏਜੰਸੀ ਵੱਲੋਂ ਜਾਂਚ ਕਰਵਾਈ ਜਾਵੇ ਤਾਂ ਜੋ ਆੜ੍ਹਤੀਆਂ ਦੀ ਮਿਲੀਭੁਗਤ ਦਾ ਸੱਚ ਸਾਹਮਣੇ ਆ ਸਕੇ। ਜਦੋਂ ਤੱਕ 17 ਫੀਸਦੀ ਨਮੀ ਵਾਲੇ ਝੋਨੇ ਦੀ ਭਰਾਈ ਨਹੀਂ ਹੁੰਦੀ ਉਦੋਂ ਤੱਕ ਸ਼ੈਲਰਾਂ ਵਿਚ ਇਸ ਮਾਲ ਨੂੰ ਨਹੀਂ ਲਵਾਇਆ ਜਾਵੇਗਾ। ਇਸ ਮੌਕੇ ਵਿੱਕੀ ਪੂਜਾ ਰਾਈਸ ਮਿੱਲ, ਸੁਰਿੰਦਰ ਅਗਰਵਾਲ, ਅਨੀਸ਼ ਸਿੰਗਲਾ, ਵੀਨੂੰ ਚੌਧਰੀ ਅਤੇ ਸੰਜੈ ਉਪਲੀ ਆਦਿ ਸ਼ੈਲਰ ਮਾਲਕ ਹਾਜ਼ਰ ਸਨ।
ਨਸ਼ੇ ਖਿਲਾਫ ਸਹੁੰ ਚੁੱਕ ਕੇ ਸੱਤਾ 'ਚ ਆਈ ਕਾਂਗਰਸ ਨੂੰ ਚੁਭਣ ਲੱਗੀ ਸ਼ਰਾਬ ਦੀ ਘੱਟ ਹੁੰਦੀ ਸੇਲ
NEXT STORY