ਸੰਗਰੂਰ (ਬੇਦੀ) : ਪਿੰਡ ਛਾਜਲੀ ਦੇ ਖੇਤਾਂ ’ਚ ਟਰੈਕਟਰ ਪਲਟਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਦਰਬਾਰਾ ਸਿੰਘ ਛਾਜਲਾ ਨੇ ਦੱਸਿਆ ਕੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਛਾਜਲੀ ਦਾ ਆਗੂ ਮੱਘਰ ਸਿੰਘ ਕਾਹਲ ਬੀਤੀ ਸਵੇਰੇ ਆਪਣੇ ਘਰੋਂ ਟਰੈਕਟਰ ’ਤੇ ਆਪਣੇ ਖੇਤ ਵੱਲ ਨੂੰ ਜਾ ਰਿਹਾ ਸੀ। ਜਦੋਂ ਉਹ ਰੇਲਵੇ ਫਾਟਕ ਛਾਜਲੀ ਕੋਲ ਪੁੱਜਾ ਤਾਂ ਮੱਘਰ ਸਿੰਘ ਦਾ ਟਰੈਕਟਰ ਕਾਫ਼ੀ ਨੀਵੇਂ ਖੇਤਾਂ ’ਚ ਜਾ ਕੇ ਪਲਟ ਗਿਆ।
ਮੱਘਰ ਸਿੰਘ ਟਰੈਕਟਰ ਦੇ ਹੇਠਾਂ ਆਉਣ ਕਾਰਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਨੂੰ ਆਸ-ਪਾਸ ਦੇ ਖੇਤਾਂ ’ਚ ਕੰਮ ਕਰਦੇ ਲੋਕਾਂ ਨੇ ਕਾਫੀ ਜੱਦੋ-ਜਹਿਦ ਮਗਰੋਂ ਟਰੈਕਟਰ ਦੇ ਥੱਲਿਓਂ ਕੱਢਿਆ। ਉਕਤ ਕਿਸਾਨ ਨੂੰ ਤੁਰੰਤ ਨੇੜੇ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਨਾਜ਼ੁਕ ਹਾਲਤ ਨੂੰ ਦੇਖਦਿਆਂ ਕਿਸਾਨ ਨੂੰ ਸੰਗਰੂਰ ਵਿਖੇ ਰੈਫ਼ਰ ਕਰ ਦਿੱਤਾ ਪਰ ਸੰਗਰੂਰ ਦੇ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਹੀ ਕਿਸਾਨ ਦੀ ਮੌਤ ਹੋ ਗਈ।
ਫਿਰੋਜ਼ਪੁਰ ਦੇ ਸੇਵਾਮੁਕਤ ਆਈ.ਜੀ ਅਤੇ ਡੀ.ਆਈ.ਜੀ ਖ਼ਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ
NEXT STORY