ਮਾਨਸਾ (ਜੱਸਲ) : ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਕਿਸਾਨ ਮੋਰਚੇ ਦੀ ਮਜ਼ਬੂਤੀ ਲਈ ਲੰਗਰ ਬਣਾ ਕੇ ਜਥੇ ਦਿੱਲੀ ਵੱਲ ਰਵਾਨਾ ਕਰਨ ਦਾ ਦੌਰ ਜਾਰੀ ਹੈ। ਸ਼ੁੱਕਰਵਾਰ ਨੂੰ ਰੇਲਵੇ ਪਾਰਕਿੰਗ ਮਾਨਸਾ ਵਿਖੇ 65ਵੇਂ ਦਿਨ ਰੋਸ ਧਰਨੇ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਵੇਲੇ ਕਿਸਾਨ ਅੰਦੋਲਨ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਾ ਹੈ। ਹੁਣ ਕਿਸਾਨ ਸੰਘਰਸ਼ ਦਿੱਲੀ ਵਿਖੇ ਜਿੱਤ ਦੀਆਂ ਸਿਖਰਾਂ 'ਤੇ ਪਹੁੰਚ ਚੁੱਕਾ ਹੈ। ਇਸ ਮੌਕੇ 'ਕਰੋ ਜਾਂ ਮਰੋ' ਸੰਘਰਸ਼ ਤਹਿਤ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਸਲੇ ਦਾ ਜਲਦ ਹੱਲ ਨਾ ਕੀਤਾ ਤਾਂ ਦੇਸ਼ ਦੇ ਕਿਸਾਨ ਪੂਰੀ ਦਿੱਲੀ ਜਾਮ ਕਰਨ ਲਈ ਤਿਆਰ ਬੈਠੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਵੱਡਾ ਐਲਾਨ
ਇਸ ਦੌਰਾਨ ਭਾਵੁਕ ਹੋਈ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੀ ਅਮਰਜੀਤ ਕੌਰ ਬੀ. ਐੱਡ. ਨੇ ਕਿਹਾ ਕਿ ਬਾਪੂ ਤੇ ਵੱਡਾ ਭਰਾ, ਚਾਚੇ-ਤਾਏ ਦਿੱਲੀ ਵਿਖੇ ਕਿਸਾਨ ਮੋਰਚੇ 'ਚ ਡਟੇ ਹੋਏ ਹਨ ਅਤੇ ਅਸੀਂ ਘਰ 'ਚ ਬੈਠੀਆਂ ਔਰਤਾਂ ਖੇਤੀਬਾੜੀ ਦੇ ਕੰਮ ਧੰਦੇ ਨੂੰ ਸਾਂਭਣ ਲਈ ਤਿਆਰ ਹਾਂ ਪਰ ਤੂੰ ਕਿਸਾਨੀ ਮੰਗਾਂ ਜਿੱਤ ਕੇ ਘਰ ਵਾਪਸ ਪਰਤੀ ਬਾਬਲਾ! ਉਸ ਦਾ ਕਹਿਣਾ ਹੈ ਕਿ ਜੇਕਰ ਨੌਜਵਾਨਾਂ ਨੂੰ ਸਰਕਾਰਾਂ ਨੌਕਰੀਆਂ ਨਹੀਂ ਦੇ ਸਕਦੀਆਂ ਤਾਂ ਸਾਨੂੰ ਖੇਤੀ ਦੇ ਕੰਮ ਕਰਨ 'ਚ ਵੀ ਕੋਈ ਮੇਹਣਾ ਨਹੀਂ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਮੋਦੀ ਸਰਕਾਰ ਨਿੱਤ ਖੇਡ ਰਹੀ ਹੈ ਨਵਾਂ ਪੈਂਤੜਾ, ਕਿਸਾਨ ਵੀ ਖਾਲੀ ਹੱਥ ਪਰਤਣ ਦੇ ਮੂਡ 'ਚ ਨਹੀਂ
ਇਸ ਸਮੇਂ ਸੰਬੋਧਨ ਕਰਨ ਵਾਲੇ ਬੁਲਾਰਿਆਂ 'ਚ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਦਰਸ਼ਨ ਪੰਧੇਰ, ਜਮਹੂਰੀ ਕਿਸਾਨ ਸਭਾ ਦੇ ਕਾ. ਛੱਜੂ ਰਾਮ ਰਿਸ਼ੀ, ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਡਾ. ਧੰਨਾ ਮੱਲ ਗੋਇਲ, ਡਕੌਦਾ ਦੇ ਮੱਖਣ ਸਿੰਘ ਉੱਡਤ, ਕ੍ਰਾਂਤੀਕਾਰੀ ਕਿਸਾਨ ਸਭਾ ਦੇ ਭਜਨ ਸਿੰਘ ਘੁੰਮਣ, ਕਿਸਾਨ ਸਭਾ ਦੇ ਸਵਰਨ ਸਿੰਘ ਬੋੜਾਵਾਲ , ਮਜ਼ਦੂਰ ਮੁਕਤੀ ਮੋਰਚਾ ਦੇ ਗੁਰਮੀਤ ਸਿੰਘ ਨੰਦਗੜ੍ਹ, ਰਤਨ ਭੋਲਾ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ : ਪ੍ਰਕਾਸ਼ ਸਿੰਘ ਬਾਦਲ ਵਲੋਂ ਪਦਮ ਵਿਭੂਸ਼ਣ ਵਾਪਸ ਕਰਨ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ
ਨੋਟ : ਕਿਸਾਨਾਂ ਦੀਆਂ ਧੀਆਂ ਵਲੋਂ ਖੇਤਾਂ 'ਚ ਸਾਂਭੇ ਮੋਰਚਿਆਂ ਸੰਬੰਧੀ ਤੁਹਾਡੀ ਕੀ ਰਾਇ? ਕੁਮੈਂਟ ਕਰਕੇ ਦਿਓ ਆਪਣੇ ਵਿਚਾਰ।
ਕੰਗਨਾ ਰਣੌਤ ’ਤੇ ਗਾਣਾ ਕੱਢ ਰਿਹਾ ਰਣਜੀਤ ਬਾਵਾ, ਕਿਹਾ- ‘ਇਹਨੂੰ ਇਹਦੇ ਗਾਣੇ ’ਤੇ ਨਚਾਉਣਾ’
NEXT STORY