ਸੰਦੌੜ (ਰਿਖੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਨਾਲ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਡੇ ਪੱਧਰ 'ਤੇ ਦੇਸ਼ ਵਿਆਪੀ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਇਸ ਸੰਘਰਸ਼ ਦੌਰਾਨ ਕਿੰਨੇ ਹੀ ਕਿਸਾਨਾਂ ਨੇ ਸ਼ਹਾਦਤਾਂ ਵੀ ਦਿੱਤੀਆਂ, ਜਿਨ੍ਹਾਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ। ਅਜਿਹੀ ਹੀ ਕੁਰਬਾਨੀ ਅਤੇ ਕਿਸਾਨ ਪ੍ਰੇਮ ਦੀ ਵੱਡੀ ਮਿਸਾਲ ਦਿੱਤੀ ਹੈ ਨੇੜਲੇ ਪਿੰਡ ਕੁਠਾਲਾ ਦੇ ਸਰਪੰਚ ਗੁਰਲਵਲੀਨ ਸਿੰਘ ਲਵਲੀ ਦੇ ਪਿਤਾ ਨੰਬਰਦਾਰ ਨਿਰਮਲ ਸਿੰਘ ਨੇ, ਜਿਨ੍ਹਾਂ ਨੇ ਕਰੀਬ ਇੱਕ ਸਾਲ ਤੋਂ ਪੱਕੇ ਤੌਰ 'ਤੇ ਦਿੱਲੀ ਵਿਖੇ ਮੋਰਚੇ ਵਿੱਚ ਰਹਿ ਕੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਅਤੇ ਇੱਕ ਵੀ ਦਿਨ ਘਰ ਨਹੀਂ ਪਰਤੇ ਭਾਂਵੇ ਪਿੱਛੇ ਕਿੰਨੇ ਹੀ ਖੁਸ਼ੀ-ਗਮੀ ਦੇ ਮੌਕੇ ਲੰਘੇ।
ਇਹ ਵੀ ਪੜ੍ਹੋ : 'ਕੈਪਟਨ' ਦੇ ਵੱਡੇ ਬਿਆਨ ਨੇ ਪੰਜਾਬ ਦੀ ਸਿਆਸਤ 'ਚ ਮਚਾਈ ਹਲਚਲ, ਕਾਂਗਰਸੀ ਵਿਧਾਇਕਾਂ ਬਾਰੇ ਕੀਤਾ ਖ਼ੁਲਾਸਾ
2 ਦਸੰਬਰ ਤੋਂ ਬਾਅਦ ਨਹੀਂ ਵੇਖਿਆ ਪਿੰਡ ਦਾ ਮੂੰਹ
ਦੱਸਣਯੋਗ ਹੈ ਕੇ ਨੰਬਰਦਾਰ ਨਿਰਮਲ ਸਿੰਘ ਕੁਠਾਲਾ ਮਿਤੀ 2 ਦਸੰਬਰ, 2020 ਨੂੰ ਦਿੱਲੀ ਵਿਖ਼ੇ ਧਰਨੇ ਵਿੱਚ ਸ਼ਾਮਲ ਹੋਣ ਲਈ ਗਏ ਸਨ ਅਤੇ ਮੁੜ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਭਾਂਵੇ ਕੁੱਝ ਵੀ ਹੋ ਜਾਵੇ, ਜਿਨ੍ਹਾਂ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਪਿੰਡ ਵਾਪਸ ਨਹੀਂ ਆਵਾਂਗਾ ਅਤੇ ਉਹ ਅੱਜ ਤੱਕ ਆਪਣੇ ਇਸ ਐਲਾਨ 'ਤੇ ਕਾਇਮ ਹਨ ਅਤੇ ਹੁਣ ਵੀ ਦਿੱਲੀ ਵਿਖੇ ਡਟੇ ਹੋਏ ਹਨ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਦਾ 20 ਨਵੰਬਰ ਦਾ 'ਮੋਗਾ ਦੌਰਾ' ਮੁਲਤਵੀ, ਹੁਣ ਇਸ ਤਾਰੀਖ਼ ਨੂੰ ਆਉਣਗੇ
