ਤਲਵੰਡੀ ਸਾਬੋ, (ਮੁਨੀਸ਼)-ਬੀਤੀ ਰਾਤ ਕਰਜ਼ਾ ਇਕ ਹੋਰ ਕਿਸਾਨ ਨੂੰ ਲੀਲ ਗਿਆ। ਜਾਣਕਾਰੀ ਮੁਤਾਬਕ ਜਗਤਾਰ ਸਿੰਘ (28) ਪੁੱਤਰ ਰੂਪ ਸਿੰਘ ਵਾਸੀ ਤਲਵੰਡੀ ਸਾਬੋ ਇਕ ਬੇਜ਼ਮੀਨਾ ਕਿਸਾਨ ਸੀ। ਉਸ ਨੇ ਕੁਝ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਮਕਾਨ ਬਣਾਇਆ ਸੀ। ਬੀਤੇ ਵਰ੍ਹੇ ਉਸ ਨੇ ਕੁਝ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਨਰਮਾ ਬੀਜਿਆ ਸੀ। ਉਮੀਦ ਸੀ ਕਿ ਫਸਲ 'ਚੋਂ ਪੈਸਾ ਕਮਾ ਕੇ ਉਹ ਕਰਜ਼ੇ ਦਾ ਭਾਰ ਉਤਾਰ ਸਕੇਗਾ ਪਰ ਨਰਮੇ ਦੀ ਫਸਲ ਮਰ ਗਈ, ਜਿਸ ਕਾਰਨ ਕਰਜ਼ੇ ਦੀ ਪੰਡ ਹੌਲੀ ਹੋਣ ਦੀ ਬਜਾਏ ਹੋਰ ਭਾਰੀ ਹੁੰਦੀ ਨਜ਼ਰ ਆਈ ਕਿਉਂਕਿ ਦੋ ਧੀਆਂ ਤੇ ਇਕ ਪੁੱਤਰ ਦਾ ਭਵਿੱਖ ਵੀ ਦਾਅ 'ਤੇ ਲੱਗਾ ਹੋਇਆ ਸੀ। ਇਸੇ ਪ੍ਰੇਸ਼ਾਨੀ 'ਚ ਉਸ ਨੇ ਸਪ੍ਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਦਾ ਕਹਿਣਾ ਹੈ ਕਿ ਖੁਦਕੁਸ਼ੀ ਦਾ ਮਾਮਲਾ ਹੈ, ਜਿਸ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਹੁਣ ਕੁੱਤਾ-ਬਿੱਲੀ ਪਾਲਣ 'ਤੇ ਵੀ ਵਸੂਲੇਗੀ ਟੈਕਸ, ਜਾਣੋ ਕਿਸ ਜਾਨਵਰ 'ਤੇ ਲੱਗੇਗਾ ਕਿੰਨਾ ਟੈਕਸ
NEXT STORY