ਅੱਜ-ਕੱਲ੍ਹ ਹਰ ਇਨਸਾਨ ਵਿਆਹਾਂ ਸਮਾਗਮਾਂ ਅਤੇ ਮਰਗਾਂ ਵਿੱਚ ਰੁੱਝਿਆਂ ਨਜ਼ਰ ਆਉਂਦਾ ਹੈ ਅਤੇ ਦਿੱਲੀ ਵਿਖੇ ਬੈਠੇ ਨਿਰਮਲ ਸਿੰਘ ਕੁਠਾਲਾ ਦੇ ਪਿੱਛੇ ਪਿੰਡ ਅਤੇ ਰਿਸ਼ਤੇਦਾਰੀਆਂ ਵਿੱਚ ਵਿਆਹ ਵੀ ਲੰਘੇ ਅਤੇ ਮਰਗਾਂ ਵੀ ਲੰਘੀਆਂ ਪਰ ਉਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਵੀ ਪਹਿਲ ਦਿੱਤੀ। ਇਸ ਮੌਕੇ ਦਿੱਲੀ ਤੋਂ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕੇ ਸਾਡੇ ਲਈ ਸਭ ਤੋਂ ਅਹਿਮ ਕਿਸਾਨ ਸੰਘਰਸ਼ ਹੀ ਹੈ ਅਤੇ ਜਿੰਨਾ ਸਮਾਂ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਨ੍ਹਾਂ ਸਮਾਂ ਹੋਰ ਕੋਈ ਖੁਸ਼ੀ-ਗਮੀ ਅਹਿਮੀਅਤ ਨਹੀਂ ਰੱਖਦੀ।
ਇਹ ਵੀ ਪੜ੍ਹੋ : ਕੇਂਦਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਮਗਰੋਂ ਕੈਪਟਨ ਦੀ ਕਿਸਾਨਾਂ ਨੂੰ ਅਪੀਲ
ਨੰਬਰਦਾਰ ਸਾਹਿਬ ਦੀ ਸੋਚ 'ਤੇ ਹਮੇਸ਼ਾ ਮਾਣ ਰਹੇਗਾ
ਇਸ ਬਾਰੇ ਗੱਲਬਾਤ ਕਰਦੇ ਹੋਏ ਸਰਪੰਚ ਗੁਰਲਵਲੀਨ ਸਿੰਘ ਲਵਲੀ ਕੁਠਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਨਿਰਮਲ ਸਿੰਘ ਦੀ ਸੋਚ 'ਤੇ ਮਾਣ ਹੈ, ਜਿਨ੍ਹਾਂ ਨੇ ਪਰਿਵਾਰ ਦੇ ਕੰਮ-ਕਾਜ ਨੂੰ ਤਿਆਗ ਕਿ ਕਿਸਾਨ ਸੰਘਰਸ਼ ਨੂੰ ਪਹਿਲ ਦਿੱਤੀ। ਉਨ੍ਹਾਂ ਕਿਹਾ ਕਿ ਪਰਿਵਾਰ ਲਈ ਮੁਖੀ ਦੀ ਘਾਟ ਕੋਈ ਨਹੀਂ ਪੂਰੀ ਕਰ ਸਕਦਾ ਪਰ ਉਨ੍ਹਾਂ ਵੱਲੋਂ ਲਗਤਾਰ ਕਿਸਾਨ ਸੰਘਰਸ਼ ਦਾ ਹਿੱਸਾ ਹੋ ਕੇ ਜੋ ਯੋਗਦਾਨ ਪਾਇਆ ਗਿਆ ਹੈ, ਉਹ ਉਨ੍ਹਾਂ ਦਾ ਫਰਜ਼ ਬਣਦਾ ਸੀ। ਜ਼ਿਕਰਯੋਗ ਹੈ ਕਿ ਸ. ਕੁਠਾਲਾ ਦੀ ਇਸ ਕੁਰਬਾਨੀ ਤੇ ਸਮੁੱਚਾ ਇਲਾਕਾ ਉਨ੍ਹਾਂ ਵੱਲੋਂ ਕਿਸਾਨ ਸੰਘਰਸ਼ ਵਿੱਚ ਪਾਏ ਹਿੱਸੇ ਦੀ ਸ਼ਲਾਘਾ ਕਰ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਿਸਾਨ ਆਗੂ ਜਸਵਿੰਦਰ ਸਿੰਘ ਨੰਦਗੜ੍ਹ ਦੀ ਟਿਕਰੀ ਬਾਰਡਰ ’ਤੇ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
NEXT STORY